Home /News /punjab /

Assembly Election Results: ਚੋਣ ਨਤੀਜਿਆਂ ਦੌਰਾਨ ਭਗਵੰਤ ਮਾਨ ਦੇ ਪੰਜਾਬੀਆਂ ਲਈ ਵੱਡੇ ਐਲਾਨ

Assembly Election Results: ਚੋਣ ਨਤੀਜਿਆਂ ਦੌਰਾਨ ਭਗਵੰਤ ਮਾਨ ਦੇ ਪੰਜਾਬੀਆਂ ਲਈ ਵੱਡੇ ਐਲਾਨ

ਚੋਣ ਨਤੀਜਿਆਂ ਦੌਰਾਨ ਭਗਵੰਤ ਮਾਨ ਦੇ ਪੰਜਾਬੀਆਂ ਲਈ ਵੱਡੇ ਐਲਾਨ

ਚੋਣ ਨਤੀਜਿਆਂ ਦੌਰਾਨ ਭਗਵੰਤ ਮਾਨ ਦੇ ਪੰਜਾਬੀਆਂ ਲਈ ਵੱਡੇ ਐਲਾਨ

  • Share this:

    ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਵੱਡੀ ਜਿੱਤ ਵੱਲ ਵਧ ਰਹੀ ਹੈ। ਪਾਰਟੀ ਦੀ ਜਿੱਤ ਤੇ ਭਗਵੰਤ ਮਾਨ ਦਾ ਮੁੱਖ ਮੰਤਰੀ ਬਣਦਾ ਤੈਅ ਹੈ।

    ਇਸ ਦੌਰਾਨ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਉਮੀਦਵਾਰ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਖਟਕੜ ਕਲਾਂ ਵਿੱਚ ਸਹੁੰ ਚੁੱਕੇਗੀ। ਉਨ੍ਹਾਂ ਕਿਹਾ ਕਿ ਸਹੁੰ ਚੁੱਕ ਸਮਾਗਮ ਦੀ ਤਰੀਕ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ।

    ਉਨ੍ਹਾਂ ਇਹ ਵੀ ਐਲਾਨ ਕੀਤਾ ਕਿ ਹੁਣ ਸਰਕਾਰੀ ਦਫਤਰਾਂ ਵਿਚ ਮੁੱਖ ਮੰਤਰੀ ਦੀ ਫੋਟੋ ਨਹੀਂ ਲੱਗੇਗੀ। ਸਰਕਾਰੀ ਦਫਤਰਾਂ ਵਿਚ ਸ਼ਹੀਦ ਭਗਤ ਸਿੰਘ ਤੇ ਬਾਬਾ ਸਾਹਿਬ ਅੰਬੇਦਕਰ ਦੀਆਂ ਤਸਵੀਰਾਂ ਲਾਈਆਂ ਜਾਣਗੀਆਂ।

    ਉਨ੍ਹਾਂ ਐਲਾਨ ਕੀਤਾ ਹੈ ਕਿ ਹੁਣ ਆਮ ਲੋਕਾਂ ਦੀ ਸਰਕਾਰ ਆਈ ਹੈ। ਆਮ ਲੋਕਾਂ ਦੀ ਗੱਲ ਸੁਣੀ ਜਾਵੇਗੀ।


    ਸਰਕਾਰ ਦਫਤਰਾਂ ਵਿਚ ਧੱਕੇਸ਼ਾਹੀ ਨਹੀਂ ਚੱਲੇਗੀ। ਲੋਕਾਂ ਦੇ ਕੰਮ ਹੋਣਗੇ। ਸਰਕਾਰ ਦੇ ਪਹਿਲੇ ਮਹੀਨੇ ਵਿਚ ਸਭ ਨਜ਼ਰ ਆਉਣ ਲੱਗੇਗਾ।

    ਇਸ ਸਮੇਂ ਉਨ੍ਹਾਂ ਦੇ ਮਾਤਾ ਜੀ ਵੀ ਲੋਕਾਂ ਦਾ ਧੰਨਵਾਦ ਕਰਨ ਲਈ ਆਏ। ਉਨ੍ਹਾਂ ਲੋਕਾਂ ਨੂੰ ਭਰੋਸਾ ਦਵਾਇਆ ਕਿ ਹੁਣ ਸਰਕਾਰ ਉਹ (ਲੋਕ) ਚਲਾਉਣਗੇ।

    Published by:Gurwinder Singh
    First published:

    Tags: Assembly Election Results, Punjab Assembly Election Results, Punjab Assembly Election Results 2022, Punjab Election Results 2022