Home /News /punjab /

1500 ਨੌਜਵਾਨ ਮੁਲਾਜ਼ਮ ਟ੍ਰੇਨਿੰਗ ਲੈਂਦੇ, ਉੱਥੋਂ ਨਸ਼ੇ ਦਾ ਕਾਰੋਬਾਰ ਨਾਲ ਜੁੜੇ ਦੋ ਪੁਲਿਸ ਮੁਲਾਜ਼ਮ ਕਾਬੂ, ਗੰਭੀਰ..

1500 ਨੌਜਵਾਨ ਮੁਲਾਜ਼ਮ ਟ੍ਰੇਨਿੰਗ ਲੈਂਦੇ, ਉੱਥੋਂ ਨਸ਼ੇ ਦਾ ਕਾਰੋਬਾਰ ਨਾਲ ਜੁੜੇ ਦੋ ਪੁਲਿਸ ਮੁਲਾਜ਼ਮ ਕਾਬੂ, ਗੰਭੀਰ..

 ਗ੍ਰਿਫ਼ਤਾਰ ਪੁਲੀਸ ਮੁਲਾਜ਼ਮਾਂ ਉੱਪਰ ਜਲੰਧਰ ਦੀ ਪੁਲੀਸ ਅਕੈਡਮੀ ਨਸ਼ੇ ਸਪਲਾਈ ਕਰਨ ਦਾ ਇਲਜ਼ਮ

ਗ੍ਰਿਫ਼ਤਾਰ ਪੁਲੀਸ ਮੁਲਾਜ਼ਮਾਂ ਉੱਪਰ ਜਲੰਧਰ ਦੀ ਪੁਲੀਸ ਅਕੈਡਮੀ ਨਸ਼ੇ ਸਪਲਾਈ ਕਰਨ ਦਾ ਇਲਜ਼ਮ

Punjab news-ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿੱਚ ਨਸ਼ਾ ਵੇਚਣ ਦਾ ਇਹ ਮਾਮਲਾ ਹੋਰ ਜ਼ਿਆਦਾ ਗੰਭੀਰ ਹੋ ਜਾਂਦਾ ਹੈ ਕਿਉਂਕਿ ਇੱਥੇ ਨਾ ਸਿਰਫ਼ ਚਾਰ ਪੰਜ ਸੌ ਪੁਲੀਸ ਮੁਲਾਜ਼ਮ ਹਮੇਸ਼ਾਂ ਡਿਊਟੀ ਤੇ ਰਹਿੰਦੇ ਹਨ, ਬਲਕਿ ਕਰੀਬ ਪੰਦਰਾਂ ਸੌ ਨੌਜਵਾਨ ਮੁਲਾਜ਼ਮ ਇੱਥੇ ਹਮੇਸ਼ਾਂ ਟ੍ਰੇਨਿੰਗ ਲਈ ਵੀ ਆਏ ਰਹਿੰਦੇ ਹਨ।

ਹੋਰ ਪੜ੍ਹੋ ...
 • Share this:
  ਸੁਰਿੰਦਰ ਕੰਬੋਜ

  ਜਲੰਧਰ ਫਿਲੌਰ ਇਲਾਕੇ ਵਿਖੇ ਮਹਾਰਾਜਾ ਰਣਜੀਤ ਸਿੰਘ ਪੁਲੀਸ ਅਕੈਡਮੀ ਇਕ ਵਾਰ ਫਿਰ ਚਰਚਾ ਵਿੱਚ ਆ ਗਈ ਹੈ। ਅਕੈਡਮੀ ਵਿਚੋਂ ਜਲੰਧਰ ਦਿਹਾਤੀ ਪੁਲਿਸ ਵੱਲੋਂ ਨਸ਼ੇ ਦੇ ਕਾਰੋਬਾਰ ਕਰਨ ਵਾਲੇ ਦੋ ਪੁਲੀਸ ਮੁਲਾਜ਼ਮ ਕਾਂਸਟੇਬਲ ਸ਼ਕਤੀ ਕੁਮਾਰ ਅਤੇ ਇਕ ਫੋਰਥ ਕਲਾਸ ਮੁਲਾਜ਼ਮ ਜੈ ਰਾਮ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਨ੍ਹਾਂ ਪੁਲੀਸ ਮੁਲਾਜ਼ਮਾਂ ਉੱਪਰ ਇਲਜ਼ਾਮ ਹੈ ਕਿ ਇਹ ਅਕੈਡਮੀ ਵਿੱਚ ਨਸ਼ੇ ਦੀ ਸਪਲਾਈ ਕਰਦੇ ਸੀ। ਫਿਲਹਾਲ ਇਨ੍ਹਾਂ ਦੋਨਾਂ ਮੁਲਜ਼ਮਾਂ ਨੂੰ ਪੁਲਸ ਵਲੋਂ ਕੋਰਟ ਵਿਚ ਪੇਸ਼ ਕੀਤਾ ਗਿਆ ਜਿਥੇ ਉਨ੍ਹਾਂ ਨੂੰ ਜੁਡੀਸ਼ੀਅਲ ਰਿਮਾਂਡ ਤੇ ਭੇਜ ਦਿੱਤਾ ਗਿਆ।

  ਇਹ ਸਾਰਾ ਮਾਮਲਾ ਉਦੋਂ ਸਾਹਮਣੇ ਆਇਆ ਜਦ ਸਤਾਈ ਸਾਲ ਦੇ ਇੱਕ ਹੈੱਡ ਕਾਂਸਟੇਬਲ ਨੂੰ ਨਸ਼ਾ ਲੈਣ ਕਰਕੇ ਬਿਮਾਰ ਹੋਣ ਦੇ ਇਵਜ਼ ਵਿੱਚ ਲੁਧਿਆਣਾ ਦੇ ਡੀ ਐਮ ਸੀ ਹਸਪਤਾਲ ਦਾਖ਼ਲ ਕਰਾਇਆ ਗਿਆ । ਜਿਸ ਤੋਂ ਬਾਅਦ ਪੁਲੀਸ ਅਕੈਡਮੀ ਦੇ ਅਫ਼ਸਰਾਂ ਵੱਲੋਂ ਇਸ ਦੀ ਜਾਂਚ ਸ਼ੁਰੂ ਕੀਤੀ ਗਈ ਅਤੇ ਇਸ ਜਾਂਚ ਵਿੱਚ ਕਈ ਪੁਲੀਸ ਮੁਲਾਜ਼ਮਾਂ ਵੱਲੋਂ ਨਾ ਸਿਰਫ ਨਸ਼ਾ ਕਰਨ ਬਲਕਿ ਕੁਝ ਲੋਕਾਂ ਵੱਲੋਂ ਪੁਲੀਸ ਅਕੈਡਮੀ ਦੇ ਅੰਦਰ ਨਸ਼ਾ ਵੇਚਣ ਦੇ ਵੀ ਇਲਜ਼ਾਮ ਲਗਾਏ ਗਏ । ਪੁਲੀਸ ਦੇ ਇੱਕ ਕਾਂਸਟੇਬਲ ਵੱਲੋਂ ਇਹ ਕਿਹਾ ਗਿਆ ਕਿ ਪੁਲੀਸ ਅਕੈਡਮੀ ਵਿੱਚ ਨਸ਼ਿਆਂ ਦੀ ਸਪਲਾਈ ਕੀਤੀ ਜਾਂਦੀ ਹੈ।

  ਜਲੰਧਰ ਦਿਹਾਤੀ ਦੇ ਐੱਸ ਐੱਸ ਪੀ ਸਵਪਨ ਸ਼ਰਮਾ ਮੈਂ ਦੱਸਿਆ ਕਿ ਇਹ ਪੂਰਾ ਮਾਮਲਾ ਇਕ ਕਾਂਸਟੇਬਲ ਦੇ ਨਸ਼ਾ ਕਰਕੇ ਹਸਪਤਾਲ ਵਿੱਚ ਭਰਤੀ ਹੋਣ ਤੋਂ ਬਾਅਦ ਸਾਹਮਣੇ ਆਇਆ ਹੈ। ਫਿਲਹਾਲ ਇਸ ਪੂਰੇ ਮਾਮਲੇ ਵਿਚ ਜਾਂਚ ਕੀਤੀ ਜਾ ਰਹੀ ਹੈ ਅਤੇ ਇਸੇ ਦੇ ਚੱਲਦੇ ਸ਼ੱਕੀ ਮੁਲਾਜ਼ਮਾਂ ਦੇ ਫੋਨ ਰਿਕਾਰਡ , ਉਨ੍ਹਾਂ ਦੀ ਬੈਂਕ ਡਿਟੇਲ ਜਿਸ ਤੇ ਉਨ੍ਹਾਂ ਦੀ ਆਨਲਾਈਨ ਡਿਟੇਲ ਵੀ ਖੰਗਾਲੀ ਜਾ ਰਹੀ ਹੈ।

  ਉਨ੍ਹਾਂ ਕਿਹਾ ਕਿ ਫਿਲਹਾਲ ਇਸ ਮਾਮਲੇ ਵਿੱਚ ਦੋ ਪੁਲੀਸ ਮੁਲਾਜ਼ਮਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ ਜਦਕਿ ਹਜੇ ਇਹ ਜਾਂਚ ਹੋਰ ਕੀਤੀ ਜਾ ਰਹੀ ਹੈ ਤਾਂ ਕਿ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਚੋਂ ਨਸ਼ੇ ਦੇ ਨੈਕਸਸ ਨੂੰ ਪੂਰੀ ਤਰ੍ਹਾਂ ਖਤਮ ਕੀਤਾ ਜਾ ਸਕੇ।

  ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿੱਚ ਨਸ਼ਾ ਵੇਚਣ ਦਾ ਇਹ ਮਾਮਲਾ ਹੋਰ ਜ਼ਿਆਦਾ ਗੰਭੀਰ ਹੋ ਜਾਂਦਾ ਹੈ ਕਿਉਂਕਿ ਇੱਥੇ ਨਾ ਸਿਰਫ਼ ਚਾਰ ਪੰਜ ਸੌ ਪੁਲੀਸ ਮੁਲਾਜ਼ਮ ਹਮੇਸ਼ਾਂ ਡਿਊਟੀ ਤੇ ਰਹਿੰਦੇ ਹਨ, ਬਲਕਿ ਕਰੀਬ ਪੰਦਰਾਂ ਸੌ ਨੌਜਵਾਨ ਮੁਲਾਜ਼ਮ ਇੱਥੇ ਹਮੇਸ਼ਾਂ ਟ੍ਰੇਨਿੰਗ ਲਈ ਵੀ ਆਏ ਰਹਿੰਦੇ ਹਨ।

  ਇਸ ਪੂਰੇ ਮਾਮਲੇ ਵਿਚ ਜਲੰਧਰ ਦੇ ਐਸਐਸਪੀ ਸਵਪਨ ਸ਼ਰਮਾ ਨੇ ਫਿਲਹਾਲ ਪੰਜਾਬ ਪੁਲੀਸ ਅਕੈਡਮੀ ਫਿਲੌਰ ਵਿਖੇ ਮੁਲਾਜ਼ਮਾਂ ਦੇ ਡੋਪ ਟੈਸਟ ਮਾਮਲੇ ਨੂੰ ਅਕੈਡਮੀ ਦਾ ਅੰਦਰੂਨੀ ਮਾਮਲਾ ਦੱਸਿਆ ਹੈ ਪਰ ਇਹ ਜ਼ਰੂਰ ਸਾਫ ਕੀਤਾ ਹੈ ਕਿ ਇਸ ਪੂਰੇ ਮਾਮਲੇ ਵਿੱਚ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।
  Published by:Sukhwinder Singh
  First published:

  Tags: Drugs, Jalandhar, Punjab Police

  ਅਗਲੀ ਖਬਰ