• Home
 • »
 • News
 • »
 • punjab
 • »
 • ATTEMPT BY A MAN TO RAPE A THREE YEAR OLD GIRL IN PHAGWARA

ਤਿੰਨ ਸਾਲਾ ਬੱਚੀ ਨੂੰ ਅਗਵਾਹ ਕਰ ਕੇ ਰੇਪ ਕਰਨ ਦੀ ਕੀਤੀ ਕੋਸ਼ਿਸ਼, ਲੋਕਾਂ ਨੇ ਮੁਲਜ਼ਮ ਪੁਲਿਸ ਹਵਾਲੇ ਕੀਤਾ

minor rape case in Phagwara- ਮੁੱਹਲਾ ਵਾਸੀਆਂ ਨੇ ਦੱਸਿਆ ਕਿ ਬੱਚੀ ਜਦੋ ਕਰਿਆਨੇ ਦੀ ਦੁਕਾਨ ਤੋ ਸਮਾਨ ਲੈਣ ਆਈ ਤਾਂ ਸਮਾਨ ਲੈ ਕੇ ਜਦੋ ਵਾਪਿਸ ਆਪਣੇ ਘਰ ਨਹੀ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਵਲੋ ਮੁੱਹਲੇ ਵਾਸੀਆਂ ਨਾਲ ਮਿਲ ਕੇ ਬੱਚੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਬੱਚੀ ਉਕਤ ਵਿਅਤਕੀ ਨਾਲ ਸੀ ਅਤੇ ਬੱਚੀ ਦੇ ਸ਼ਰੀਰ ਤੇ ਕੋਈ ਵੀ ਕੱਪੜਾ ਨਹੀ ਸੀ। ਜਿਸ ਤੋ ਬਾਅਦ ਮੁੱਹਲਾ ਵਾਸੀਆਂ ਨੇ ਵਿਅਕਤੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ।

ਮੁੱਹਲਾ ਵਾਸੀਆਂ ਨੇ ਵਿਅਕਤੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ।

 • Share this:
  ਜਲੰਧਰ: ਫਗਵਾੜਾ ਵਿਖੇ ਇਕ ਵਿਅਕਤੀ ਵਲੋ ਇਕ ਛੋਟੀ ਬੱਚੀ ਨਾਲ ਜਬਰ ਜਿਨਾਹ ਕਰਨ ਦੀ ਕੋਸ਼ਿਸ਼ ਕਰਨ ਦਾ ਮਾਮਲਾ ਸਾਹਮਣੇ ਆਈਆ ਹੈ। ਹਾਲਾਕਿ ਬੱਚੀ ਨਾਲ ਗਲਤ ਹਰਕਤ ਕਰਨ ਵਾਲੇ ਵਿਅਕਤੀ ਨੂੰ ਆਸ ਪਾਸ ਦੇ ਲੋਕਾਂ ਨੇ ਕਾਬੂ ਕਰ ਪਹਿਲਾ ਤਾਂ ਉਸਦੀ ਜੰਮ ਕੇ ਛਿੱਤਰ ਪਰੇਡ ਕਰ ਉਸ ਨੂੰ ਫਗਵਾੜਾ ਪੁਲਿਸ ਦੇ ਹਵਾਲੇ ਕਰ ਦਿੱਤਾ।

  ਇਸ ਸੰਬੰਧੀ ਮੁੱਹਲਾ ਵਾਸੀਆਂ ਨੇ ਦੱਸਿਆ ਕਿ ਬੱਚੀ ਜਦੋ ਕਰਿਆਨੇ ਦੀ ਦੁਕਾਨ ਤੋ ਸਮਾਨ ਲੈਣ ਆਈ ਤਾਂ ਸਮਾਨ ਲੈ ਕੇ ਜਦੋ ਵਾਪਿਸ ਆਪਣੇ ਘਰ ਨਹੀ ਪਹੁੰਚੀ ਤਾਂ ਪਰਿਵਾਰਕ ਮੈਂਬਰਾਂ ਵਲੋ ਮੁੱਹਲੇ ਵਾਸੀਆਂ ਨਾਲ ਮਿਲ ਕੇ ਬੱਚੀ ਦੀ ਭਾਲ ਕਰਨੀ ਸ਼ੁਰੂ ਕੀਤੀ ਤਾਂ ਦੇਖਿਆ ਕਿ ਬੱਚੀ ਉਕਤ ਵਿਅਤਕੀ ਨਾਲ ਸੀ ਅਤੇ ਬੱਚੀ ਦੇ ਸ਼ਰੀਰ ਤੇ ਕੋਈ ਵੀ ਕੱਪੜਾ ਨਹੀ ਸੀ। ਜਿਸ ਤੋ ਬਾਅਦ ਮੁੱਹਲਾ ਵਾਸੀਆਂ ਨੇ ਵਿਅਕਤੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕਰ ਦਿੱਤਾ ਅਤੇ ਬੱਚੀ ਨੂੰ ਇਲਾਜ ਲਈ ਸਿਵਲ ਹਸਪਤਾਲ ਵਿਖੇ ਦਾਖਿਲ ਕਰਵਾਇਆ ਗਿਆ।

  ਉਧਰ ਇਸ ਸਾਰੀ ਘਟਨਾ ਦੀ ਜਾਣਕਾਰੀ ਮਿਲਦੇ ਸਾਰ ਹੀ ਡੀ.ਐਸ.ਪੀ ਫਗਵਾੜਾ ਏ.ਆਰ ਸ਼ਰਮਾ ਅਤੇ ਐਸ.ਐਚ.ੳ ਸਿਟੀ ਅਮਨਦੀਪ ਨਾਹਰ ਪੁਲਿਸ ਪਾਰਟੀ ਸਮੇਤ ਹਸਪਤਾਲ ਪਹੁੰਚੇ। ਇਸ ਮਾਮਲੇ ਸੰਬੰਧੀ ਗੱਲਬਾਤ ਕਰਦੇ ਹੋਏ ਐਸ.ਐਚ.ੳ ਥਾਣਾ ਸਿਟੀ ਅਮਨਦੀਪ ਨਾਹਰ ਨੇ ਦੱਸਿਆ ਕਿ ਪੁਲਿਸ ਨੂੰ ਫੋਨ ਤੇ ਇਤਲਾਹ ਮਿਲ਼ੀ ਸੀ ਕਿ ਸਥਾਨਕ ਮੁੱਹਲੇ ਦੀ ਇਕ ਛੋਟੀ ਬੱਚੀ ਨੂੰ ਸੋਨੂੰ ਨਾਮਕ ਵਿਅਕਤੀ ਜੋ ਕਿ ਪ੍ਰਵਾਸੀ ਮਜਦੂਰ ਹੈ ਆਪਣੇ ਨਾਲ ਲੈ ਗਿਆ ਸੀ ਅਤੇ ਬੱਚੀ ਦੀ ਹਾਲਤ ਦੇਖ ਕੇ ਉਸ ਨਾਲ ਜਬਰ ਜਿਨਾਹ ਦੀ ਕੋਸ਼ਿਸ਼ ਕੀਤੀ। ਜਿਸਨੂੰ ਕਿ ਮੁੱਹਲਾ ਵਾਸੀਆਂ ਨੇ ਕਾਬੂ ਕਰ ਕੇ ਉਕਤ ਵਿਅਕਤੀ ਨਾਲ ਮਾਰਕੁੱਟ ਕੀਤੀ । ਉਸਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਈਆ ਗਿਆ ਹੈ ਤੇ ਜਿਸ ਖਿਲਾਫ ਥਾਣਾ ਸਿਟੀ ਵਿਖੇ ਵੱਖ ਵੱਖ ਧਰਾਵਾ ਹੇਂਠ ਮਾਮਲਾ ਦਰਜ ਕਰ ਲਿਆ ਗਿਆ ਹੈ।
  Published by:Sukhwinder Singh
  First published: