Home /News /punjab /

ਲਾਲ ਕਿਲ੍ਹਾ ਹਿੰਸਾ ਵਿੱਚ ਗੁਰਜੋਤ ਸਿੰਘ ਦੀ ਹੋਈ ਅੰਮ੍ਰਿਤਸਰ ਤੋਂ ਗ੍ਰਿਫਤਾਰੀ

ਲਾਲ ਕਿਲ੍ਹਾ ਹਿੰਸਾ ਵਿੱਚ ਗੁਰਜੋਤ ਸਿੰਘ ਦੀ ਹੋਈ ਅੰਮ੍ਰਿਤਸਰ ਤੋਂ ਗ੍ਰਿਫਤਾਰੀ

ਲਾਲ ਕਿਲ੍ਹਾ ਹਿੰਸਾ ਵਿੱਚ ਗੁਰਜੋਤ ਸਿੰਘ ਦੀ ਹੋਈ ਅੰਮ੍ਰਿਤਸਰ ਤੋਂ ਗ੍ਰਿਫਤਾਰੀ

ਲਾਲ ਕਿਲ੍ਹਾ ਹਿੰਸਾ ਵਿੱਚ ਗੁਰਜੋਤ ਸਿੰਘ ਦੀ ਹੋਈ ਅੰਮ੍ਰਿਤਸਰ ਤੋਂ ਗ੍ਰਿਫਤਾਰੀ

  • Share this:

ਦਿੱਲੀ ਵਿੱਚ ਕਿਸਾਨ ਹਾਲੇ ਤੱਕ ਧਰਨਾ ਲਗਾ ਕੇ ਬੈਠੇ ਹਨ ਪਰ ਉਸ ਗੱਲ ਦਾ ਹਾਲੇ ਤੱਕ ਕੋਈ ਹੱਲ ਨਹੀਂ ਨਿਕਲਿਆ।ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲ੍ਹੇ 'ਤੇ ਹਿੰਸਾ ਹੋਈ ਸੀ। ਜਿਸ ਨੂੰ ਹਾਲੇ ਤੱਕ ਕੋਈ ਨਹੀਂ ਭੁਲਾ ਸਕਿਆ ਪਰ ਹੁਣ ਦਿੱਲੀ ਪੁਲਿਸ ਨੇ ਅੰਮ੍ਰਿਤਸਰ ਤੋਂ ਕਿਸਾਨ ਟਰੈਕਟਰ ਰੈਲੀ ਦੌਰਾਨ ਲਾਲ ਕਿਲੇ ਦੀ ਹਿੰਸਾ ਦੇ ਮਾਮਲੇ ਵਿੱਚ ਲੋੜੀਂਦੇ ਗੁਰਜੋਤ ਸਿੰਘ ਗ੍ਰਿਫਤਾਰ ਕੀਤਾ ਹੈ।ਸਪੈਸ਼ਲ ਸੈੱਲ ਦੇ ਇੱਕ ਅਧਿਕਾਰੀ ਨੇ ਦੱਸਿਆ ਕੀ ਗੁਰਜੋਤ ਸਿੰਘ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। 26 ਜਨਵਰੀ ਨੂੰ ਕਿਸਾਨਾ ਦੀ ਟਰੈਕਟਰ ਰੈਲੀ ਦੌਰਾਨ ਉਹ ਲਾਲ ਕਿਲੇ ਵਿਖੇ ਝੰਡਾ ਲਹਿਰਾਉਣ ਦੇ ਦੋਸ਼ ਵਿੱਚ ਉਹ ਫਰਾਰ ਸੀ। ਇਸ ਦੇ ਨਾਲ ਹੀ ਦਿੱਲੀ ਪੁਲਿਸ ਨੇ ਗੁਰਜੋਤ ਦੀ ਗ੍ਰਿਫਤਾਰੀ 'ਤੇ ਇੱਕ ਲੱਖ ਦਾ ਇਨਾਮ ਰੱਖਿਆ ਸੀ।

Published by:Ramanpreet Kaur
First published:

Tags: Red fort, Violence