Home /News /punjab /

'ਪੰਜਾਬੀਓ ਤੁਸੀਂ ਕਰ ਦਿੱਤਾ ਵੱਡਾ ਕਮਾਲ, ਇਹ ਇੱਕ ਵੱਡੀ ਕ੍ਰਾਂਤੀ ਹੈ...' ਅਰਵਿੰਦ ਕੇਜਰੀਵਾਲ ਨੇ ਜਿੱਤ 'ਤੇ ਕਿਹਾ

'ਪੰਜਾਬੀਓ ਤੁਸੀਂ ਕਰ ਦਿੱਤਾ ਵੱਡਾ ਕਮਾਲ, ਇਹ ਇੱਕ ਵੱਡੀ ਕ੍ਰਾਂਤੀ ਹੈ...' ਅਰਵਿੰਦ ਕੇਜਰੀਵਾਲ ਨੇ ਜਿੱਤ 'ਤੇ ਕਿਹਾ

'ਪੰਜਾਬੀਓ ਤੁਸੀਂ ਕਰ ਦਿੱਤਾ ਵੱਡਾ ਕਮਾਲ, ਇਹ ਇੱਕ ਵੱਡੀ ਕ੍ਰਾਂਤੀ ਹੈ...' ਅਰਵਿੰਦ ਕੇਜਰੀਵਾਲ ਨੇ ਜਿੱਤ 'ਤੇ ਕਿਹਾ

'ਪੰਜਾਬੀਓ ਤੁਸੀਂ ਕਰ ਦਿੱਤਾ ਵੱਡਾ ਕਮਾਲ, ਇਹ ਇੱਕ ਵੱਡੀ ਕ੍ਰਾਂਤੀ ਹੈ...' ਅਰਵਿੰਦ ਕੇਜਰੀਵਾਲ ਨੇ ਜਿੱਤ 'ਤੇ ਕਿਹਾ

Punjab Election Result 2022 Live Update: ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐਮ ਉਮੀਦਵਾਰ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਕਾਂਗਰਸ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੀਆਂ ਸਾਰੀਆਂ ਔਰਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ। ਉਨ੍ਹਾਂ ਦੇਸ਼ ਦੇ ਸਾਰੇ ਵੱਡੇ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਆਮ ਆਦਮੀ ਪਾਰਟੀ ਨਾਲ ਆਉਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੇ ਉਮੀਦਵਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਹ ਇੱਕ ਸਧਾਰਨ ਆਦਮੀ ਅਤੇ ਪਾਰਟੀ ਦੇ ਵਲੰਟੀਅਰ ਹਨ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ : ਦਿੱਲੀ ਤੋਂ ਬਾਅਦ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਨੂੰ ਜ਼ਬਰਦਸਤ ਬਹੁਮਤ ਮਿਲਿਆ ਹੈ। ਇਸ ਵੱਡੀ ਜਿੱਤ ਤੋਂ ਉਤਸ਼ਾਹਿਤ ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਾਰਟੀ ਹੈੱਡਕੁਆਰਟਰ ਵਿਖੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਵਿੱਚ ਇਮਾਨਦਾਰ ਰਾਜਨੀਤੀ ਦੀਆਂ ਨਵੀਆਂ ਉਮੀਦਾਂ ਦੀ ਇਹ ਸ਼ਾਨਦਾਰ ਜਿੱਤ, ਤੁਹਾਨੂੰ ਸਾਰਿਆਂ ਨੂੰ ਵਧਾਈ ਹੋਵੇ। ਉਨ੍ਹਾਂ ਕਿਹਾ ਕਿ ਪੰਜਾਬ ਵਾਲੋ ਤੁਸੀਂ ਵੱਡਾ ਕਮਾਲ ਕਰ ਦਿੱਤਾ, ਇਹ ਬਹੁਤ ਵੱਡੀ ਕ੍ਰਾਂਤੀ ਹੈ।

  ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਐਮ ਉਮੀਦਵਾਰ ਭਗਵੰਤ ਮਾਨ ਨੂੰ ਵਧਾਈ ਦਿੰਦੇ ਹੋਏ ਕਾਂਗਰਸ ਅਤੇ ਭਾਜਪਾ 'ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਹੁਣ ਸਮਾਂ ਆ ਗਿਆ ਹੈ ਕਿ ਦੇਸ਼ ਦੀਆਂ ਸਾਰੀਆਂ ਔਰਤਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ।

  ਸੀਐਮ ਕੇਜਰੀਵਾਲ ਨੇ ਕਿਹਾ ਕਿ ਅੱਜ ਪੰਜਾਬ ਦੇ ਨਤੀਜੇ ਇੱਕ ਵੱਡੀ ਕ੍ਰਾਂਤੀ ਹਨ। ਵੱਡੀਆਂ ਕੁਰਸੀਆਂ ਹਿੱਲ ਗਈਆਂ ਹਨ। ਸੁਖਬੀਰ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ, ਚਰਨਜੀਤ ਸਿੰਘ ਚੰਨੀ, ਵਿਕਰਮ ਸਿੰਘ ਮਜੀਠੀਆ, ਨਵਜੋਤ ਸਿੰਘ ਸਿੱਧੂ ਸਭ ਹਾਰ ਗਏ। ਉਨ੍ਹਾਂ ਕਿਹਾ ਕਿ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੇ ਇੱਕ ਵਾਰ ਕਿਹਾ ਸੀ ਕਿ ਆਜ਼ਾਦੀ ਮਿਲਣ ਤੋਂ ਬਾਅਦ ਜੇਕਰ ਅਸੀਂ ਅੰਗਰੇਜ਼ਾਂ ਨੂੰ ਭਜਾ ਕੇ ਸਿਸਟਮ ਨਾ ਬਦਲਿਆ ਤਾਂ ਕੁਝ ਨਹੀਂ ਹੋ ਸਕਦਾ। 75 ਸਾਲਾਂ ਵਿੱਚ ਕੁਝ ਨਹੀਂ ਕੀਤਾ। ਸਕੂਲ ਅਤੇ ਹਸਪਤਾਲ ਕੁਝ ਵੀ ਨਹੀਂ ਬਣਾਇਆ। ਲੋਕਾਂ ਨੂੰ ਜਾਣ ਬੁੱਝ ਕੇ ਗਰੀਬ ਰੱਖਿਆ ਗਿਆ। ਅਸੀਂ ਸਿਸਟਮ ਬਦਲ ਦਿੱਤਾ ਹੈ। ਅੱਜ ਅਸੀਂ ਭਗਤ ਸਿੰਘ ਅਤੇ ਬਾਬਾ ਸਾਹਿਬ ਦੇ ਸੁਪਨੇ ਨੂੰ ਪੂਰਾ ਕਰਨ ਲਈ ਕੰਮ ਕਰ ਰਹੇ ਹਾਂ।

  ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅੱਤਵਾਦੀ ਦਾ ਟੈਗ ਦਿੱਤਾ ਗਿਆ ਪਰ ਜਨਤਾ ਨੇ ਵਿਰੋਧੀਆਂ ਨੂੰ ਕਰਾਰਾ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਅਸੀਂ ਨਵਾਂ ਭਾਰਤ ਬਣਾਵਾਂਗੇ। ਜਿੱਥੇ ਬਹੁਤ ਸਾਰੇ ਮੈਡੀਕਲ ਕਾਲਜ ਅਤੇ ਸਿੱਖਿਆ ਪ੍ਰਣਾਲੀ ਤਿਆਰ ਕੀਤੀ ਜਾਵੇਗੀ। ਯੂਕਰੇਨ ਵਰਗੇ ਛੋਟੇ ਦੇਸ਼ ਵਿੱਚ ਸਾਡੇ ਬੱਚਿਆਂ ਨੂੰ ਡਾਕਟਰੀ ਸਿੱਖਿਆ ਲਈ ਜਾਣਾ ਪੈਂਦਾ ਹੈ। ਪਰ ਅਸੀਂ ਅਜਿਹਾ ਭਾਰਤ ਬਣਾਵਾਂਗੇ ਜਿੱਥੇ ਸਾਰਿਆਂ ਨੂੰ ਸਭ ਕੁਝ ਮਿਲ ਸਕੇ। ਉਨ੍ਹਾਂ ਕਿਹਾ ਕਿ ਪਹਿਲਾਂ ਦਿੱਲੀ ਵਿੱਚ ਇਨਕਲਾਬ ਆਇਆ ਸੀ ਤੇ ਹੁਣ ਪੰਜਾਬ ਵਿੱਚ ਆ ਗਿਆ ਹੈ। ਹੁਣ ਪੂਰੇ ਦੇਸ਼ ਵਿੱਚ ਕ੍ਰਾਂਤੀ ਆਵੇਗੀ। ਹੁਣ ਭਾਰਤ ਨੂੰ ਨੰਬਰ ਇਕ ਦੇਸ਼ ਬਣਨ ਤੋਂ ਕੋਈ ਨਹੀਂ ਰੋਕ ਸਕਦਾ।  ਉਨ੍ਹਾਂ ਦੇਸ਼ ਦੇ ਸਾਰੇ ਵੱਡੇ ਅਤੇ ਛੋਟੇ ਕਾਰੋਬਾਰੀਆਂ ਨੂੰ ਵੀ ਆਮ ਆਦਮੀ ਪਾਰਟੀ ਨਾਲ ਆਉਣ ਦੀ ਅਪੀਲ ਕੀਤੀ। ਉਨ੍ਹਾਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਨੂੰ ਹਰਾਉਣ ਵਾਲੇ ਉਮੀਦਵਾਰਾਂ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਉਹ ਇੱਕ ਸਧਾਰਨ ਆਦਮੀ ਅਤੇ ਪਾਰਟੀ ਦੇ ਵਲੰਟੀਅਰ ਹਨ।

  ਸੀਐਮ ਕੇਜਰੀਵਾਲ ਨੇ ਕਿਹਾ ਕਿ ਚੰਨੀ ਨੂੰ ਹਰਾਉਣ ਵਾਲੇ ਮੋਬਾਈਲ ਦੀ ਦੁਕਾਨ 'ਤੇ ਕੰਮ ਕਰਦੇ ਹਨ ਅਤੇ ਉਨ੍ਹਾਂ ਦੀ ਮਾਂ ਸਵੀਪਰ ਹੈ। ਜਦਕਿ ਸਿੱਧੂ ਅਤੇ ਮਜੀਠੀਆ ਨੂੰ ਹਰਾਉਣ ਵਾਲੀ ਆਮ ਔਰਤ ਹੈ।

  ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਨੂੰ ਬਦਲਣ ਦਾ ਸਮਾਂ ਆ ਗਿਆ ਹੈ। ਸਾਰਿਆਂ ਨੇ ਮਿਲ ਕੇ ਇਸ ਰਾਜਨੀਤੀ ਨੂੰ ਬਦਲਣਾ ਹੈ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਸਮੇਂ ਉਨ੍ਹਾਂ ਨਾਲ ਪਾਰਟੀ ਦੇ ਸੀਨੀਅਰ ਆਗੂ ਅਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਵੀ ਪ੍ਰਮੁੱਖ ਤੌਰ 'ਤੇ ਮੌਜੂਦ ਸਨ।
  Published by:Sukhwinder Singh
  First published:

  Tags: AAP Punjab, Arvind Kejriwal, Assembly Elections 2022, Punjab Assembly Election Results

  ਅਗਲੀ ਖਬਰ