Home /News /punjab /

ਕੇਜਰੀਵਾਲ ਨੇ ਕੀਤੀ CM ਮਾਨ ਦੀ ਤਾਰੀਫ, 'ਆਪ' ਨੇ ਹਵਾ ਦਾ ਰੁਖ ਬਦਲ ਕੇ ਕੱਚੇ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤੈ

ਕੇਜਰੀਵਾਲ ਨੇ ਕੀਤੀ CM ਮਾਨ ਦੀ ਤਾਰੀਫ, 'ਆਪ' ਨੇ ਹਵਾ ਦਾ ਰੁਖ ਬਦਲ ਕੇ ਕੱਚੇ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤੈ

ਕੇਜਰੀਵਾਲ ਨੇ ਕੀਤੀ CM ਮਾਨ ਦੀ ਤਾਰੀਫ, 'ਆਪ' ਨੇ ਹਵਾ ਦਾ ਰੁਖ ਬਦਲ ਕੇ ਕੱਚੇ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤੈ (file photo)

ਕੇਜਰੀਵਾਲ ਨੇ ਕੀਤੀ CM ਮਾਨ ਦੀ ਤਾਰੀਫ, 'ਆਪ' ਨੇ ਹਵਾ ਦਾ ਰੁਖ ਬਦਲ ਕੇ ਕੱਚੇ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤੈ (file photo)

ਅਰਵਿੰਦ ਕੇਜਰੀਵਾਲ ਨੇ ਮਾਨ ਸਰਕਾਰ ਦੀ ਤਾਰੀਫ ਕੀਤੀ ਅਤੇ ਕਿਹਾ, 'ਅੱਜ ਕਨਫਰਮ ਹੋਏ ਸਾਰੇ ਅਧਿਆਪਕਾਂ ਨੂੰ ਵਧਾਈ। ਅਸੀਂ ਵਾਅਦਾ ਕੀਤਾ ਸੀ, ਅਸੀਂ ਪੂਰਾ ਕੀਤਾ। @BhagwantMann ਜੀ ਹੋਰ ਕੱਚੇ ਮੁਲਾਜ਼ਮਾਂ ਨੂੰ ਵੀ ਜਲਦੀ ਪੱਕਾ ਕਰ ਦੇਣਗੇ। ਦੇਸ਼ ਭਰ ਵਿੱਚ ਦੂਸਰੀਆਂ ਸਰਕਾਰਾਂ ਸਰਕਾਰੀ ਨੌਕਰੀਆਂ ਖਤਮ ਕਰਕੇ ਸਭ ਨੂੰ ਕੱਚੀਆਂ ਬਣਾ ਰਹੀਆਂ ਹਨ, 'ਆਪ' ਨੇ ਹਵਾ ਦਾ ਰੁਖ ਬਦਲ ਦਿੱਤਾ ਹੈ - ਕੱਚੇ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ।

ਹੋਰ ਪੜ੍ਹੋ ...
 • Share this:

  ਨਵੀਂ ਦਿੱਲੀ- ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ (Arvind Kejriwal)  ਨਾ ਸਿਰਫ਼ ਦਿੱਲੀ ਬਲਕਿ ਦੇਸ਼ ਭਰ ਦੇ ਸਰਕਾਰੀ ਸਕੂਲਾਂ (Government schools) ਦੀ ਨੁਹਾਰ ਬਦਲਣ ਦੀ ਇੱਛਾ ਜ਼ਾਹਰ ਕਰ ਰਹੇ ਹਨ। ਇਸ ਦੇ ਲਈ ਦਿੱਲੀ ਸਰਕਾਰ (Delhi Government) ਸਕੂਲਾਂ ਵਿੱਚ ਬੱਚਿਆਂ ਨੂੰ ਪੜ੍ਹਾ ਰਹੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਨ ਲਈ ਲਗਾਤਾਰ ਕਦਮ ਚੁੱਕ ਰਹੀ ਹੈ। ਇਸ ਦੇ ਲਈ ਉਹ ਉਪ  ਮੁੱਖ ਮੰਤਰੀ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਦੀ ਤਾਰੀਫ ਕਰ ਰਹੇ ਹਨ। ਇਸ ਦੌਰਾਨ ਹੁਣ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਵੀ ਸਿੱਖਿਆ ਦੀ ਦਿਸ਼ਾ ਵਿੱਚ ਇੱਕ ਵੱਡਾ ਕਦਮ ਚੁੱਕਿਆ ਹੈ, ਜਿਸ ਦੀ ਮੁੱਖ ਮੰਤਰੀ ਕੇਜਰੀਵਾਲ ਨੇ ਭਰਪੂਰ ਸ਼ਲਾਘਾ ਕੀਤੀ ਹੈ।

  ਦਰਅਸਲ, ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ 8736 ਅਧਿਆਪਕਾਂ ਨੂੰ ਪੱਕਾ ਕੀਤਾ ਹੈ। ਪੰਜਾਬ ਦੀ ਭਗਵੰਤ ਮਾਨ ਸਰਕਾਰ (Bhagwant Mann Government) ਨੇ ਬੀਤੇ ਦਿਨੀਂ ਅਧਿਆਪਕ ਦਿਵਸ 'ਤੇ ਇਨ੍ਹਾਂ ਸਾਰੇ ਅਧਿਆਪਕਾਂ ਨੂੰ ਰੈਗੂਲਰ ਕਰਨ ਦਾ ਤੋਹਫਾ ਦਿੱਤਾ ਹੈ।


  ਇਸ 'ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (Punjab CM Bhagwant Mann)  ਨੇ ਕੱਲ੍ਹ 5 ਸਤੰਬਰ ਨੂੰ ਟਵੀਟ ਕੀਤਾ ਸੀ, 'ਮਾਨਯੋਗ @arvindkejriwal ਜੀ ਨੇ ਚੋਣਾਂ ਤੋਂ ਪਹਿਲਾਂ ਪੰਜਾਬ ਦੇ ਅਧਿਆਪਕਾਂ ਨੂੰ ਜੋ ਗਰੰਟੀ ਦਿੱਤੀ ਸੀ, ਸਾਡੀ ਸਰਕਾਰ ਨੇ ਅੱਜ ਪੂਰੀ ਕਰ ਦਿੱਤੀ ਹੈ। ਅੱਜ #TeachersDay ਦੇ ਮੌਕੇ 'ਤੇ 8736 ਅਧਿਆਪਕਾਂ ਨੂੰ ਪੱਕਾ ਕੀਤਾ ਗਿਆ ਹੈ। ਆਉਣ ਵਾਲੇ ਦਿਨਾਂ ਵਿੱਚ ਹੋਰ ਵਿਭਾਗਾਂ ਦੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ।


  ਇਸ ਟਵੀਟ ਨੂੰ ਰੀਟਵੀਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਮਾਨ ਸਰਕਾਰ ਦੀ ਤਾਰੀਫ ਕੀਤੀ ਅਤੇ ਕਿਹਾ, 'ਅੱਜ ਕਨਫਰਮ ਹੋਏ ਸਾਰੇ ਅਧਿਆਪਕਾਂ ਨੂੰ ਵਧਾਈ। ਅਸੀਂ ਵਾਅਦਾ ਕੀਤਾ ਸੀ, ਅਸੀਂ ਪੂਰਾ ਕੀਤਾ।  @BhagwantMann ਜੀ ਹੋਰ ਕੱਚੇ ਮੁਲਾਜ਼ਮਾਂ ਨੂੰ ਵੀ ਜਲਦੀ ਪੱਕਾ ਕਰ ਦੇਣਗੇ। ਦੇਸ਼ ਭਰ ਵਿੱਚ ਦੂਸਰੀਆਂ ਸਰਕਾਰਾਂ ਸਰਕਾਰੀ ਨੌਕਰੀਆਂ ਖਤਮ ਕਰਕੇ ਸਭ ਨੂੰ ਕੱਚੀਆਂ ਬਣਾ ਰਹੀਆਂ ਹਨ, 'ਆਪ' ਨੇ ਹਵਾ ਦਾ ਰੁਖ ਬਦਲ ਦਿੱਤਾ ਹੈ - ਕੱਚੇ ਨੂੰ ਪੱਕਾ ਕਰਨਾ ਸ਼ੁਰੂ ਕਰ ਦਿੱਤਾ ਹੈ।

  Published by:Ashish Sharma
  First published:

  Tags: AAP Punjab, Arvind Kejriwal, Bhagwant Mann