ਨਸ਼ਿਆਂ ਦੇ ਮਾਮਲੇ 'ਚ ਗ੍ਰਿਫ਼ਤਾਰ ਦੋ ਥਾਣੇਦਾਰਾਂ ਵਿਚੋਂ ਇਕ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

News18 Punjab
Updated: August 13, 2019, 5:51 PM IST
ਨਸ਼ਿਆਂ ਦੇ ਮਾਮਲੇ 'ਚ ਗ੍ਰਿਫ਼ਤਾਰ ਦੋ ਥਾਣੇਦਾਰਾਂ ਵਿਚੋਂ ਇਕ ਨੇ ਗੋਲੀ ਮਾਰ ਕੇ ਕੀਤੀ ਖੁਦਕੁਸ਼ੀ

  • Share this:
ਐੱਸ.ਟੀ.ਐਫ. ਵੱਲੋਂ ਨਸ਼ਿਆਂ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤੇ ਦੋ ਥਾਣੇਦਾਰਾਂ ਵਿਚੋਂ ਇਕ ਨੇ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ। ਮ੍ਰਿਤਕ ਦੀ ਸ਼ਨਾਖ਼ਤ ਏ.ਐਸ.ਆਈ. ਅਵਤਾਰ ਸਿੰਘ ਵਜੋਂ ਹੋਈ ਹੈ। ਜੋ ਕਿ ਥਾਣਾ ਘਰਿੰਡਾ ਵਿਖੇ ਤਾਇਨਾਤ ਸੀ ਅਤੇ ਬੀਤੀ ਸ਼ਾਮ ਉਸ ਨੂੰ ਹੈਰੋਇਨ ਤਸਕਰੀ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਸੀ।

ਐਸਟੀਐਫ ਵੱਲੋਂ ਬੀਤੀ ਰਾਤ ਥਾਣਾ ਘਰਿੰਡਾ ਵਿੱਚ ਤਾਇਨਾਤ ਏਐਸਆਈ ਅਵਤਾਰ ਸਿੰਘ ਤੇ ਏਐਸਆਈ ਜ਼ੋਰਾਵਰ ਸਿੰਘ ਨੂੰ ਉਸ ਕੋਲੋਂ ਹੈਰੋਇਨ ਬਰਾਮਦਗੀ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਇਹ ਦੋਵੇਂ ਮੁਲਾਜ਼ਮ ਹਿਰਾਸਤ ਵਿਚ ਸਨ। ਹੁਣ ਸਵਾਲ ਉਠ ਰਹੇ ਹਨ ਕਿ ਹਿਰਾਸਤ ਵਿਚ ਲਏ ਥਾਣੇਦਾਰ ਕੋਲ ਪਿਸਤੌਲ ਕਿਥੋਂ ਆਇਆ।

Loading...
ਏਐਸਆਈ ਅਵਤਾਰ ਸਿੰਘ ਨੇ ਐਸਟੀਐਫ ਦੀ ਹਿਰਾਸਤ ਵਿੱਚ ਹੀ ਆਪਣੇ ਆਪ ਨੂੰ ਗੋਲੀ ਮਾਰੀ। ਹਾਲਾਂਕਿ ਐਸਟੀਐਫ ਦੇ ਅਧਿਕਾਰੀ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਦੇਣ ਤੋਂ ਟਾਲਾ ਵੱਟ ਰਹੇ ਹਨ ਪਰ ਅੰਮ੍ਰਿਤਸਰ ਦਿਹਾਤੀ ਪੁਲਿਸ ਦੇ ਐਸਐਸਪੀ ਵਿਕਰਮਜੀਤ ਸਿੰਘ ਦੁੱਗਲ ਨੇ ਇਸ ਗੱਲ ਦੀ ਪੁਸ਼ਟੀ ਕਰ ਦਿੱਤੀ ਹੈ।
First published: August 13, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...