Home /News /punjab /

ਭਾਜਪਾ ਹੀ ਅਜਿਹੀ ਪਾਰਟੀ ਜੋ ਪੰਜਾਬ ਨੂੰ ਨਸ਼ਾ ਮੁਕਤ ਤੇ ਮਾਫੀਆ ਮੁਕਤ ਸਰਕਾਰ ਦੇਵੇਗੀ : ਸ਼ਰਮਾ

ਭਾਜਪਾ ਹੀ ਅਜਿਹੀ ਪਾਰਟੀ ਜੋ ਪੰਜਾਬ ਨੂੰ ਨਸ਼ਾ ਮੁਕਤ ਤੇ ਮਾਫੀਆ ਮੁਕਤ ਸਰਕਾਰ ਦੇਵੇਗੀ : ਸ਼ਰਮਾ

ਭਾਜਪਾ ਹੀ ਅਜਿਹੀ ਪਾਰਟੀ ਜੋ ਪੰਜਾਬ ਨੂੰ ਨਸ਼ਾ ਮੁਕਤ ਤੇ ਮਾਫੀਆ ਮੁਕਤ ਸਰਕਾਰ ਦੇਵੇਗੀ : ਸ਼ਰਮਾ

ਭਾਜਪਾ ਹੀ ਅਜਿਹੀ ਪਾਰਟੀ ਜੋ ਪੰਜਾਬ ਨੂੰ ਨਸ਼ਾ ਮੁਕਤ ਤੇ ਮਾਫੀਆ ਮੁਕਤ ਸਰਕਾਰ ਦੇਵੇਗੀ : ਸ਼ਰਮਾ

  • Share this:

ਕਾਂਗਰਸ ਵੱਲੋਂ ਖੇਡਿਆ ਜਾ ਰਿਹਾ ਸਿਆਸੀ ਡਰਾਮਾ ਕਿਸੇ ਵੀ ਚੋਣ ਜਿੱਤ ਵਿੱਚ ਤਬਦੀਲ ਨਹੀਂ ਹੋਵੇਗਾ ਕਿਉਂਕਿ ਸੂਬਾ ਆਰਥਿਕ ਦਬਾਅ ਅਤੇ ਮਾਫੀਆ ਰਾਜ ਨਾਲ ਲੜ ਰਿਹਾ ਹੈ। ਇਹ ਗੱਲ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬਾ ਭਾਜਪਾ ਹੈੱਡਕੁਆਰਟਰ ਵਿਖੇ ਵੱਖ-ਵੱਖ ਸਿਆਸੀ ਪਾਰਟੀਆਂ ਛੱਡ ਕੇ ਭਾਜਪਾ ਪਰਿਵਾਰ ਵਿਚ ਸ਼ਾਮਲ ਹੋਣ ਵਾਲੇ ਸੀਨੀਅਰ ਆਗੂਆਂ ਲਈ ਕਰਵਾਏ ਪ੍ਰੋਗਰਾਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਹੀ। ਇਸ ਮੌਕੇ ਉਨ੍ਹਾਂ ਨਾਲ ਸੰਗਠਨ ਜਨਰਲ ਸਕੱਤਰ ਦਿਨੇਸ਼ ਕੁਮਾਰ, ਸੂਬਾ ਭਾਜਪਾ ਜਨਰਲ ਸਕੱਤਰ ਜੀਵਨ ਗੁਪਤਾ, ਸੂਬਾ ਮੀਤ ਪ੍ਰਧਾਨ ਸੁਖਵੰਤ ਸਿੰਘ ਧਨੌਲਾ, ਸੂਬਾਈ ਬੁਲਾਰੇ ਅਨਿਲ ਸਰੀਨ ਆਦਿ ਹਾਜ਼ਰ ਸਨ।

ਅਸ਼ਵਨੀ ਸ਼ਰਮਾ ਨੇ ਕਿਹਾ ਕਿ ਵਿਰੋਧੀ ਪਾਰਟੀ ਚਾਹੇ ਉਹ ਕਾਂਗਰਸ ਹੋਵੇ, ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਜਾਂ ਕੋਈ ਹੋਰ, ਪੰਜਾਬ ਦੀ ਪੁਰਾਣੀ ਸ਼ਾਨ ਨੂੰ ਵਾਪਸ ਲਿਆਉਣ ਲਈ ਉਨ੍ਹਾਂ ਕੋਲ ਕੋਈ ਸਿਆਸੀ ਵਿਚਾਰਧਾਰਾ ਨਹੀਂ ਹੈ। ਪੰਜਾਬ ਅੱਜ ਨਸ਼ਿਆਂ, ਸ਼ਰਾਬ, ਲੈਂਡ ਮਾਫੀਆ ਅਤੇ ਰੇਤ ਮਾਫੀਆ ਦੇ ਨਾਲ-ਨਾਲ ਟਰਾਂਸਪੋਰਟ ਮਾਫੀਆ ਵਲੋਂ ਸੂਬੇ ਦਾ ਖੂਨ ਵਗਾਇਆ ਜਾ ਰਿਹਾ ਹੈ। ਇਹ ਸਾਡੇ ਸੂਬੇ ਦੀ ਬਦਕਿਸਮਤੀ ਹੈ ਕਿ ਇਸ ਕੋਲ ਬੁਨਿਆਦੀ ਢਾਂਚੇ, ਸਿਹਤ, ਸਿੱਖਿਆ ਦੇ ਸੁਧਾਰ ਲਈ ਵਚਨਬੱਧਤਾ ਅਤੇ ਤਰੱਕੀ ਦੇ ਰੋਡਮੈਪ ਅਤੇ ਦੂਰਗਾਮੀ ਸੋਚ ਦੀ ਘਾਟ ਹੈ, ਜੋ ਸਾਡੇ ਸ਼ਾਨਦਾਰ ਪੰਜਾਬ ਨੂੰ ਮੁੜ ਸੁਰਜੀਤ ਕਰ ਸਕਦੀ ਹੈ। ਸ਼ਰਮਾ ਨੇ ਕਿਹਾ ਕਿ ‘ਨਵਾਂ ਪੰਜਾਬ’ ਭਾਜਪਾ ਦਾ ਨਾਅਰਾ ਹੀ ਨਹੀਂ, ਸਗੋਂ ਪੰਜਾਬ ਦੇ ਹਰ ਪੰਜਾਬੀ ਨੂੰ ਬਰਾਬਰ ਦਾ ਆਰਥਿਕ ਦਰਜਾ ਦੇਣ ਦੀ ਇਮਾਨਦਾਰ ਵਚਨਬੱਧਤਾ ਹੈ।  ਭਾਜਪਾ 2022 ਦੀਆਂ ਵਿਧਾਨ ਸਭਾ ਚੋਣਾਂ 'ਚ ਪੰਜਾਬ 'ਚੋਂ 'ਮਾਫੀਆ ਰਾਜ' ਦਾ ਸਫਾਇਆ ਕਰਨ ਦੀ ਵਚਨਬੱਧਤਾ ਨਾਲ ਚੋਂ ਮੈਦਾਨ ‘ਚ ਉਤਰੇਗੀ।

ਜੀਵਨ ਗੁਪਤਾ ਨੇ ਇਸ ਮੌਕੇ ਦੱਸਿਆ ਕਿ ਫਤਹਿਗੜ੍ਹ ਸਾਹਿਬ ਤੋਂ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਜੋਗਿੰਦਰ ਸਿੰਘ, ਦਸੂਹਾ ਤੋਂ ਬਸਪਾ ਇੰਚਾਰਜ ਜਸਪ੍ਰੀਤ ਸਿੰਘ, ਜਲਾਲਾਬਾਦ ਤੋਂ ਓਮ ਪ੍ਰਕਾਸ਼ ਅਤੇ ਲੁਧਿਆਣਾ ਤੋਂ ਅਤੁਲ ਕਪੂਰ ਆਦਿ ਆਪਨੇ ਸਾਥੀਆਂ ਸਮੇਤ ਭਾਜਪਾ ਪਰਿਵਾਰ ਵਿੱਚ ਸ਼ਾਮਲ ਹੋਏ ਹਨ।ਅਸ਼ਵਨੀ ਸ਼ਰਮਾ ਅਤੇ ਜੀਵਨ ਗੁਪਤਾ ਨੇ ਇਹਨਾਂ ਸਾਰੀਆਂ ਨੂੰ ਪਾਰਟੀ ਵਿੱਚ ਬਣਦਾ ਪੂਰਾ ਮਾਨ-ਸਨਮਾਨ ਅਤੇ ਸਤਿਕਾਰ ਦਿੱਤਾ ਜਾਵੇਗਾ। ਇਹ ਸਭ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਤੋਂ ਆਪਣੇ-ਆਪਣੇ ਖੇਤਰ ਦੇ ਲੋਕਾਂ ਨੂੰ ਜਾਗਰੂਕ ਕਰਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨਗੇ। ਦੂਜੇ ਪਾਸੇ, ਸਾਰੇ ਨਵੇਂ ਸ਼ਾਮਲ ਹੋਏ ਮੈਂਬਰਾਂ ਨੇ ਪਾਰਟੀ ਲੀਡਰਸ਼ਿਪ ਨੂੰ ਉਨ੍ਹਾਂ ‘ਤੇ ਜਤਾਏ ਭਰੋਸਾ ‘ਤੇ ਪੂਰਾ ਉਤਰਨ ਦਾ ਭਰੋਸਾ ਦਿੱਤਾ ਅਤੇ ਕੇਂਦਰ ਸਰਕਾਰ ਦੀਆਂ ਨੀਤੀਆਂ ਅਤੇ ਪਾਰਟੀ ਦੀ ਵਿਚਾਰਧਾਰਾ ਨੂੰ ਲੋਕਾਂ ਤੱਕ ਪਹੁੰਚਾ ਕੇ ਸੰਗਠਨ ਨੂੰ ਹੋਰ ਮਜ਼ਬੂਤ ਕਰਨ ਦਾ ਵੀ ਭਰੋਸਾ ਦਿੱਤਾ।

Published by:Ashish Sharma
First published:

Tags: Ashwani Sharma, Punjab BJP