• Home
  • »
  • News
  • »
  • punjab
  • »
  • ARUSHA ALAM SUPER EXCLUSIVE ON NEWS18 PUNJAB I WILL TAKE SUKHJINDER RANDHAWA TO COURT

ਨਿਊਜ਼18 ਪੰਜਾਬ 'ਤੇ ਅਰੂਸਾ ਆਲਮ SUPER EXCLUSIVE; ਕਿਹਾ- ਸੁਖਜਿੰਦਰ ਰੰਧਾਵਾ ਨੂੰ ਅਦਾਲਤ 'ਚ ਲਿਜਾਵਾਂਗੀ...

  • Share this:
    ROHIT BANSAL

    ਸਿਆਸੀ ਲੀਡਰਾਂ ਦੇ ਵਾਰ-ਪਲਟਵਾਰ ਵਿਚਾਲੇ ਪਾਕਿਸਤਾਨ ਦੀ ਸਾਬਕਾ ਪੱਤਰਕਾਰ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਮਹਿਲਾ ਦੋਸਤ ਅਰੂਸਾ ਆਲਮ ਨੇ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੂੰ ਅਦਾਲਤ 'ਚ ਘੜੀਸਣ ਦੀ ਗੱਲ ਕਹੀ ਹੈ। ਪਾਕਿਸਤਾਨ ਰਹਿੰਦੀ ਅਰੂਸਾ ਆਲਮ ਨੇ ਇਹ ਬਿਆਨ ਨਿਊਜ਼18 ਪੰਜਾਬ ਨਾਲ ਖਾਸ ਗੱਲਬਾਤ ਦੌਰਾਨ ਦਿੱਤਾ।

    ਦਰਅਸਲ, ਪਿਛਲੇ ਦਿਨੀਂ ਪੰਜਾਬ ਦੇ ਡਿਪਟੀ ਸੀਐਮ ਸੁਖਜਿੰਦਰ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ 'ਤੇ ਹਮਲਾ ਬੋਲਦੇ ਹੋਏ ਅਰੂਸਾ ਅਤੇ ਕੈਪਟਨ ਦੀ ਦੋਸਤੀ ਉਤੇ ਸਵਾਲ ਚੁੱਕੇ ਸਨ ਅਤੇ ਅਰੂਸਾ ਆਲਮ ਦੇ ISI ਨਾਲ ਸਬੰਧਾਂ ਦੀ ਜਾਂਚ ਕਰਵਾਉਣ ਬਾਰੇ ਬਿਆਨ ਦਿੱਤਾ ਸੀ। ਹਲਾਂਕਿ ਸਵੇਰ ਦੇ ਬਿਆਨ ਤੋਂ ਸੁਖਜਿੰਦਰ ਰੰਧਾਵਾ ਨੇ ਰਾਤ ਨੂੰ ਪਾਸਾ ਵੀ ਪਲਟ ਲਿਆ ਸੀ। ਰਾਤ ਨੂੰ ਸੁਖਜਿੰਦਰ ਰੰਧਾਵਾ ਦੇ ਬਿਆਨ ਬਦਲ ਗਏ ਸਨ।

    ਨਿਊਜ਼18 ਪੰਜਾਬ ਨਾਲ ਖਾਸ ਗੱਲਬਾਤ ਕਰਦੇ ਹੋਏ ਅਰੂਸਾ ਆਲਮ ਨੇ ਕਿਹਾ ਕਿ ਆਪਣੀ ਸਿਆਸਤ ਚਮਕਾਉਣ ਲਈ ਇੱਕ ਔਰਤ ਦੇ ਨਾਮ ਦਾ ਇਸਤੇਮਾਲ ਕੀਤਾ ਜਾ ਰਿਹਾ ਹੈ, ਜੋ ਘਟੀਆ ਸੋਚ ਹੈ। ਅਰੂਸਾ ਨੇ ਕਿਹਾ "ਦੁਨੀਆ ਦੇ ਸਭ ਤੋਂ ਵੱਡੇ ਲੋਕਤੰਤਰ ਵਿੱਚ ਇੱਕ ਔਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਦੁੱਖ ਹੁੰਦਾ ਹੈ ਕਿ ਮੇਰੀ ਫੋਟੋ ਵਾਰ-ਵਾਰ ਸ਼ੇਅਰ ਕੀਤੀ ਜਾ ਰਿਹਾ ਹੈ, ਮੇਰੇ ਵੀ ਬੱਚੇ ਹਨ, ਮੇਰਾ ਵੀ ਪਰਿਵਾਰ ਹੈ, ਦੋਸਤ ਹਨ।"

    ਅਰੂਸਾ ਆਲਮ ਨੇ ISI ਨਾਲ ਸਬੰਧਾਂ ਦੇ ਇਲਜ਼ਾਮਾਂ ਉਤੇ ਵੀ ਜਵਾਬ ਦਿੱਤਾ। ਅਰੂਸਾ ਆਲਮ ਨੇ ਸਾਫ਼ ਸ਼ਬਦਾਂ ਵਿੱਚ ਕਿਹਾ "ਉਨ੍ਹਾਂ ਦਾ ਪਾਕਿਸਤਾਨ ਦੀ ਖੂਫ਼ੀਆ ਏਜੰਸੀ ISI ਨਾਲ ਕੋਈ ਸਬੰਧ ਨਹੀਂ ਹੈ"।

    ਅਰੂਸਾ ਆਲਮ ਨੇ ਜਿੱਥੇ ਸੁਖਜਿੰਦਰ ਰੰਧਾਵਾ ਨੂੰ ਕੋਰਟ 'ਚ ਘੜੀਸਣ ਦੀ ਗੱਲ ਕਹੀ ਹੈ, ਉਥੇ ਹੀ ਆਪਣੇ ਦੋਸਤ ਕੈਪਟਨ ਅਮਰਿੰਦਰ ਸਿੰਘ ਦੀ ਤਰੀਫ਼ ਵੀ ਕੀਤੀ ਹੈ। ਅਰੂਸਾ ਆਲਮ ਨੇ ਕੈਪਟਨ ਨੂੰ REAL MAN ਦੱਸਿਆ ਹੈ। ਇਹ ਵੀ ਕਿਹਾ "ਪੰਜਾਬ ਕਾਂਗਰਸ ਵਿੱਚ ਸਿਰਫ਼ ਇੱਕ ਹੀ REAL MAN ਹੈ ਤੇ ਮੈਨੂੰ ਮਾਣ ਹੈ ਕਿ ਕੈਪਟਨ ਨੇ ਪੂਰੀ ਦੁਨੀਆ ਵਿੱਚ ਮੈਨੂੰ ਦੋਸਤ ਕਬੂਲ ਕੀਤਾ"।

    ਪੰਜਾਬ ਦੀ ਸਿਆਸਤ ਬਾਰੇ ਅਰੂਸਾ ਨੇ ਕਿਹਾ ਕਿ "ਜੋ ਅੱਜ ਕੈਪਟਨ ਦੇ ਦੁਸ਼ਮਣ ਹਨ, ਕੱਲ੍ਹ ਤੱਕ ਇਹ ਕੈਪਟਨ ਦੇ ਪੈਰਾਂ ਵਿੱਚ ਬੈਠਦੇ ਸਨ। ਰੰਧਾਵਾ, ਬਾਜਵਾ ਅਤੇ ਬਾਕੀ ਲੋਕ ਲੱਕੜਬੱਘੇ ਬਣ ਕੇ ਕੈਪਟਨ ਨੂੰ ਨੋਚ ਰਹੇ ਹਨ, ਮੈਂ ਇਨ੍ਹਾਂ ਨੂੰ ਮੁਆਫ਼ ਨਹੀਂ ਕਰਾਂਗੀ।"

    ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਪਰਸਨਲ ਅਕਾਊਂਟ ਤੋਂ ਅਰੂਸਾ ਆਲਮ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਸਨ। ਇਨ੍ਹਾਂ ਤਸਵੀਰਾਂ ਵਿੱਚ ਭਾਰਤ ਦੀਆਂ ਵੱਡੀਆਂ ਸ਼ਖ਼ਸੀਅਤਾਂ ਨਾਲ ਅਰੂਸਾ ਆਲਮ ਨਾਲ ਨਜ਼ਰ ਆ ਰਹੀਆਂ ਸਨ। ਕੈਪਟਨ ਨੇ ਤਸਵੀਰਾਂ ਦੇ ਨਾਲ ਲਿਖਿਆ "ਕੀ ਇਹ ਲੋਕ ਵੀ ISI ਦੇ ਸੰਪਰਕ 'ਚ ਹਨ ?"

    ਵਿਰੋਧੀਆਂ ਨੂੰ ਜਵਾਬ ਦਿੰਦੇ ਹੋਏ ਸਾਬਕਾ ਸੀਐਮ ਨੇ ਅਰੂਸਾ ਦੀਆਂ ਤਸਵੀਰਾਂ ਨਾਲ ਇਹ ਵੀ ਲਿਖਿਆ "ਇੰਡੋ-ਪਾਕਿ ਵਿਚਾਲੇ ਵੀਜ਼ਾ ਬੈਨ ਹੈ, ਜੇ ਬੈਨ ਨਾ ਹੁੰਦਾ ਤਾਂ ਅੱਜ ਵੀ ਮੈਂ ਅਰੂਸਾ ਨੂੰ ਇੰਡੀਆ ਬੁਲਾ ਲੈਂਦਾ।"
    Published by:Gurwinder Singh
    First published: