ਚੰਡੀਗੜ੍ਹ: ਏਸ਼ੀਆ ਕੱਪ 2022(Asia Cup 2022) ਵਿੱਚ ਭਾਰਤ ਨੂੰ ਪਾਕਿਸਤਾਨ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। ਸੁਪਰ-4 ਵਿੱਚ ਭਾਰਤ ਦੀ ਇਹ ਪਹਿਲੀ ਹਾਰ ਸੀ। ਮੈਚ ਦੇ ਅੰਤਿਮ ਦੌਰ ਵਿੱਚ ਨੌਜਵਾਨ ਖਿਡਾਰੀ ਅਰਸ਼ਦੀਪ ਸਿੰਘ ਨੇ 18ਵੇਂ ਓਵਰ ਵਿੱਚ ਆਸਿਫ਼ ਅਲੀ ਦਾ ਕੈਚ ਛੱਡ ਦਿੱਤਾ। ਜਿਸ ਤੋਂ ਬਾਅਦ ਅਰਸ਼ਦੀਪ ਟਵਿਟਰ 'ਤੇ ਟ੍ਰੋਲ ਹੋਣਾ ਸ਼ੁਰੂ ਹੋ ਗਏ। ਲੋਕਾਂ ਨੇ ਉਨ੍ਹਾਂ ਨੂੰ ਖਾਲਿਸਤਾਨੀ ਕਿਹਾ। ਨਾਲ ਹੀ ਗੱਦਾਰ ਕਹਿ ਕੇ ਖੇਡ ਤੋਂ ਬਾਹਰ ਕਰਨ ਲਈ ਕਿਹਾ। ਇਸ ਤੋਂ ਬਾਅਦ ਹੁਣ ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਅਰਸ਼ਦੀਪ ਦੇ ਬਚਾਅ ਲਈ ਸਾਹਮਣੇ ਆਏ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਸੀਐਮ ਭਗਵੰਤ ਮਾਨ 'ਤੇ ਸਵਾਲ ਵੀ ਚੁੱਕੇ ਹਨ।
ਬਰਿੰਦਰ ਢਿੱਲੋਂ ਨੇ ਟਵੀਟ ਕਰਦੇ ਹੋਏ ਕਿਹਾ ਕਿ ਸਾਡੇ ਸਾਰਿਆਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਿਆਂ ਵਿਰੁੱਧ ਕੇਸ ਦਰਜ ਕੀਤਾ ਜਾਵੇ। ਦੇਸ਼ ਦੀ ਨੁਮਾਇੰਦਗੀ ਕਰਨ ਤੋਂ ਵੱਡਾ ਕੋਈ ਰਾਸ਼ਟਰਵਾਦ ਨਹੀਂ ਹੈ ਅਤੇ ਆਓ ਅਸੀਂ ਇਸ ਖੇਡ ਨਾਇਕ ਦਾ ਸਮਰਥਨ ਕਰਨ ਲਈ ਸਭ ਤੋਂ ਉੱਪਰ ਉੱਠੀਏ। #WeStandWithArshdeep, ਉਸ ਨੂੰ ਬਦਨਾਮ ਕਰਨ ਵਾਲੇ ਦੋਸ਼ੀਆਂ ਨੂੰ ਜੇਲ੍ਹ ਭੇਜਣਾ ਚਾਹੀਦਾ ਹੈ।
registration of case against all those hurting the sentiments of all of us. There is no bigger nationalism then representing the country and let us rise above everything to support this sporting hero.#WeStandWithArshdeep and bring those culprits to jail for defaming him.
— Brinder (@brinderdhillon) September 5, 2022
ਇਸਦੇ ਨਾਲ ਹੀ ਬਰਿੰਦਰ ਢਿੱਲੋਂ ਨੇ ਦੂਜੇ ਟਵੀਟ 'ਚ ਸੀਐਮ ਮਾਨ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਕਿਹਾ ਕਿ ਅਰਸ਼ਦੀਪ ਸਿੰਘ ਦੇ ਖਿਲਾਫ ਬਦਨਾਮ ਕਰਨ ਅਤੇ ਭੱਦੀ ਭਾਸ਼ਾ ਵਰਤਣ ਵਾਲਿਆਂ ਖਿਲਾਫ ਮਾਮਲਾ ਕਿਉਂ ਨਹੀਂ ਦਰਜ ਕੀਤਾ ਗਿਆ। ਕੇਜਰੀਵਾਲ ਖਿਲਾਫ ਬੋਲਣ ਵਾਲੇ ਦੇ ਖਿਲਾਫ ਕੇਸ ਦਰਜ ਹੁੰਦੇ ਹਨ। ਹੁਣ ਕੇਸ ਦਰਜ਼ ਕਿਉਂ ਨਹੀਂ ਹੋ ਰਿਹਾ? ਕਿਉਂਕਿ ਉਹ ਤੁਹਾਡੀ ਪਾਰਟੀ ਦਾ ਨਹੀਂ ਹੈ?
Why a case has not been registered against those who are defaming and using the foul language against #arshdeepsingh .@BhagwantMann register cases against anyone speaking against Kejriwal from @RajaBrar_INC and @LambaAlka ,why not now? Bec he is not from your party?
We demand1/2 pic.twitter.com/HPZMXVRRwj
— Brinder (@brinderdhillon) September 5, 2022
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: AAP, Bhagwant Mann, Congress, Punjab, Punjab Congress, Sports