Home /News /punjab /

Attack on BJP workers in Pathankot : ਮੀਟਿੰਗ ਕਰ ਰਹੇ ਭਾਜਪਾ ਵਰਕਰਾਂ ਤੇ ਹਮਲਾ, ਕਈ ਜ਼ਖਮੀ

Attack on BJP workers in Pathankot : ਮੀਟਿੰਗ ਕਰ ਰਹੇ ਭਾਜਪਾ ਵਰਕਰਾਂ ਤੇ ਹਮਲਾ, ਕਈ ਜ਼ਖਮੀ

ਘਟਨਾ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਤੇ ਪਠਾਨਕੋਟ ਤੋਂ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ।

ਘਟਨਾ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਤੇ ਪਠਾਨਕੋਟ ਤੋਂ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ।

Attack on BJP workers in Pathankot : ਬੀਤੇ ਦਿਨ ਪਠਾਨਕੋਟ 'ਚ ਭਾਜਪਾ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਅਸ਼ਵਨੀ ਸ਼ਰਮਾ ਵੱਲੋਂ ਸੰਬੋਧਿਤ ਕੀਤੇ ਜਾ ਰਹੇ ਚੋਣ ਇਕੱਠ 'ਤੇ ਕੁਝ ਲੋਕਾਂ ਨੇ ਭਾਜਪਾ ਵਰਕਰਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ।

  • Share this:

ਪਠਾਨਕੋਟ 'ਚ ਪੰਜਾਬ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਭਾਜਪਾ ਦੀ ਜਨਸਭਾ ਦੌਰਾਨ ਹੰਗਾਮਾ ਮੱਚ ਗਿਆ, ਇੱਥੇ ਦੌਲਤਪੁਰ ਇਲਾਕੇ 'ਚ ਕੁਝ ਸ਼ਰਾਰਤੀ ਅਨਸ਼ਰਾਂ ਨੇ ਭਾਜਪਾ ਦੀ ਚੋਣ ਸਭਾ 'ਤੇ ਹਮਲਾ ਕਰ ਦਿੱਤਾ। ਜਿਸ ਕਾਰਨ ਕਈ ਭਾਜਪਾ ਵਰਕਰਾਂ ਨੂੰ ਸੱਟਾਂ ਲੱਗੀਆਂ ਹਨ। ਦੱਸਿਆ ਜਾ ਰਿਹਾ ਹੈ ਕਿ ਸ਼ਰਾਰਤੀ ਅਨਸ਼ਰਾਂ ਨੇ ਰਾਡਾਂ ਨਾਲ ਹਮਲਾ ਕੀਤਾ। ਭਾਜਪਾ ਦੇ ਸੂਬਾ ਪ੍ਰਧਾਨ ਅਤੇ ਪਾਰਟੀ ਉਮੀਦਵਾਰ ਅਸ਼ਵਨੀ ਸ਼ਰਮਾ ਵੱਲੋਂ ਸੰਬੋਧਿਤ ਕੀਤੇ ਜਾ ਰਹੇ ਚੋਣ ਇਕੱਠ 'ਤੇ ਕੁਝ ਲੋਕਾਂ ਨੇ ਭਾਜਪਾ ਵਰਕਰਾਂ 'ਤੇ ਹਮਲਾ ਕਰ ਦਿੱਤਾ, ਜਿਸ ਕਾਰਨ 4 ਲੋਕ ਜ਼ਖਮੀ ਹੋ ਗਏ।ਘਟਨਾ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਤੇ ਪਠਾਨਕੋਟ ਤੋਂ ਭਾਜਪਾ ਉਮੀਦਵਾਰ ਅਸ਼ਵਨੀ ਸ਼ਰਮਾ ਨੇ ਪ੍ਰਸ਼ਾਸਨ 'ਤੇ ਸਵਾਲ ਚੁੱਕੇ ਹਨ।

ਕੀ ਹੈ ਮਾਮਲਾ

ਦਰਅਸਲ ਬੁੱਧਵਾਰ ਸ਼ਾਮ ਨੂੰ ਸ਼ਹਿਰ ਦੇ ਵਾਰਡ ਨੰਬਰ 19 ਦੌਲਤਪੁਰ ਸ੍ਰੀ ਰਾਮ ਸ਼ਰਨਮ ਮੰਦਿਰ ਦੇ ਸਾਹਮਣੇ ਸਾਬਕਾ ਕੌਂਸਲਰ ਵਿਜੇ ਚੁੰਨੀ ਵੱਲੋਂ ਭਾਜਪਾ ਦੀ ਚੋਣ ਮੀਟਿੰਗ ਦੌਰਾਨ 35 ਤੋਂ 40 ਸ਼ਰਾਰਤੀ ਅਨਸਰਾਂ ਨੇ ਮੀਟਿੰਗ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਤਾਂ ਭਾਜਪਾ ਸਮਰਥਕ ਤੇ ਵਰਕਰ ਉਥੇ ਆ ਗਏ। ਭਾਜਪਾ ਦੀ ਚੋਣ ਮੀਟਿੰਗ ਵਿੱਚ ਕੁਝ ਸ਼ਰਾਰਤੀ ਅਨਸਰਾਂ ਨੇ ਹੰਗਾਮਾ ਕਰ ਦਿੱਤਾ। ਮੀਟਿੰਗ ਦੌਰਾਨ ਹੰਗਾਮੇ ਦੌਰਾਨ ਦੋ ਗੁੱਟਾਂ ਵਿਚਾਲੇ ਹਿੰਸਕ ਝੜਪਾਂ ਹੋ ਗਈਆਂ। ਹਮਲਾਵਰਾਂ ਨੇ ਰਾਡਾਂ ਨਾਲ ਹਮਲਾ ਕਰ ਦਿੱਤਾ। ਜਿਸ ਕਾਰਨ ਹਮਲੇ 'ਚ ਚਾਰ ਬੀਜੇਪੀ ਵਰਕਰ ਜ਼ਖਮੀ ਹੋ ਗਏ।

ਹਮਲੇ ਦੌਰਾਨ ਜ਼ਖਮੀ ਬੀਜੇਪੀ ਵਰਕਰ ਹਸਪਤਾਲ ਵਿੱਚ ਦਾਖਲ ਹੋਏ।

ਭਾਜਪਾ ਦੇ ਉਮੀਦਵਾਰ ਅਤੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਮੌਕੇ 'ਤੇ ਪਹੁੰਚ ਕੇ ਰੈਲੀ 'ਚ ਪਹੁੰਚੇ ਭਾਜਪਾ ਦੇ ਸਮਰਥਕਾਂ ਅਤੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਚਿਤਾਵਨੀ ਦਿੱਤੀ ਕਿ ਪਠਾਨਕੋਟ ਦੇ ਹਾਲਾਤ ਖਰਾਬ ਨਹੀਂ ਹੋਣ ਦਿੱਤੇ ਜਾਣਗੇ ਅਤੇ ਅਜਿਹੀ ਗੁੰਡਾਗਰਦੀ ਨਹੀਂ ਹੋਣ ਦਿੱਤੀ ਜਾਵੇਗੀ।

ਉਨ੍ਹਾਂ ਪੁਲੀਸ ਪ੍ਰਸ਼ਾਸਨ ’ਤੇ ਸਵਾਲ ਕਰਦਿਆਂ ਕਿਹਾ ਕਿ ਰੈਲੀਆਂ ਵਿੱਚ ਸੁਰੱਖਿਆ ਨਾ ਹੋਣ ਕਾਰਨ ਇਹ ਗੁੰਡਾਗਰਦੀ ਦਾ ਨਾਚ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਸੇ ਸਿਆਸੀ ਪਾਰਟੀ ਦਾ ਨਾਂ ਨਾ ਲੈਂਦਿਆਂ ਕਿਹਾ ਕਿ ਇਹ ਕਿਸੇ ਵੀ ਸਿਆਸੀ ਪਾਰਟੀ ਦੀ ਸਾਜ਼ਿਸ਼ ਹੋ ਸਕਦੀ ਹੈ।

Published by:Sukhwinder Singh
First published:

Tags: Attack, BJP, Pathankot, Punjab Election 2022, Viral video