Home /News /punjab /

ਵਾਹ ਬਈ ਵਾਹ! ਭਗਵੰਤ ਮਾਨ ਨੇ ਪੈਨਸ਼ਨ ਬਹਾਲੀ ਵਾਲਾ ਬੜਾ ਮਹਾਨ ਫੈਸਲਾ ਲੈ ਲਿਐ: ਕੇਜਰੀਵਾਲ

ਵਾਹ ਬਈ ਵਾਹ! ਭਗਵੰਤ ਮਾਨ ਨੇ ਪੈਨਸ਼ਨ ਬਹਾਲੀ ਵਾਲਾ ਬੜਾ ਮਹਾਨ ਫੈਸਲਾ ਲੈ ਲਿਐ: ਕੇਜਰੀਵਾਲ

ਵਾਹ ਬਈ ਵਾਹ! ਭਗਵੰਤ ਮਾਨ ਨੇ ਪੈਨਸ਼ਨ ਬਹਾਲੀ ਵਾਲਾ ਬੜਾ ਮਹਾਨ ਫੈਸਲਾ ਲਿਆ ਹੈ: ਕੇਜਰੀਵਾਲ (ਫਾਇਲ ਫੋਟੋ)

ਵਾਹ ਬਈ ਵਾਹ! ਭਗਵੰਤ ਮਾਨ ਨੇ ਪੈਨਸ਼ਨ ਬਹਾਲੀ ਵਾਲਾ ਬੜਾ ਮਹਾਨ ਫੈਸਲਾ ਲਿਆ ਹੈ: ਕੇਜਰੀਵਾਲ (ਫਾਇਲ ਫੋਟੋ)

ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਉਤੇ ਭਗਵੰਤ ਮਾਨ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਹਨ। ਉਨ੍ਹਾਂ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ ਤੇ ਲਿਖਿਆ-ਵਾਹ! ਇੱਕ ਮਹਾਨ ਫੈਸਲਾ, ਭਾਰਤ ਭਰ ਦੇ ਸਾਰੇ ਸਰਕਾਰੀ ਕਰਮਚਾਰੀ ਚਾਹੁੰਦੇ ਹਨ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ।

ਹੋਰ ਪੜ੍ਹੋ ...
  • Share this:

    ਪੰਜਾਬ ਦੀ 'ਆਪ' ਸਰਕਾਰ ਲੋਕਾਂ ਨਾਲ ਕੀਤਾ ਇਕ ਹੋਰ ਵਾਅਦਾ ਪੂਰਾ ਕਰਨ ਜਾ ਰਹੀ ਹੈ ਅਤੇ ਇਸ ਵਾਰ 'ਆਪ' ਸਰਕਾਰ ਸੇਵਾਮੁਕਤ ਮੁਲਾਜ਼ਮਾਂ ਨੂੰ ਤੋਹਫਾ ਦੇ ਸਕਦੀ ਹੈ। ਦਰਅਸਲ, ਪੁਰਾਣੀ ਪੈਨਸ਼ਨ ਪ੍ਰਣਾਲੀ 'ਤੇ ਸੀਐਮ ਮਾਨ ਦਾ ਵੱਡਾ ਬਿਆਨ ਸ਼ਾਹਮਣੇ ਆਇਆ ਹੈ।

    ਉਨ੍ਹਾਂ ਨੇ ਟਵੀਟ ਕਰ ਕਿਹਾ ਕਿ ਪੁਰਾਣੀ ਪੈਨਸ਼ਨ ਬਹਾਲ ਕਰਨ ਉਤੇ ਵਿਚਾਰ ਕਰ ਰਹੇ ਹਾਂ। ਮੁੱਖ ਸਕੱਤਰ ਨੂੰ ਪੁਰਾਣੀ ਪੈਨਸ਼ਨ ਪ੍ਰਣਾਲੀ ਦੀ ਬਹਾਲੀ ਲਈ ਕੰਮ ਕਰਨ ਲਈ ਕਿਹਾ ਹੈ। ਪੁਰਾਣੀ ਪੈਨਸ਼ਨ ਬਹਾਲੀ ਦੇ ਫੈਸਲੇ 'ਤੇ ਸਰਕਾਰ ਵਚਨਬੱਧ ਹੈ। ਮੁਲਾਜ਼ਮ ਲਗਾਤਾਰ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਮੰਗ ਕਰ ਰਹੇ ਹਨ। ਆਮ ਆਦਮੀ ਪਾਰਟੀ ਨੇ ਚੋਣਾਂ ਸਮੇਂ ਸਰਕਾਰੀ ਮੁਲਾਜ਼ਮਾਂ ਨਾਲ ਵਾਅਦਾ ਕੀਤਾ ਸੀ।

    ਉਧਰ, ਦਿੱਲੀ ਦੇ ਮੁੱਖ ਮੰਤਰੀ ਤੇ ਆਪ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਇਸ ਫੈਸਲੇ ਉਤੇ ਭਗਵੰਤ ਮਾਨ ਦੀਆਂ ਤਰੀਫਾਂ ਦੇ ਪੁਲ ਬੰਨ੍ਹੇ ਹਨ। ਉਨ੍ਹਾਂ ਨੇ ਇਸ ਸਬੰਧੀ ਇਕ ਟਵੀਟ ਕੀਤਾ ਹੈ ਤੇ ਲਿਖਿਆ-ਵਾਹ! ਇੱਕ ਮਹਾਨ ਫੈਸਲਾ, ਭਾਰਤ ਭਰ ਦੇ ਸਾਰੇ ਸਰਕਾਰੀ ਕਰਮਚਾਰੀ ਚਾਹੁੰਦੇ ਹਨ ਕਿ ਪੁਰਾਣੀ ਪੈਨਸ਼ਨ ਸਕੀਮ ਨੂੰ ਬਹਾਲ ਕੀਤਾ ਜਾਵੇ।

    ਦੱਸ ਦੇਈਏ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਪ੍ਰਣਾਲੀ ਬਹਾਲ ਕਰਨ ਦੀ ਗਾਰੰਟੀ ਦਿੱਤੀ ਸੀ। ਮੁਲਾਜ਼ਮਾਂ ਵੱਲੋਂ ਸਰਕਾਰ ਤੋਂ ਪੁਰਾਣੀ ਪੈਨਸ਼ਨ ਪ੍ਰਣਾਲੀ ਲਾਗੂ ਕਰਨ ਦੀ ਲਗਾਤਾਰ ਮੰਗ ਕੀਤੀ ਜਾ ਰਹੀ ਹੈ। ਹੁਣ ਸੂਬਾ ਸਰਕਾਰ ਨੇ ਇਸ ਮੰਗ ਨੂੰ ਪੂਰਾ ਕਰਨ ਲਈ ਇਸ ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ।

    Published by:Gurwinder Singh
    First published:

    Tags: Aam Aadmi Party, Arvind Kejriwal, Bhagwant Mann