ਫਿਲਹਾਲ ਸਿੱਧੂ ਨਹੀਂ ਬਣਨਗੇ ਉਪ ਮੁੱਖ ਮੰਤਰੀ, ਇਕ ਨਵਾਂ ਮੰਤਰੀ ਬਣਾਉਣ ਦੀ ਤਿਆਰੀ

News18 Punjabi | News18 Punjab
Updated: December 15, 2019, 4:08 PM IST
share image
ਫਿਲਹਾਲ ਸਿੱਧੂ ਨਹੀਂ ਬਣਨਗੇ ਉਪ ਮੁੱਖ ਮੰਤਰੀ, ਇਕ ਨਵਾਂ ਮੰਤਰੀ ਬਣਾਉਣ ਦੀ ਤਿਆਰੀ
ਫਿਲਹਾਲ ਸਿੱਧੂ ਨਹੀਂ ਬਣਨਗੇ ਉਪ ਮੁੱਖ ਮੰਤਰੀ, ਇਕ ਨਵਾਂ ਮੰਤਰੀ ਬਣਾਉਣ ਦੀ ਤਿਆਰੀ

ਆਸ਼ਾ ਕੁਮਾਰੀ ਨੇ news 18 ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਤਰੀ ਮੰਡਲ ਵਿਚ ਇਕ ਮੰਤਰੀ ਦੀ ਥਾਂ ਖਾਲੀ ਹੈ ਅਤੇ ਉਸ ਉਤੇ ਕਿਸ ਨੂੰ ਮੰਤਰੀ ਲਗਾਇਆ ਜਾਣਾ ਹੈ, ਉਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਕਰਨਗੇ। ਅਜਿਹੇ ਵਿਚ ਵਿਧਾਇਕਾਂ ਨੇ ਮੰਤਰੀ ਬਣਨ ਦੇ ਲਈ ਆਪਣੀ ਆਪਣੀ ਲੋਬਿੰਗ ਕਰਨੀ ਸ਼ੁਰੂ ਕਰ ਦਿਤੀ ਹੈ।

  • Share this:
  • Facebook share img
  • Twitter share img
  • Linkedin share img
ਪੰਜਾਬ ਵਿਚ ਨਵਾਂ ਡਿਪਟੀ CM ਲਗਾਏ ਜਾਣ ਦੀ ਮੰਗ ਨੂੰ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੇ ਨਕਾਰ ਦਿੱਤਾ ਹੈ। ਨਿਊਜ਼ 18 ਨੂੰ ਆਸ਼ਾ ਕੁਮਾਰੀ ਨੇ ਦੱਸਿਆ ਕੀ ਸੂਬੇ ਵਿਚ ਫਿਲਹਾਲ ਕਿਸੇ ਨੂੰ ਉਪ ਮੁੱਖ ਮੰਤਰੀ ਨਹੀਂ ਲਗਾਇਆ ਜਾ ਰਿਹਾ। ਪਾਰਟੀ ਆਲਾਕਮਾਨ ਇਸ ਉਤੇ ਕੋਈ ਵਿਚਾਰ ਨਹੀਂ ਕਰ ਰਹੀ , ਜਦੋਂ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਨੂੰ ਪੁੱਛਿਆ ਗਿਆ ਕਿ ਵਿਧਾਇਕ ਨਵਜੋਤ ਸਿੱਧੂ ਨੂੰ ਡਿਪਟੀ cm ਲਾਗਉਣ ਦੀ ਮੰਗ ਕਰ ਰਹੇ ਹਨ ਅਤੇ ਪ੍ਰਤਾਪ ਬਾਜਵਾ ਨੇ ਸਲਾਹ ਦਿੱਤੀ ਹੈ ਕਿ ਸੂਬੇ ਵਿਚ 3 ਡਿਪਟੀ CM ਬਣਾਏ ਜਾਣ ਤਾਂ ਇਸ ਮੁਤੱਲਕ ਆਸ਼ਾ ਕੁਮਾਰੀ ਨੇ ਕਿਹਾ ਕਿ ਡਿਪਟੀ ਲਗਾਉਣਾ ਪਾਰਟੀ ਆਲਾਕਮਾਨ ਦੇ ਅਧਿਕਾਰ ਖੇਤਰ ਵਿਚ ਆਉਂਦਾ ਹੈ, ਅਤੇ ਅਜਿਹੀ ਕੋਈ ਚਰਚਾ ਆਲਾਕਮਾਨ ਨਹੀਂ ਕਰ ਰਿਹਾ।

ਆਸ਼ਾ ਕੁਮਾਰੀ ਨੇ news 18 ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੰਤਰੀ ਮੰਡਲ ਵਿਚ ਇਕ ਮੰਤਰੀ ਦੀ ਥਾਂ ਖਾਲੀ ਹੈ ਅਤੇ ਉਸ ਉਤੇ ਕਿਸ ਨੂੰ ਮੰਤਰੀ ਲਗਾਇਆ ਜਾਣਾ ਹੈ, ਉਹ ਫੈਸਲਾ ਕੈਪਟਨ ਅਮਰਿੰਦਰ ਸਿੰਘ ਅਤੇ ਸੋਨੀਆ ਗਾਂਧੀ ਕਰਨਗੇ। ਅਜਿਹੇ ਵਿਚ ਵਿਧਾਇਕਾਂ ਨੇ ਮੰਤਰੀ ਬਣਨ ਦੇ ਲਈ ਆਪਣੀ ਆਪਣੀ ਲੋਬਿੰਗ ਕਰਨੀ ਸ਼ੁਰੂ ਕਰ ਦਿਤੀ ਹੈ। ਕੁਝ ਵਿਧਾਇਕ ਦਿੱਲੀ ਪਹੁੰਚ ਰਹੇ ਹਨ ਤੇ ਪਾਰਟੀ ਆਲਾਕਮਾਨ ਸਾਹਮਣੇ ਆਪਣਾ ਪੱਖ ਰੱਖ ਰਹੇ ਹਨ। ਕੁਝ ਵਿਧਾਇਕ ਚੰਡੀਗੜ੍ਹ ਵਿਚ ਕੈਪਟਨ ਅਮਰਿੰਦਰ ਸਿੰਘ ਹੋਰਾਂ ਨਾਲ ਮੁਲਾਕਾਤ ਕਰਨਾ ਚਾਹੁੰਦੇ ਹਨ,
ਵਿਧਾਇਕਾਂ ਦੀ ਨਰਾਜ਼ਗੀ ਆਲਾਕਮਾਨ ਸਾਹਮਣੇ ਨਹੀਂ ਆਈ

ਹੁਣ ਤੱਕ ਬਹੁਤ ਸਾਰੇ ਵਿਧਾਇਕ ਅਫਸਰਸ਼ਾਹੀ ਤੋਂ ਨਾਰਾਜ਼ ਚਲ ਰਹੇ ਹਨ ਤੇ ਮੁੱਖ ਮੰਤਰੀ ਨੂੰ ਸ਼ਿਕਾਇਤਾਂ ਕਰ ਰਹੇ ਸੀ। ਕੁਝ ਵਿਧਾਇਕ ਤਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਵੀ ਨਾਰਾਜ਼ ਚਲ ਰਹੇ ਹਨ। ਇਸ ਮੁਤੱਲਕ ਆਸ਼ਾ ਕੁਮਾਰੀ ਨੂੰ ਵਿਧਾਇਕਾਂ ਦੀ ਨਰਾਜ਼ਗੀ ਬਾਰੇ ਸਵਾਲ ਪੁੱਛਿਆ ਤਾਂ ਆਸ਼ਾ ਕੁਮਾਰੀ ਨੇ ਦੱਸਿਆ ਕਿ ਕਿਸੇ ਵਿਧਾਇਕ ਦੀ ਸ਼ਿਕਾਇਤ ਉਨ੍ਹਾਂ ਕੋਲ ਨਹੀਂ ਪਹੁੰਚੀ ਹੈ। ਕੁਝ ਵਿਧਾਇਕ ਇਲਾਕੇ ਵਿਚ ਆਪਣੇ ਵਿਕਾਸ ਕੰਮਾਂ ਨੂੰ ਲੈ ਕੇ ਜਰੂਰ ਮੁੱਖ ਮੰਤਰੀ ਨੂੰ ਮਿਲ ਰਹੇ ਨੇ ਪਰ ਨਾਰਾਜ਼ਗੀ ਵਾਲੀ ਕੋਈ ਗੱਲ ਨਹੀਂ ਹੈ।
First published: December 15, 2019
ਹੋਰ ਪੜ੍ਹੋ
ਅਗਲੀ ਖ਼ਬਰ