Home /News /punjab /

ਮੂਸੇਵਾਲਾ ਕਤਲ ਕਾਂਡ : ਸੰਦੀਪ ਕਾਹਲੋਂ ਦੇ ਜੱਗੂ ਭਗਵਾਨਪੁਰੀਆ ਨਾਲ ਲਿੰਕ ਆਏ ਸਾਹਮਣੇ..

ਮੂਸੇਵਾਲਾ ਕਤਲ ਕਾਂਡ : ਸੰਦੀਪ ਕਾਹਲੋਂ ਦੇ ਜੱਗੂ ਭਗਵਾਨਪੁਰੀਆ ਨਾਲ ਲਿੰਕ ਆਏ ਸਾਹਮਣੇ..

ਸਿੱਧੂ ਮੂਸੇਵਾਲਾ ਕਤਲਕਾਂਡ ਚ ਗ੍ਰਿਫ਼ਤਾਰ ਸੰਦੀਪ ਕਾਹਲੋਂ ਨੂੰ ਸੀਆਈਏ-ਟੂ ਦੀ ਟੀਮ ਲੁਧਿਆਣਾ ਵਿੱਚ ਉਸ ਦੀ ਰਿਹਾਇਸ਼ ਲੈ ਗਈ

ਸਿੱਧੂ ਮੂਸੇਵਾਲਾ ਕਤਲਕਾਂਡ ਚ ਗ੍ਰਿਫ਼ਤਾਰ ਸੰਦੀਪ ਕਾਹਲੋਂ ਨੂੰ ਸੀਆਈਏ-ਟੂ ਦੀ ਟੀਮ ਲੁਧਿਆਣਾ ਵਿੱਚ ਉਸ ਦੀ ਰਿਹਾਇਸ਼ ਲੈ ਗਈ

Sidhu Moosewala murder case- ਮੂਸੇਵਾਲਾ ਕਤਲਕਾਂਡ 'ਚ ਗ੍ਰਿਫ਼ਤਾਰ ਸੰਦੀਪ ਕਾਹਲੋਂ ਤੋਂ ਪੁੱਛਗਿੱਛ 'ਚ ਵੱਡੇ ਖੁਲਾਸੇ ਹੋਏ। ਮੂਸੇਵਾਲਾ ਕਤਲਕਾਂਡ ਚ ਗ੍ਰਿਫ਼ਤਾਰ ਸੰਦੀਪ ਕਾਹਲੋਂ ਦੇ ਜੱਗੂ ਭਗਵਾਨਪੁਰੀਆ ਨਾਲ ਲਿੰਕ ਸਾਹਮਣੇ ਆਏ।ਸੂਤਰਾਂ ਮੁਤਾਬਕ ਕਾਹਲੋਂ ਦੇ ਘਰ ਚ ਜੱਗੂ ਹਥਿਆਰ ਰਖਵਾਉਂਦਾ ਸੀ ਪੁਲਿਸ ਨੇ ਕਾਹਲੋਂ ਦੇ ਘਰ ਚੋਂ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ।

ਹੋਰ ਪੜ੍ਹੋ ...
 • Share this:
  ਚੰਡੀਗੜ੍ਹ : ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲਕਾਂਡ ਵਿੱਚ ਗ੍ਰਿਫ਼ਤਾਰ ਸੰਦੀਪ ਕਾਹਲੋਂ ਦੇ ਜੱਗੂ ਭਗਵਾਨਪੁਰੀਆ ਨਾਲ ਲਿੰਕ ਸਾਹਮਣੇ ਆਏ ਹਨ। ਸੂਤਰਾਂ ਮੁਤਾਬਕ ਸੰਦੀਪ ਕਾਹਲੋਂ ਦੇ ਘਰ ਜੱਗੂ ਭਗਵਾਨਪੁਰੀਆ ਹਥਿਆਰ ਰਖਵਾਉਂਦਾ ਸੀ।  ਪੁਲਿਸ ਨੇ ਕਾਹਲੋਂ ਦੇ ਘਰ ਵਿੱਚੋਂ ਪਿਸਤੌਲ ਤੇ ਕਾਰਤੂਸ ਬਰਾਮਦ ਕੀਤੇ ਹਨ।

  ਜੱਗੂ ਭਗਵਾਨਪੁਰੀਆ ਨਾਲ ਲਿੰਕ ਸਾਹਮਣੇ ਆਏ ਹਨ। ਕਾਹਲੋਂ ਦਾ ਖਾਸ ਦੋਸਤ ਰਣਜੀਤ ਜੱਗੂ ਭਗਵਾਨਪੁਰੀਆ ਦਾ ਕਰੀਬੀ ਹੈ। ਸੂਤਰਾਂ ਮੁਤਾਬਿਕ ਜੱਗੂ ਦੇ ਕਹਿਣ 'ਤੇ ਕਾਹਲੋਂ ਦੇ ਘਰ 'ਚ ਰਣਜੀਤ ਹਥਿਆਰ ਲੁਕਾਉਂਦਾ ਸੀ। ਕਾਹਲੋਂ ਦੇ ਘਰ ਤੋਂ ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ।

  ਕੱਲ੍ਹ ਲੁਧਿਆਣਾ CIA 2 ਦੀ ਟੀਮ ਨੇ ਸੰਦੀਪ ਕਾਹਲੋਂ ਨੂੰ ਨਾਲ ਲਿਜਾ ਕੇ ਉਸ ਦੇ ਫਤਿਹਗੜ੍ਹ ਚੂੜੀਆਂ ਅਤੇ ਅੰਮ੍ਰਿਤਸਰ ਵਾਲੇ ਮਕਾਨਾਂ ਚ ਤਲਾਸ਼ੀ ਲਈ ਸੀ। ਇਸੇ ਦੌਰਾਨ ਦੋ ਪਿਸਤੌਲ ਅਤੇ ਕਾਰਤੂਸ ਬਰਾਮਦ ਹੋਏ ਹਨ। ਪੁਲਿਸ ਨੇ ਕਈ ਲੋਕਾਂ ਤੋਂ ਪੁੱਛਗਿੱਛ ਵੀ ਕੀਤੀ। ਅੱਜ ਸੰਦੀਪ ਕਾਹਲੋਂ ਦੀ ਅਦਾਲਤ 'ਚ ਪੇਸ਼ੀ ਹੈ।

  ਦੱਸ ਦਈਏ ਕਿ ਸੰਦੀਪ ਕਾਹਲੋਂ ਦਾ ਕਰੀਬੀ ਸਤਬੀਰ ਸ਼ੂਟਰਾਂ ਨੂੰ ਹਥਿਆਰ ਮੁਹੱਈਆ ਕਰਵਾਉਣ ਦੇ ਇਲਜ਼ਾਮਾਂ ਚ ਗ੍ਰਿਫ਼ਤਾਰ ਹੈ। ਵਾਰਦਾਤ ਤੋਂ ਕੁਝ ਦਿਨ ਪਹਿਲਾਂ ਸਤਬੀਰ ਨੇ ਹਥਿਆਰ ਬਠਿੰਡਾ ਪਹੁੰਚਾਏ ਸਨ। ਜਦੋਂ ਕਿ ਸਤਬੀਰ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਸਨ ਕਿ ਸੰਦੀਪ ਕਾਹਲੋਂ ਦੇ ਕਹਿਣ ਤੇ ਹੀ ਉਹ ਬਠਿੰਡਾ ਗਿਆ ਸੀ। ਸੰਦੀਪ ਕਾਹਲੋਂ, ਸਾਬਕਾ ਅਕਾਲੀ ਮੰਤਰੀ ਅਤੇ ਵਿਧਾਨਸਭਾ ਦੇ ਸਾਬਕਾ ਸਪੀਕਰ ਨਿਰਮਲ ਸਿੰਘ ਕਾਹਲੋਂ ਦਾ ਭਤੀਜਾ ਹੈ।
  Published by:Sukhwinder Singh
  First published:

  Tags: Sidhu Moosewala

  ਅਗਲੀ ਖਬਰ