Home /News /punjab /

ਪੰਜਾਬ 'ਚ ਮੁੜ ਚੜ੍ਹੇਗਾ ਸਿਆਸੀ ਪਾਰਾ, ਇਨ੍ਹਾਂ 7 ਸੀਟਾਂ 'ਤੇ ਛੇਤੀ ਹੋ ਸਕਦਾ ਹੈ ਚੋਣਾਂ ਦਾ ਐਲਾਨ

ਪੰਜਾਬ 'ਚ ਮੁੜ ਚੜ੍ਹੇਗਾ ਸਿਆਸੀ ਪਾਰਾ, ਇਨ੍ਹਾਂ 7 ਸੀਟਾਂ 'ਤੇ ਛੇਤੀ ਹੋ ਸਕਦਾ ਹੈ ਚੋਣਾਂ ਦਾ ਐਲਾਨ

  • Share this:

    ਜਲਾਲਾਬਾਦ ਤੋਂ ਵਿਧਾਇਕ ਸੁਖਬੀਰ ਸਿੰਘ ਬਾਦਲ ਤੇ ਫਗਵਾੜਾ ਤੋਂ ਭਾਜਪਾ ਦੇ ਵਿਧਾਇਕ ਸੋਮ ਪ੍ਰਕਾਸ਼ ਦੇ ਜਿੱਤ ਦਰਜ ਕਰਨ ਤੋਂ ਬਾਅਦ ਪੰਜਾਬ ‘ਚ 2 ਸੀਟਾਂ ਲਈ ਜ਼ਿਮਨੀ ਚੋਣ ਦਾ ਰਸਤਾ ਬਿਲਕੁਲ ਸਾਫ ਹੋ ਗਿਆ ਹੈ। ਇਸ ਤੋਂ ਇਲਾਵਾ ਵਿਧਾਇਕੀ ਛੱਡ ਚੁੱਕੇ ਭੁਲੱਥ ਵਿਧਾਇਕ ਸੁਖਪਾਲ ਸਿੰਘ ਖਹਿਰਾ, ਮਾਨਸਾ ਐਮਐਲਏ ਨਾਜ਼ਰ ਸਿੰਘ ਮਾਨਸ਼ਾਹੀਆ ਤੇ ਦਾਖਾ ਵਿਧਾਇਕ ਹਰਵਿੰਦਰ ਸਿੰਘ ਫੂਲਕਾ ਦੀਆਂ ਸੀਟਾਂ ਉੱਤੇ ਵੀ ਉੱਪ-ਚੋਣ ਹੋਣ ਜਾ ਰਹੀ ਹੈ।


    ਇਹ ਤਿੰਨੇ ਵਿਧਾਇਕ ਪਹਿਲਾਂ ਹੀ ਅਸਤੀਫਾ ਦੇ ਚੁੱਕੇ ਹਨ ਤੇ ਸਪੀਕਰ ਛੇਤੀ ਹੀ ਅਸਤੀਫੇ ਉੱਤੇ ਕੋਈ ਫੈਸਲਾ ਲੈ ਸਕਦੇ ਹਨ। ਇਸ ਤੋਂ ਇਲਾਵਾ ਆਪ ਦੇ ਜੈਤੋ ਤੋਂ ਵਿਧਾਇਕ ਮਾਸਟਰ ਬਲਦੇਵ ਸਿੰਘ ਨੇ ਇਸ ਵਾਰ ਪੰਜਾਬ ਏਕਤਾ ਪਾਰਟੀ ਦੀ ਟਿਕਟ ਉੱਤੇ ਚੋਣ ਲੜੀ ਹੈ ਪਰ ਉਹ ਬੁਰੀ ਤਰ੍ਹਾਂ ਹਾਰ ਗਏ ਜੇ ਉਨ੍ਹਾਂ ਤੇ ਪਾਰਟੀ ਬਦਲਣ ਦਾ ਨਿਯਮ ਲੱਗਿਆ ਤੋਂ ਉਨ੍ਹਾਂ ਦੀ ਸੀਟ ਉੱਤੇ ਵੀ ਉੱਪ-ਚੋਣ ਹੋਵੇਗੀ। ਇਸ ਦਾ ਮਤਲਬ ਸਾਫ ਹੈ ਕਿ ਚੋਣਾਂ ਖਤਮ ਹੋਣ ਤੋਂ ਬਾਅਦ ਵੀ ਪੰਜਾਬ ਵਿੱਚ ਸਿਆਸੀ ਮੌਸਮ ਖਤਮ ਨਹੀਂ ਹੋਣ ਵਾਲਾ ਤੇ ਆਉਣ ਵਾਲੇ ਮਹੀਨਿਆਂ ਵਿੱਚ 6-7 ਸੀਟਾਂ ਉੱਤੇ ਪੰਜਾਬ ਵਿਚ ਉੱਪ ਚੋਣ ਹੋਵੇਗੀ।

    First published:

    Tags: Lok Sabha Election 2019, Lok Sabha Polls 2019