ASI ਮੁਫਤ 'ਚ ਮੰਗਦਾ ਸੀ ਮੱਛੀ, ਰੈਸਟੋਰੈਂਟ ਮਾਲਕਣ ਨੇ ਦੁਖੀ ਹੋ ਕੇ ਕੀਤਾ ਸਟਿੰਗ ਆਪ੍ਰੇਸ਼ਨ

News18 Punjabi | News18 Punjab
Updated: February 6, 2021, 1:17 PM IST
share image
ASI ਮੁਫਤ 'ਚ ਮੰਗਦਾ ਸੀ ਮੱਛੀ, ਰੈਸਟੋਰੈਂਟ ਮਾਲਕਣ ਨੇ ਦੁਖੀ ਹੋ ਕੇ ਕੀਤਾ ਸਟਿੰਗ ਆਪ੍ਰੇਸ਼ਨ
ASI ਮੁਫਤ ਮੰਗਦਾ ਸੀ ਮੱਛੀ, ਰੈਸਟੋਰੈਂਟ ਮਾਲਕਣ ਨੇ ਦੁਖੀ ਹੋ ਕੇ ਕੀਤਾ ਸਟਿੰਗ ਆਪ੍ਰੇਸ਼ਨ

ਏਐਸਆਈ ਦੀ ਮੁਫਤਖੋਰੀ ਤੋਂ ਪ੍ਰੇਸ਼ਾਨ ਹੋ ਕੇ ਔਰਤ ਉਸ ਨੂੰ ਸਬਕ ਸਿਖਾਉਣ ਦੀ ਸੋਚੀ। ਔਰਤ  ਸਟਿੰਗ ਆਪ੍ਰੇਸ਼ਨ ਕਰਕੇ ਵੀਡੀਓ ਵਾਇਰਲ ਕਰ ਦਿੱਤਾ।

  • Share this:
  • Facebook share img
  • Twitter share img
  • Linkedin share img
ਜਲੰਧਰ- ਜਲੰਧਰ ਕਮਿਸ਼ਨਰੇਟ ਪੁਲਿਸ ਦੀ ਚੌਕੀ ਨੰਗਲ ਸ਼ਮਾ ਦਾ ਇੰਚਾਰਜ ਮਹਿੰਦਰ ਸਿੰਘ ਆਪਣੇ ਆਦਮੀ ਨੂੰ ਭੇਜ ਕੇ ਇੱਕ ਵਿਧਵਾ ਔਰਤ ਦੇ ਰੈਸਟੋਰੈਂਟ ਤੋਂ ਮੁਫਤ ਮੱਛੀ ਮੰਗਵਾਉਂਦਾ ਸੀ। ਏਐਸਆਈ ਦੀ ਮੁਫਤਖੋਰੀ ਤੋਂ ਪ੍ਰੇਸ਼ਾਨ ਹੋ ਕੇ ਔਰਤ ਉਸ ਨੂੰ ਸਬਕ ਸਿਖਾਉਣ ਦੀ ਸੋਚੀ। ਔਰਤ  ਸਟਿੰਗ ਆਪ੍ਰੇਸ਼ਨ ਕਰਕੇ ਵੀਡੀਓ ਵਾਇਰਲ ਕਰ ਦਿੱਤਾ। ਜਦੋਂ ਇਹ ਮਾਮਲਾ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਆਇਆ ਤਾਂ ਏਐਸਆਈ ਨੂੰ ਮੁਅੱਤਲ ਕਰ ਦਿੱਤਾ ਗਿਆ। ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਤੋਂ ਬਾਅਦ ਇਸ ਸਟਿੰਗ ਦੇ ਤੱਥ ਨੂੰ ਜਾਂਚਿਆ ਗਿਆ ਅਤੇ ਕੁਝ ਹੀ ਘੰਟਿਆਂ ਵਿੱਚ ਏਐਸਆਈ ਖ਼ਿਲਾਫ਼ ਕਾਰਵਾਈ ਕੀਤੀ ਗਈ। ਹੁਣ ਉਸਦੇ ਖਿਲਾਫ ਵਿਭਾਗੀ ਜਾਂਚ ਦੇ ਆਦੇਸ਼ ਵੀ ਜਾਰੀ ਕਰ ਦਿੱਤੇ ਗਏ ਹਨ।

ਦੱਸਣਯੋਗ ਹੈ ਕਿ ਜਲੰਧਰ ਦੇ ਰਾਮਾ ਮੰਡੀ ਵਿੱਚ ਇੱਕ ਵਿਧਵਾ ਔਰਤ “ਪਾਪਾ ਚਿਕਨ ਰੈਸਟੋਰੈਂਟ” ਚਲਾਉਂਦੀ ਹੈ। ਇਹ ਰੈਸਟੋਰੈਂਟ ਉਸ ਦੀ ਰੋਜ਼ ਦੀ ਰੋਟੀ ਦਾ ਇੱਕ ਸਾਧਨ ਹੈ। ਕੋਰੋਨਾਕਾਲ ਤੋਂ ਹੁਣ ਤੱਕ ਮੰਦੀ ਦੀ ਮਾਰ ਸਹਿ ਰਹੀ ਇਸ ਔਰਤ ਤੋਂ ਏਐਸਆਈ ਮਹਿੰਦਰ ਸਿੰਘ, ਜੋ ਕਿ ਪੁਲਿਸ ਚੌਕੀ ਨੰਗਲ ਸ਼ਮਾ ਦਾ ਇੰਚਾਰਜ ਸੀ, ਆਪਣੇ ਕੁੱਕ ਨੂੰ ਭੇਜ ਕੇ ਮੱਛੀ ਮੰਗਵਾਉਂਦਾ ਸੀ।  ਜਦੋ ਔਰਤ ਮਨਾਂ ਕਰਦੀ ਤਾਂ ਉਹ ਸਾਹਿਬ ਨਾਲ ਫ਼ੋਨ 'ਤੇ ਗੱਲ ਕਰਨ ਲਈ ਕਹਿੰਦਾ। ਔਰਤ ਉਸ ਨੂੰ ਇਹ ਵੀ ਸਮਝਾਉਂਦੀ ਹੈ ਕਿ ਇਸ ਰੈਸਟੋਰੈਂਟ ਵਿਚ ਉਹ ਕੋਈ ਗਲਤ ਕੰਮ ਨਹੀਂ ਕਰਦੀ, ਸਿਰਫ ਲੋਕਾਂ ਨੂੰ ਰੋਟੀ ਖੁਆਉਂਦੀ ਹੈ। ਇਸ ਲਈ ਉਹ ਮੱਛੀ ਨੂੰ ਮੁਫਤ ਕਿਉਂ ਖੁਆਵੇ।

ਰੈਸਟੋਰੈਂਟ ਦੀ ਮਾਲਕਣ ਨੇ ਦੱਸਿਆ ਕਿ ਚੌਕੀ ਇੰਚਾਰਜ ਮਹਿੰਦਰ ਸਿੰਘ ਵੱਲੋਂ ਮੁਫਤ ਵਿੱਚ ਮੱਛੀ ਲੈਣ ਲਈ ਫੋਨ ਕੀਤਾ ਜਾਂਦਾ ਸੀ। ਪਹਿਲਾਂ ਵੀ ਉਹ ਕਈ ਵਾਰ ਮੁਫਤ ਵਿਚ ਮੱਛੀ ਮੰਗਵਾ ਚੁੱਕਿਆ ਸੀ। ਔਰਤ ਨੇ ਕਿਹਾ ਕਿ ਉਹ ਥੋੜੇ ਜਿਹੇ ਪੈਸੇ ਦੇਣ ਲਈ ਵੀ ਤਿਆਰ ਨਹੀਂ ਸੀ। ਔਰਤ ਨੇ ਦੱਸਿਆ ਕਿ ਮੇਰਾ ਇਕ ਬੇਟਾ ਹੈ, ਅਸੀਂ ਸਵੇਰ ਤੋਂ ਸ਼ਾਮ ਤੱਕ ਕੰਮ ਕਰਨ ਤੋਂ ਬਾਅਦ ਵੀ ਆਪਣੀ ਰੋਟੀ ਦਾ ਮੁਸ਼ਕਿਲ ਪ੍ਰਬੰਧ ਕਰਦੇ ਹਾਂ। ਰਾਤ ਦੇ 11 ਵਜੇ ਤੱਕ ਝੂਠੇ ਭਾਂਡੇ ਸਾਫ਼ ਕਰਨ ਤੋਂ ਬਾਅਦ, ਸਾਡੀ ਰੁਟੀਨ ਪੂਰੀ ਹੁੰਦੀ ਹੈ। ਇਸ ਤੋਂ ਬਾਅਦ ਵੀ ਸਾਨੂੰ ਪੁਲਿਸ ਮੁਲਾਜ਼ਮਾਂ ਦੀ ਮੁਫਤਖੋਰੀ ਸਹਿਣੀ ਪੈਂਦੀ ਹੈ।
ਦੂਜੇ ਪਾਸੇ ਇਸ ਮਾਮਲੇ ਵਿੱਚ ਡੀਸੀਪੀ ਇਨਵੈਸਟੀਗੇਸ਼ਨ ਗੁਰਮੀਤ ਸਿੰਘ ਨੇ ਮੀਡੀਆ ਨੂੰ ਦੱਸਿਆ ਹੈ ਕਿ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਵੀਡੀਓ ਵਿੱਚ ਇੱਕ ਆਦਮੀ ਚੌਕੀ ਇੰਚਾਰਜ ਮਹਿੰਦਰ ਸਿੰਘ ਦੇ ਕਹਿਣ ਉਤੇ ਮੱਛੀ ਮੰਗ ਰਿਹਾ ਹੈ। ਐਸਆਈ ਮਹਿੰਦਰ ਸਿੰਘ ਨੂੰ ਇਸ ਸਬੰਧ ਵਿਚ ਜਾਂਚ ਕਰ ਕੇ ਦੋਸ਼ੀ ਪਾਇਆ ਗਿਆ ਹੈ। ਜਿਸ ਤੋਂ ਬਾਅਦ ਉਸ ਖਿਲਾਫ ਕਾਰਵਾਈ ਕੀਤੀ ਗਈ ਹੈ।
Published by: Ashish Sharma
First published: February 6, 2021, 1:16 PM IST
ਹੋਰ ਪੜ੍ਹੋ
ਅਗਲੀ ਖ਼ਬਰ