ਮਜੀਠੀਆ ਤੋਂ ਮੁਆਫ਼ੀ ਮੰਗਣ ਵਾਲੇ ਕੇਜਰੀਵਾਲ ਮੁੜ ਚੁੱਕਣਗੇ ਚਿੱਟੇ ਦਾ ਮੁੱਦਾ


Updated: January 10, 2019, 4:58 PM IST
ਮਜੀਠੀਆ ਤੋਂ ਮੁਆਫ਼ੀ ਮੰਗਣ ਵਾਲੇ ਕੇਜਰੀਵਾਲ ਮੁੜ ਚੁੱਕਣਗੇ ਚਿੱਟੇ ਦਾ ਮੁੱਦਾ
ਮਜੀਠੀਆ ਤੋਂ ਮੁਆਫ਼ੀ ਮੰਗਣ ਵਾਲੇ ਕੇਜਰੀਵਾਲ ਮੁੜ ਚੁੱਕਣਗੇ ਚਿੱਟੇ ਦਾ ਮੁੱਦਾ

Updated: January 10, 2019, 4:58 PM IST
ਯਾਦਵਿੰਦਰ ਸਿੰਘ

ਚੰਡੀਗੜ੍ਹ: ਮੈਂ ਅਰਵਿੰਦ ਕੇਜਰੀਵਾਲ ਨੂੰ ਬਰਨਾਲਾ ਰੈਲੀ 'ਚ ਡਰੱਗ ਦੇ ਮਸਲੇ ਤੇ ਬੋਲਣ ਲਈ ਕਹਾਂਗਾ ਤੇ ਉਹ ਜ਼ਰੂਰ ਨਸ਼ੇ ਦੇ ਮਸਲੇ 'ਤੇ ਬੋਲਣਗੇ। ਮਜੀਠੀਆ ਤੋਂ ਮੁਆਫ਼ੀ ਦਾ ਮਸਲਾ ਹੋਰ ਸੀ ਪਰ ਨਸ਼ਾ ਅਜੇ ਵੀ ਮੁੱਦਾ ਹੈ।News 18 ਪੰਜਾਬ ਨਾਲ ਵਿਸ਼ੇਸ਼ ਗੱਲਬਾਤ 'ਚ ਆਮ ਆਦਮੀ ਪਾਰਟੀ ਦੇ ਸੀਨੀਅਰ ਲੀਡਰ ਤੇ ਲੋਕ ਸਭਾ ਮੈਂਬਰ ਭਗਵੰਤ ਮਾਨ ਨੇ ਇਹ ਗੱਲ ਕਹੀ ਹੈ। ਦੱਸਣਯੋਗ ਹੈ ਕੇਜਰੀਵਾਲ ਨੇ ਨਸ਼ੇ ਦੇ ਮਸਲੇ ਤੇ ਅਕਾਲੀ ਲੀਡਰ ਬਿਕਰਮ ਮਜੀਠੀਆ ਤੇ ਲਗਾਏ ਇਲਜ਼ਾਮਾਂ ਲਈ ਉਹਨਾਂ ਤੋਂ ਲਿਖਤੀ ਤੌਰ ਤੇ ਮਾਫ਼ੀ ਮੰਗੀ ਸੀ ਤੇ ਹੁਣ ਉਹਨਾਂ ਦਾ ਨਸ਼ੇ ਤੇ ਬੋਲਣਾ ਅਹਿਮ ਹੋਵੇਗਾ।

ਅਰਵਿੰਦ ਕੇਜਰੀਵਾਲ ਪੰਜਾਬ ਚ 3 ਰੈਲੀਆਂ ਕਰਨ ਲਈ ਪੰਜਾਬ ਆ ਰਹੇ ਹਨ ਤੇ 20 ਜਨਵਰੀ ਨੂੰ ਬਰਨਾਲਾ ਚ ਲੋਕ ਸਭਾ ਚੋਣਾਂ ਲਈ ਪਹਿਲੀ ਸਿਆਸੀ ਰੈਲੀ ਕਰਨਗੇ। ਮਾਨ ਨੇ ਕਿਹਾ ਕਿ ਉਹ ਖੁਦ ਕੇਜਰੀਵਾਲ ਨੂੰ ਇਹ ਗੱਲ ਕਹਿਣਗੇ ਕਿ ਉਹ ਨਸ਼ੇ ਦੇ ਮੁੱਦੇ ਤੇ ਜ਼ਰੂਰ ਬੋਲਣ ਕਿਉਂਕਿ ਨਸ਼ਾ ਅਜੇ ਵੀ ਪੰਜਾਬ ਦਾ ਸਭ ਤੋਂ ਭਖਵਾਂ ਮੁੱਦਾ ਹੈ।

ਉਹਨਾਂ ਕਿਹਾ ਕਿ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਕੈਪਟਨ ਨਸ਼ਾ ਰੋਕਣ ਤੋਂ ਮੁੱਕਰ ਗਏ ਤੇ ਅਕਾਲੀਆਂ 'ਤੇ ਕੋਈ ਕਾਰਵਾਈ ਨਹੀਂ ਕੀਤੀ। ਓਹਨਾਂ ਕਿਹਾ ਕੈਪਟਨ ਸਰਕਾਰ ਚਾਚਾ ਭਤੀਜਾ ਦੀ ਸਰਕਾਰ ਹੈ ਤੇ ਕੈਪਟਨ ਬਿਕਰਮ ਮਿਲਕੇ ਸਰਕਾਰ ਚਲਾ ਰਹੇ ਹਨ।
First published: January 10, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ