Home /News /punjab /

ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਪਿਓ-ਪੁੱਤਰ ਸਣੇ ਗਿਰੋਹ ਦੇ ਚਾਰ ਮੈਂਬਰ ਪੁਲਿਸ ਅੜਿਕੇ

ਏ.ਟੀ.ਐਮ. ਲੁੱਟਣ ਦੀ ਕੋਸ਼ਿਸ਼ ਕਰਨ ਵਾਲੇ ਪਿਓ-ਪੁੱਤਰ ਸਣੇ ਗਿਰੋਹ ਦੇ ਚਾਰ ਮੈਂਬਰ ਪੁਲਿਸ ਅੜਿਕੇ

  • Share this:

ਗੁਰਦੀਪ ਸਿੰਘ 

ਮਿਤੀ 26/27-08-2020 ਦੀ ਦਰਮਿਆਨੀ ਰਾਤ ਨੂੰ ਜੇਲ੍ਹ ਰੋਡ, ਬਸੀ ਪਠਾਣਾ ਤੇ ਪੰਜਾਬ ਨੈਸ਼ਨਲ ਬੈਂਕ ਦੇ ਏ.ਟੀ.ਐਮ. ਨੂੰ ਲੁੱਟਣ ਦੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਥਾਣਾ ਬਸੀ ਪਠਾਣਾਂ ਵਿਖੇ ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਸੀ।

ਥਾਣਾ ਬਸੀ ਪਠਾਣਾਂ ਦੇ  ਮੁੱਖ ਅਫਸਰ ਇੰਸ: ਮਨਪ੍ਰੀਤ ਸਿੰਘ ਨੇ ਦੱਸਿਆ, ਕਿ ਇਸ ਮੁਕੱਦਮਾ ਨੂੰ ਟਰੇਸ ਕਰਨ ਲਈ ਐਸਐਸਪੀ, ਫਤਹਿਗੜ੍ਹ ਸਾਹਿਬ ਵੱਲੋਂ ਦਿੱਤੇ ਗਏ ਨਿਰਦੇਸ਼ਾ ਅਨੁਸਾਰ ਥਾਣਾ ਬਸੀ ਪਠਾਣਾਂ ਦੇ ਪੁਲਿਸ ਕਰਮਚਾਰੀਆਂ ਦੀ ਇੱਕ ਵਿਸ਼ੇਸ਼ ਟੀਮ ਗਠਿਤ ਕੀਤੀ ਗਈ ਸੀ। ਇਸ ਟੀਮ ਵੱਲੋਂ 24 ਘੰਟੇ ਦੇ ਅੰਦਰ ਹੀ ਇਸ ਮੁਕੱਦਮੇ ਨੂੰ ਟਰੇਸ ਕਰਕੇ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਕੀ ਕਪੂਰ ਪੁੱਤਰ ਸੋਮਨਾਥ, ਵਾਸੀ ਪਿੰਡ ਬਹਾਦਰਗੜ੍ਹ, ਥਾਣਾ ਫਤਹਿਗੜ੍ਹ ਸਾਹਿਬ, ਹਰਦੀਪ ਸਿੰਘ ਉਰਫ ਲਾਲੀ ਪੁੱਤਰ ਤਰਸੇਮ ਸਿੰਘ, ਹਰਪ੍ਰੀਤ ਸਿੰਘ ਉਰਫ ਬਿੱਲਾ ਪੁੱਤਰ ਹਰਦੀਪ ਸਿੰਘ, ਵਾਸੀ ਆਦਰਸ਼ ਨਗਰ, ਗਲੀ ਨੰ: 06, ਹਮਾਯੂੰਪੁਰ ਸਰਹਿੰਦ ਅਤੇ ਜਸ਼ਨਪ੍ਰੀਤ ਸਿੰਘ ਪੁੱਤਰ ਕ੍ਰਿਸ਼ਨ ਲਾਲ, ਵਾਸੀ ਪਿੰਡ ਹਰਲਾਲਪੁਰ, ਥਾਣਾ ਫਤਹਿਗੜ੍ਹ ਸਾਹਿਬ ਨੂੰ ਗ੍ਰਿਫਤਾਰ ਕਰਕੇ ਵਾਰਦਾਤਾਂ ਦੌਰਾਨ ਵਰਤੇ ਗਏ ਮੋਟਰ-ਸਾਈਕਲ ਨੰਬਰ PB-23W-0593 Royal Enfield ਰੰਗ ਕਾਲਾ, ਮੋਟਰ ਸਾਈਕਲ ਨੰਬਰ PB-23Y-3563, Splendor ਰੰਗ ਸਿਲਵਰ ਅਤੇ ਏ.ਟੀ.ਐਮ. ਤੋੜਨ ਲਈ ਵਰਤੀ ਗਈ ਲੋਹੇ ਦੀ ਰਾਡ ਅਤੇ ਲੋਹੇ ਦਾ ਦਾਤਰ ਬ੍ਰਾਮਦ ਕੀਤਾ ਗਿਆ।

ਪੁੱਛਗਿੱਛ ਦੋਸ਼ੀਆਂ ਨੇ ਮੰਨਿਆ ਹੈ, ਕਿ ਉਨ੍ਹਾਂ ਵੱਲੋਂ ਪਹਿਲਾ ਵੀ ਸਰਹਿੰਦ-ਫਤਹਿਗੜ੍ਹ ਸਾਹਿਬ ਦੇ ਏਰੀਆ ਵਿੱਚ ਦੋ ਵੱਖ-2 ਬੈਂਕਾਂ ਦੇ ਏ.ਟੀ.ਐਮ. ਲੁੱਟਣ ਦੀ ਵੀ ਕੋਸ਼ਿਸ਼ ਕੀਤੀ ਗਈ ਸੀ, ਜਿਸ ਸਬੰਧੀ ਮੁਕੱਦਮਾ ਨੰਬਰ 164, ਮਿਤੀ 18-08-2020, ਅ/ਧ 457, 380, 427, 511 ਹਿੰ:ਦੰ: ਥਾਣਾ ਫਤਹਿਗੜ੍ਹ ਸਾਹਿਬ ਵਿਖੇ ਦਰਜ ਰਜਿਸਟਰ ਹੈ। ਇਸ ਤੋਂ ਇਲਾਵਾ ਮੁੱਖ ਅਫਸਰ ਥਾਣਾ ਨੇ ਦੱਸਿਆ, ਕਿ ਦੋਸ਼ੀ ਲਖਵਿੰਦਰ ਸਿੰਘ ਉਰਫ ਲੱਕੀ ਕਪੂਰ ਪੁੱਤਰ ਸੋਮਨਾਥ, ਵਾਸੀ ਪਿੰਡ ਬਹਾਦਰਗੜ੍ਹ ਪਰ ਪਹਿਲਾ ਵੀ ਥਾਣਾ ਫਤਹਿਗੜ੍ਹ ਸਾਹਿਬ ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਵੀ ਮੁਕੱਦਮਾ ਦਰਜ ਰਜਿਸਟਰ ਹੈ, ਜਿਸ ਵਿੱਚ ਇਹ ਜ਼ਮਾਨਤ ਪਰ ਸੀ ਅਤੇ ਦੋਸ਼ੀ ਹਰਪ੍ਰੀਤ ਸਿੰਘ ਅਤੇ ਹਰਦੀਪ ਸਿੰਘ, ਵਾਸੀਆਨ ਆਦਰਸ਼ ਨਗਰ, ਹਮਾਯੂੰਪੁਰ ਸਰਹਿੰਦ ਪਿਓ-ਪੁੱਤਰ ਹਨ, ਜੋ ਇਕੱਠੇ ਹੀ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਸਨ। ਦੋਸ਼ੀਆਂ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਉਨ੍ਹਾਂ ਪਾਸੋਂ ਹੋਰ ਵੀ ਪੁੱਛਗਿੱਛ ਕੀਤੀ ਜਾਵੇਗੀ, ਜਿਸ ਦੌਰਾਨ ਚੋਰੀ ਦੇ ਹੋਰ ਮੁਕੱਦਮੇ ਵੀ ਟਰੇਸ ਹੋਣ ਦੀ ਸੰਭਾਵਨਾ ਤੋਂ ਇੰਨਕਾਰ ਨਹੀ ਕੀਤਾ ਜਾ ਸਕਦਾ।

Published by:Ashish Sharma
First published:

Tags: Crime, Fatehgarh Sahib, Punjab Police