ਝਗੜੇ ਪਿੱਛੋਂ ਹਸਪਤਾਲ ਵਿਚ ਇਲਾਜ ਕਰਵਾਉਣ ਆਈ ਧਿਰ ’ਤੇ ਹਮਲਾ

Gurwinder Singh
Updated: October 11, 2018, 9:48 PM IST
ਝਗੜੇ ਪਿੱਛੋਂ ਹਸਪਤਾਲ ਵਿਚ ਇਲਾਜ ਕਰਵਾਉਣ ਆਈ ਧਿਰ ’ਤੇ ਹਮਲਾ
Gurwinder Singh
Updated: October 11, 2018, 9:48 PM IST
ਦੋ ਧਿਰਾਂ ਦੇ ਆਪਸੀ ਝਗੜੇ ਨੇ ਉਸ ਵੇਲੇ ਹਿੰਸਕ ਰੂਪ ਧਾਰ ਲਿਆ ਜਦੋਂ ਇੱਕ ਧਿਰ ਵੱਲੋਂ ਦੂਜੀ ਧਿਰ ਨੂੰ ਰਵਾਇਤੀ ਹਥਿਆਰਾਂ ਨਾਲ ਜਾਨ ਲੇਵਾ ਹਮਲਾ ਕਰ ਕੇ ਗੰਭੀਰ ਰੂਪ ਵਿੱਚ ਜ਼ਖ਼ਮੀ ਕਰ ਦਿੱਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਐਸ.ਐਮ.ਓ. ਭਾਮ ਡਾਕਟਰ ਚੇਤਨਾ ਨੇ ਦੱਸਿਆ ਕਿ ਸਵੇਰੇ 10 ਦੇ ਕਰੀਬ ਜ਼ਮੀਨੀ ਝਗੜੇ ਨੂੰ ਲੈ ਕੇ ਇੱਕ ਧਿਰ ਮੈਡੀਕਲ ਲੈਣ ਲਈ ਸੀਐੱਚਸੀ ਭਾਮ ਪਹੁੰਚੀ ਸੀ ਅਤੇ ਦੂਜੀ ਧਿਰ ਵੱਲੋਂ ਕੁੱਝ ਲੋਕਾਂ ਨੂੰ ਲੈ ਕੇ ਹਸਪਤਾਲ ਉਤੇ ਹਮਲਾ ਕਰ ਦਿੱਤਾ। ਜਿਸ ਕਾਰਨ ਹਸਪਤਾਲ ਦੀ ਵੀ ਭੰਨ ਤੋੜ ਕੀਤੀ ਗਈ ਅਤੇ ਦੂਜੀ ਧਿਰ ਨੂੰ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ।

ਇਸ ਸਬੰਧੀ ਇੱਕ ਧਿਰ ਦੇ ਮੇਜਰ ਸਿੰਘ ਪੁੱਤਰ ਅਜੀਤ ਸਿੰਘ ਵਾਸੀ ਔਲਖ ਕਲਾਂ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦਾ ਜ਼ਮੀਨ ਦਾ ਝਗੜਾ ਜਰਨੈਲ ਸਿੰਘ ਪੁੱਤਰ ਜਗੀਰ ਸਿੰਘ ਵਾਸੀ ਔਲਖ ਕਲਾਂ ਨਾਲ ਚੱਲ ਰਿਹਾ ਸੀ ਅਤੇ ਸਵੇਰੇ ਉਨ੍ਹਾਂ ਵੱਲੋਂ ਮੇਰੇ ਪਿਤਾ ਅਜੀਤ ਸਿੰਘ ਅਤੇ ਦਾਦਾ ਅਵਤਾਰ ਸਿੰਘ ਦੇ ਖੇਤਾਂ ਵਿੱਚ ਹਮਲਾ ਕਰ ਦਿੱਤਾ ਸੀ ਅਤੇ ਉਸ ਦਾ ਮੈਡੀਕਲ ਕਰਵਾਉਣ ਲਈ ਸੀਐੱਚਸੀ ਭਾਮ ਵਿੱਚ ਅਸੀਂ ਸਵੇਰੇ ਦਾਖ਼ਲ ਹੋਏ ਸੀ ਅਤੇ ਦੂਜੀ ਧਿਰ ਵੱਲੋਂ ਸਾਡੇ ਉੱਤੇ ਹਥਿਆਰਾਂ ਨਾਲ ਹਮਲਾ ਕਰ ਕੇ ਮੇਰੇ ਪਿਤਾ ਅਜੀਤ ਸਿੰਘ ਨੂੰ ਪੁਲਿਸ ਦੀ ਹਾਜ਼ਰੀ ਵਿੱਚ ਗੰਭੀਰ ਰੂਪ ਵਿਚ ਜ਼ਖ਼ਮੀ ਕਰ ਦਿੱਤਾ ਗਿਆ ਅਤੇ ਫਰਾਰ ਹੋ ਗਏ।

ਇਸ ਮੌਕੇ ਐਸ.ਐਮ.ਓ ਭਾਮ ਡਾ. ਚੇਤਨਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਸਾਰੀ ਘਟਨਾ ਸਬੰਧੀ ਪੁਲਿਸ ਥਾਣਾ ਸ੍ਰੀ ਹਰਗੋਬਿੰਦਪੁਰ ਅਤੇ ਸਿਵਲ ਸਰਜਨ ਗੁਰਦਾਸਪੁਰ ਨੂੰ ਲਿਖਤੀ ਰੂਪ ਵਿੱਚ ਸਾਰੀ ਘਟਨਾ ਦੱਸ ਦਿੱਤੀ ਹੈ ਅਤੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਏ.ਐਸ.ਆਈ ਹਰਿੰਦਰ ਸਿੰਘ ਦਾ ਕਹਿਣਾ ਹੈ ਕਿ ਇਸ ਸਬੰਧੀ ਬਿਆਨ ਲੈ ਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
First published: October 11, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...