Home /News /punjab /

ਰਾਜਾ ਸਾਹਬ, ਤੁਸੀਂ ਕੇਂਦਰ ਦੇ ਕਾਨੂੰਨਾਂ ਨੂੰ amend ਕੀਤਾ ਹੈ, ਕੀ ਰਾਜ, ਕੇਂਦਰ ਦੇ ਕਾਨੂੰਨਾਂ ਨੂੰ ਬਦਲ ਸਕਦਾ ਹੈ?: ਕੇਜਰੀਵਾਲ

ਰਾਜਾ ਸਾਹਬ, ਤੁਸੀਂ ਕੇਂਦਰ ਦੇ ਕਾਨੂੰਨਾਂ ਨੂੰ amend ਕੀਤਾ ਹੈ, ਕੀ ਰਾਜ, ਕੇਂਦਰ ਦੇ ਕਾਨੂੰਨਾਂ ਨੂੰ ਬਦਲ ਸਕਦਾ ਹੈ?: ਕੇਜਰੀਵਾਲ

ਕੇਜਰੀਵਾਲ ਵੱਲੋਂ 'ਫਰਜ਼ੀ ਵੀਡੀਓ' ਨੂੰ ਲੈ ਕੇ ਪੰਜਾਬ ਦੇ CM ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ

ਕੇਜਰੀਵਾਲ ਵੱਲੋਂ 'ਫਰਜ਼ੀ ਵੀਡੀਓ' ਨੂੰ ਲੈ ਕੇ ਪੰਜਾਬ ਦੇ CM ਨੂੰ ਕਾਨੂੰਨੀ ਕਾਰਵਾਈ ਦੀ ਚਿਤਾਵਨੀ

  • Share this:
    ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਵਿਧਾਨ ਸਭਾ ਵਿਚ ਪਾਸ ਕੀਤੇ ਖੇਤੀ ਬਿੱਲਾਂ ਉਤੇ ਵੱਡੇ ਸਵਾਲ ਚੁੱਕੇ ਹਨ। ਕੇਜਰੀਵਾਲ ਨੇ ਟਵੀਟ ਕਰਕੇ ਪੰਜਾਬ ਦੇ ਮੁੱਖ ਮੰਤਰੀ ਨੂੰ ਪੁੱਛਿਆ ਹੈ ਕਿ -ਰਾਜਾ ਸਾਹਬ, ਤੁਸੀਂ ਕੇਂਦਰ ਦੇ ਕਾਨੂੰਨਾਂ ਨੂੰ amend ਕੀਤਾ ਹੈ, ਕੀ ਰਾਜ, ਕੇਂਦਰ ਦੇ ਕਾਨੂੰਨਾਂ ਨੂੰ ਬਦਲ ਸਕਦਾ ਹੈ। ਤੁਸੀਂ ਨਾਟਕ ਕੀਤਾ ਹੈ, ਜਨਤਾ ਨੂੰ ਬੇਵਕੂਫ ਬਣਾ ਦਿੱਤਾ ਹੈ। ਤੁਸੀਂ ਜਿਹੜੇ ਕਾਨੂੰਨ ਕੱਲ੍ਹ ਪਾਸ ਕੀਤੇ ਹਨ, ਕੀ ਉਸ ਤੋਂ ਬਾਅਦ ਪੰਜਾਬ ਦੇ ਕਿਸਾਨਾਂ ਨੂੰ MSP ਮਿਲੇਗਾ? ਕਿਸਾਨਾਂ ਨੂੰ MSP ਚਾਹੀਦਾ ਹੈ, ਤੁਹਾਡੇ ਫਰਜ਼ੀ ਕਾਨੂੰਨ ਨਹੀਂ।


    ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਵਿਚ ਕੱਲ੍ਹ 3 ਬਿੱਲ ਪਾਸ ਕੀਤੇ ਗਏ ਸਨ ਤੇ ਦਾਅਵਾ ਕਰ ਗਿਆ ਸੀ ਕਿ ਇਸ ਨਾਲ ਕੇਂਦਰ ਵੱਲੋਂ ਬਣਾਏ ਖੇਤੀ ਕਾਨੂੰਨ ਖਤਮ ਹੋ ਜਾਣਗੇ। ਪਰ ਖੇਤੀ ਤੇ ਕਾਨੂੰਨੀ ਮਾਹਰ ਸਵਾਲ ਚੁੱਕ ਰਹੇ ਹਨ ਕੇ ਇਨ੍ਹਾਂ ਪਿੱਛੇ ਅਮੈਂਡਮੈਂਟ (ਸੋਧ) ਸ਼ਬਦ ਜੋੜਨ ਦਾ ਮਤਲਬ ਹੈ ਕਿ ਹੁਣ ਇਹ ਬਿੱਲ ਕੇਂਦਰ ਸਰਕਾਰ ਕੋਲ ਜਾਣਗੇ ਤੇ ਉਸੇ ਹੱਥ ਇਨ੍ਹਾਂ ਨੂੰ ਮਾਨਤਾ ਦੇਣਾ ਹੈ।

    ਖੇਤੀ ਤੇ ਕਾਨੂੰਨੀ ਮਾਹਿਰਾਂ ਨੇ ਇਸ ਉੱਪਰ ਸਵਾਲ ਉਠਾਉਂਦਿਆਂ ਕਿਹਾ ਹੈ ਕਿ ਕੇਂਦਰ ਸਰਕਾਰ ਦੀ ਸਹਿਮਤੀ ਤੋਂ ਬਗੈਰ ਇਹ ਬਿੱਲ ਕਾਨੂੰਨ ਬਣ ਹੀ ਨਹੀਂ ਸਕਣਗੇ। ਇਸ ਲਈ ਇਨ੍ਹਾਂ ਦਾ ਕੋਈ ਅਰਥ ਨਹੀਂ ਰਹਿ ਜਾਂਦਾ। ਸਰਕਾਰ ਨੂੰ ਖੁਦ ਵੀ ਲੱਗਦਾ ਹੈ ਕਿ ਇਹ ਬਿੱਲਾਂ ਨੂੰ ਲੈ ਕੇ ਪੰਜਾਬ ਤੇ ਕੇਂਦਰ ਦਾ ਝਗੜਾ ਸੁਪਰੀਮ ਕੋਰਟ ਪਹੁੰਚ ਸਕਦਾ ਹੈ।
    Published by:Gurwinder Singh
    First published:

    Tags: Agriculture ordinance, Arvind Kejriwal, Captain Amarinder Singh

    ਅਗਲੀ ਖਬਰ