ਅਸਲੇ ਦੇ ਸ਼ੌਕੀਨ ਪੜ੍ਹਨ ਇਹ ਖ਼ਬਰ, ਪੰਚਾਇਤੀ ਚੋਣਾਂ 'ਚ ਪੰਜਾਬੀਆਂ ਦੇ ਜ਼ਬਤ ਹੋਏ ਅਸਲੇ ਮਿਲਣਗੇ ਲੋਕ ਸਭਾ ਚੋਣਾਂ ਤੋਂ ਬਾਅਦ


Updated: January 11, 2019, 1:30 PM IST
ਅਸਲੇ ਦੇ ਸ਼ੌਕੀਨ ਪੜ੍ਹਨ ਇਹ ਖ਼ਬਰ, ਪੰਚਾਇਤੀ ਚੋਣਾਂ 'ਚ ਪੰਜਾਬੀਆਂ ਦੇ ਜ਼ਬਤ ਹੋਏ ਅਸਲੇ ਮਿਲਣਗੇ ਲੋਕ ਸਭਾ ਚੋਣਾਂ ਤੋਂ ਬਾਅਦ
ਪੰਚਾਇਤੀ ਚੋਣਾਂ 'ਚ ਪੰਜਾਬੀਆਂ ਦੇ ਜ਼ਬਤ ਹੋਏ ਅਸਲੇ ਮਿਲਣਗੇ ਲੋਕ ਸਭਾ ਚੋਣਾਂ ਤੋਂ ਬਾਅਦ

Updated: January 11, 2019, 1:30 PM IST
ਫਿਰੋਜ਼ਪੁਰ - ਪੰਚਾਇਤੀ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨੇ ਲੋਕਾਂ ਦੇ ਹਥਿਆਰ ਜਮ੍ਹਾਂ ਕਰਵਾਏ ਸਨ ਪਰ ਉਨ੍ਹਾਂ ਲੋਕਾਂ ਨੂੰ ਹਾਲੇ ਜਮ੍ਹਾਂ ਹੋਏ ਹਥਿਆਰ ਨਹੀਂ ਮਿਲਣਗੇ। ਫਿਰੋਜ਼ਪੁਰ ਦੇ ਮਮਦੋਟ ਥਾਣੇ ਦੀ ਸਬ-ਇੰਸਪੈਕਟਰ ਨੇ ਦੱਸਿਆ ਕਿ ਅਧਿਕਾਰੀਆਂ ਨੇ ਹੁਕਮ ਦਿੱਤੇ ਹਨ ਕਿ ਜੋ ਪੰਚਾਇਤੀ ਚੋਣਾਂ ਦੇ ਸਮੇਂ ਹਥਿਆਰ ਜਮ੍ਹਾਂ ਕਰਵਾਏ ਗਏ ਸਨ ਉਨ੍ਹਾਂ ਨੂੰ ਹਾਲੇ ਹਥਿਆਰ ਵਾਪਿਸ ਨਹੀਂ ਮਿਲਣਗੇ। ਉਨ੍ਹਾਂ ਨੂੰ ਲੋਕ ਸਭਾ ਚੋਣਾਂ ਤੋਂ ਬਾਅਦ ਹੀ ਜਮ੍ਹਾਂ ਕੀਤੇ ਹੋਏ ਹਥਿਆਰ ਵਾਪਿਸ ਕੀਤੇ ਜਾਣਗੇ।

ਜਾਣਕਾਰਾਂ ਅਨੁਸਾਰ ਕੁੱਝ ਲੋਕਾਂ ਦਾ ਮੰਨਣਾ ਹੈ ਕਿ ਅੱਜ ਡੇਰਾ ਸੱਚਾ ਸੌਦਾ ਦੇ ਬਾਬਾ ਦੀ ਅੱਜ ਪੱਤਰਕਾਰ ਦੀ ਹੱਤਿਆ ਦੇ ਮਾਮਲੇ ਵਿੱਚ ਸੁਣਵਾਈ ਹੋਣੀ ਹੈ ਤੇ ਇਸ ਇਲਾਕੇ ਵਿੱਚ ਬਾਬੇ ਦੇ ਕਾਫ਼ੀ ਚੇਲੇ ਹਨ ਇਸ ਲਈ ਸੁਰੱਖਿਆ ਦੇ ਮੱਦੇਨਜ਼ਰ ਲੋਕਾਂ ਦੇ ਜਮ੍ਹਾਂ ਕੀਤੇ ਹਥਿਆਰ ਹਾਲੇ ਵਾਪਿਸ ਨਹੀਂ ਕੀਤੇ ਗਏ। ਤੇ ਕਈਆਂ ਦਾ ਮੰਨਣਾ ਹੈ ਕਿ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਕਰਕੇ ਇਹ ਫ਼ੈਸਲਾ ਲਿਆ ਗਿਆ ਹੈ।
First published: January 11, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...