• Home
  • »
  • News
  • »
  • punjab
  • »
  • AS SOON AS CHANNI BECOMES CM MANISHA GULATI TONE CHANGED SAYING NEW SUN HAS RISEN LET IT SHINE

#MeToo Allegations: ਚੰਨੀ ਦੇ CM ਬਣਦੇ ਹੀ ਬਦਲੇ ਮਨੀਸ਼ਾ ਗੁਲਾਟੀ ਦੇ ਸੁਰ, ਕਿਹਾ-ਨਵਾਂ ਸੂਰਜ ਚੜ੍ਹਿਐ, ਚਮਕਣ ਦਈਏ...

ਚੰਨੀ ਦੇ CM ਬਣਦੇ ਹੀ ਬਦਲੇ ਮਨੀਸ਼ਾ ਗੁਲਾਟੀ ਦੇ ਸੁਰ, ਕਿਹਾ-ਨਵਾਂ ਸੂਰਜ ਚੜ੍ਹਿਆ, ਚਮਕਣ ਦਈਏ...

ਚੰਨੀ ਦੇ CM ਬਣਦੇ ਹੀ ਬਦਲੇ ਮਨੀਸ਼ਾ ਗੁਲਾਟੀ ਦੇ ਸੁਰ, ਕਿਹਾ-ਨਵਾਂ ਸੂਰਜ ਚੜ੍ਹਿਆ, ਚਮਕਣ ਦਈਏ...

  • Share this:
    ਪੰਜਾਬ ਰਾਜ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਚਰਨਜੀਤ ਸਿੰਘ ਚੰਨੀ ਨੂੰ ਮੁੱਖ ਮੰਤਰੀ ਦੀ ਕੁਰਸੀ ਮਿਲਦੇ ਹੀ ਆਪਣੇ ਸੁਰ ਬਦਲ ਲਏ ਹਨ। ਕੁਝ ਦਿਨ ਪਹਿਲਾਂ ਚੰਨੀ ਖਿਲਾਫ ਕਾਰਵਾਈ ਨਾ ਹੋਣ ਉਤੇ ਭੁੱਖ ਹੜਤਾਲ ਦੀ ਧਮਕੀ ਦੇਣ ਵਾਲੇ ਮਨੀਸ਼ਾ ਗੁਲਾਟੀ ਨੇ ਹੁਣ ਕਿਹਾ ਕਿ ਉਸ ਬਾਰੇ ਮੈਨੂੰ ਕੋਈ ਸਵਾਲ ਨਾ ਕਰੋ।

    ਇਸ ਤੋਂ ਇਲਾਵਾ ਉਨ੍ਹਾਂ ਨੇ ਚਰਨਜੀਤ ਸਿੰਘ ਚੰਨੀ ਨੂੰ ਵਧਾਈਆਂ ਦਿੰਦਿਆਂ ਆਖਿਆ ਕਿ ਨਵਾਂ ਸੂਰਜ ਚੜ੍ਹਿਆ ਹੈ, ਉਸ ਨੂੰ ਆਪਾਂ ਚਮਕਣ ਦਈਏ। ਬੜੀਆਂ ਆਸਾਂ ਨੇ, ਸਰਕਾਰ ਨਾਲ ਮਿਲ ਕੇ ਕੰਮ ਕਰਾਂਗੇ।'

    ਦੱਸ ਦਈਏ ਕਿ ਚੰਨੀ ਉਤੇ ਇਕ ਮਹਿਲਾ ਅਫਸਰ ਨੂੰ ਕਥਿਤ ਤੌਰ ਉਤੇ ਤੰਗ ਪਰੇਸ਼ਾਨ ਕਰਨ ਦੇ ਦੋਸ਼ ਲੱਗੇ ਸਨ। ਕੁਝ ਚਿਰ ਪਹਿਲਾਂ ਮਨੀਸ਼ਾ ਗੁਲਾਟੀ ਨੇ ਵੀ ਇਸ ਮਾਮਲੇ ਉਤੇ ਚੰਨੀ ਨੂੰ ਘੇਰਿਆ ਸੀ ਤੇ ਪੰਜਾਬ ਸਰਕਾਰ ਤੋਂ ਜਵਾਬ ਮੰਗਿਆ ਸੀ।

    ਮਨੀਸ਼ਾ ਗੁਲਾਟੀ ਨੇ ਕਾਰਵਾਈ ਨਾ ਹੋਣ ਉਤੇ ਧਰਨੇ ਉਤੇ ਬੈਠਣ ਦੀ ਵੀ ਚਿਤਾਵਨੀ ਦਿੱਤੀ ਸੀ, ਪਰ ਚੰਨੀ ਦੇ ਮੁੱਖ ਮੰਤਰੀ ਬਣਨ ਉਤੇ ਆਈਆਂ ਵਧਾਈਆਂ ਵੱਡੇ ਸਵਾਲ ਖੜ੍ਹੇ ਕਰਦੀਆਂ ਹਨ।

    ਉਨ੍ਹਾਂ ਨੇ ਟਵੀਟ ਕਰਕੇ ਸ਼ੁਭਕਾਮਨਾਵਾਂ ਵੀ ਦਿੱਤੀਆਂ ਸਨ। ਹਾਲਾਂਕਿ ਉਨ੍ਹਾਂ ਦੇ ਟਵੀਟ ਤੋਂ ਬਾਅਦ ਇਕ ਨਵੀਂ ਚਰਚਾ ਛਿੜ ਗਈ ਹੈ। ਅਜੇ ਪਰਸੋਂ ਹੀ ਕੌਮੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ ਚੰਨੀ ਦੀ ਨਿਯੁਕਤੀ ਉਤੇ ਸਵਾਲ ਚੁੱਕਦੇ ਹੋੇ ਉਨ੍ਹਾਂ ਦਾ ਅਸਤੀਫਾ ਮੰਗਿਆ ਸੀ।
    Published by:Gurwinder Singh
    First published: