Home /News /punjab /

Punjab assembly elections 2022: ਅੰਮ੍ਰਿਤਸਰ ਵਿਚ ਸਰੀਰ ਤੋਂ ਜੁੜਵਾ ਭਰਾਵਾਂ ਨੇ ਪਾਈਆਂ ਵੋਟਾਂ

Punjab assembly elections 2022: ਅੰਮ੍ਰਿਤਸਰ ਵਿਚ ਸਰੀਰ ਤੋਂ ਜੁੜਵਾ ਭਰਾਵਾਂ ਨੇ ਪਾਈਆਂ ਵੋਟਾਂ

ਅੰਮ੍ਰਿਤਸਰ ਵਿਚ ਸਰੀਰ ਤੋਂ ਜੁੜਵਾ ਭਰਾਵਾਂ ਨੇ ਪਾਈਆਂ ਵੋਟਾਂ

ਅੰਮ੍ਰਿਤਸਰ ਵਿਚ ਸਰੀਰ ਤੋਂ ਜੁੜਵਾ ਭਰਾਵਾਂ ਨੇ ਪਾਈਆਂ ਵੋਟਾਂ

  • Share this:
    ਇਕ-ਦੂਜੇ ਨਾਲ ਜੁੜੇ ਸਰੀਰ ਵਾਲੇ ਦੋ ਭਰਾਵਾਂ ਨੇ ਐਤਵਾਰ ਨੂੰ ਅੰਮ੍ਰਿਤਸਰ ਵਿੱਚ ਪਹਿਲੀ ਵਾਰ ਵੋਟ ਹੱਕ ਦੀ ਵਰਤੋਂ ਕੀਤੀ। ਸੋਹਣਾ ਅਤੇ ਮੋਹਨਾ ਦੋਵੇਂ ਆਪਣੀ ਵੋਟ ਪਾਉਣ ਲਈ ਅੰਮ੍ਰਿਤਸਰ ਦੇ ਮਾਨਾਵਾਲਾ ਪਹੁੰਚੇ ਸਨ।

    ਦੱਸ ਦਈਏ ਕਿ ਪੰਜਾਬ ਵਿਧਾਨ ਸਭਾ ਚੋਣਾਂ ਲਈ ਵੋਟਾਂ ਦਾ ਅਮਲ ਸਵੇਰੇ 8 ਵਜੇ ਤੋਂ ਸ਼ੁਰੂ ਹੋ ਗਿਆ ਹੈ। ਚੋਣਾਂ ਦੌਰਾਨ ਕਾਨੂੰਨ-ਵਿਵਸਥਾ ਕਾਇਮ ਰੱਖਣ ਲਈ ਚੋਣ ਕਮਿਸ਼ਨ ਵੱਲੋਂ ਨੀਮ ਸੁਰੱਖਿਆ ਬਲਾਂ ਦੀਆਂ 700 ਕੰਪਨੀਆਂ ਤਾਇਨਾਤ ਕੀਤੀਆਂ ਗਈਆਂ ਹਨ। 117 ਸੀਟਾਂ ਲਈ 1304 ਉਮੀਦਵਾਰ ਮੈਦਾਨ ’ਚ ਹਨ।


    ਹਰੇਕ ਬੂਥ ’ਤੇ ਸਥਾਨਕ ਪੁਲਿਸ ਦੇ ਨਾਲ ਨੀਮ ਸੁਰੱਖਿਆ ਬਲਾਂ ਦੇ ਜਵਾਨ ਤਾਇਨਾਤ ਕੀਤੇ ਗਏ ਹਨ। ਪੰਜਾਬ ਪੁਲਿਸ ਦੇ 80 ਹਜ਼ਾਰ ਤੋਂ ਵੱਧ ਕਰਮਚਾਰੀ ਵੀ ਤਾਇਨਾਤ ਹਨ।
    Published by:Gurwinder Singh
    First published:

    Tags: 2022, Assembly Elections 2022, Punjab Assembly election 2022, Punjab Election 2022

    ਅਗਲੀ ਖਬਰ