ਅਰਸ਼ਦੀਪ ਕੌਰ ਨੇ ਰੋਪੜ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

News18 Punjabi | News18 Punjab
Updated: July 14, 2020, 2:24 PM IST
share image
ਅਰਸ਼ਦੀਪ ਕੌਰ ਨੇ ਰੋਪੜ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ
ਅਰਸ਼ਦੀਪ ਕੌਰ ਨੇ ਰੋਪੜ ਜ਼ਿਲ੍ਹੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ

  • Share this:
  • Facebook share img
  • Twitter share img
  • Linkedin share img
ਅਵਤਾਰ ਸਿੰਘ ਕੰਬੋਜ਼

ਸੇਂਟ ਕਾਰਮੇਲ ਸਕੂਲ, ਰੂਪਨਗਰ ਦੀ ਵਿਦਿਆਰਥਣ ਅਰਸ਼ਦੀਪ ਕੌਰ ਨੇ ਸੀਬੀਐਸਈ ਦੀ 12 ਵੀਂ ਦੀ ਪ੍ਰੀਖਿਆ ਵਿਚ ਰੋਪੜ ਜ਼ਿਲ੍ਹੇ ਵਿਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ। ਅਰਸ਼ਦੀਪ ਕੌਰ ਨੇ ਹਿਉਮੈਨਿਟੀਜ਼ ਗਰੁੱਪ ਵਿੱਚ 98.8% ਨੰਬਰ ਹਾਸਲ ਕੀਤੇ ਹਨ।

ਅਰਸ਼ਦੀਪ ਕੌਰ ਦਾ ਸੇਂਟ ਕਾਰਮਲ ਸਕੂਲ ਦੇ ਪ੍ਰਬੰਧਕਾਂ ਨੇ ਮੂੰਹ ਮਿੱਠਾ ਕਰਵਾਕੇ ਵਧਾਈ ਦਿੱਤੀ। ਇਸ ਮੌਕੇ ਅਰਸ਼ਦੀਪ ਦੇ ਪਿਤਾ ਤਿਲਕ ਰਾਜ ਜੋਂ ਕੇ ਰੂਪਨਗਰ ਪੁਲਿਸ ਵਿੱਚ ਸਬ ਇੰਸਪੈਕਟਰ ਹਨ ਅਤੇ ਮਾਤਾ ਸਰੋਜ ਵੀ ਮੌਜੂਦ ਸੀ। ਰੂਪਨਗਰ ਦੀ ਮਲਹੋਤਰਾ ਕਲੋਨੀ ਨਿਵਾਸੀ ਅਰਸ਼ਦੀਪ ਕੌਰ ਨੇ 98.8% ਅੰਕਾਂ ਨਾਲ ਜ਼ਿਲ੍ਹੇ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।
ਅਰਸ਼ਦੀਪ ਕੌਰ ਨੇ ਕਿਹਾ ਕਿ ਉਹ ਯੂ ਪੀ ਐਸ ਸੀ ਦੀ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਇੱਕ ਅਧਿਕਾਰੀ ਬਣਨਾ ਚਾਹੁੰਦੀ ਹੈ ਅਤੇ ਦੇਸ਼ ਦੀ ਸੇਵਾ ਕਰਨਾ ਚਾਹੁੰਦੀ ਹੈ।  ਅਰਸ਼ਦੀਪ ਨੇ ਇਸ ਪੁਜੀਸ਼ਨ ਨੂੰ ਪ੍ਰਾਪਤ ਕਰਨ ਲਈ ਆਪਣੇ ਸਕੂਲ ਅਧਿਆਪਕਾਂ , ਆਪਣੇ ਮਾਪਿਆਂ ਅਤੇ ਆਪਣੀ ਮਿਹਨਤ ਨੂੰ ਸਿਹਰਾ ਦਿੱਤਾ।
Published by: Ashish Sharma
First published: July 14, 2020, 2:24 PM IST
ਹੋਰ ਪੜ੍ਹੋ
ਅਗਲੀ ਖ਼ਬਰ