Home /News /punjab /

ਜਲੰਧਰ ਦੇ ਨਕੋਦਰ ਚੌਕ ਨੇੜੇ ਕੋਲਾ ਵਪਾਰੀ ਨਾਲ ਇੰਝ ਭਿੜਿਆ ਲੁਟੇਰਾ, ਲੋਕਾਂ ਨੇ ਕੀਤਾ ਕਾਬੂ

Thief got into trouble with the coal trader: ਮਿਲਾਪ ਚੌਕ ਦੇ ਰਹਿਣ ਵਾਲੇ ਅੰਕਿਤ ਚੋਪੜਾ ਦਾ ਕੂਲ ਰੋਡ 'ਤੇ ਕੋਲੇ ਦਾ ਕਾਰੋਬਾਰ ਹੈ। ਸ਼ਾਮ ਨੂੰ ਆਪਣਾ ਕੰਮ ਨਿਪਟਾਉਣ ਤੋਂ ਬਾਅਦ ਉਹ ਆਪਣੀ ਪਤਨੀ ਨਾਲ ਕੁਝ ਖਾਣ-ਪੀਣ ਲਈ ਨਕੋਦਰ ਚੌਕ ਤੋਂ ਲਾਲ ਰਤਨ ਸਿਨੇਮਾ ਵੱਲ ਜਾਂਦੀ ਰੋਡ ’ਤੇ ਸਥਿਤ ਸਬ-ਵੇਅ ਵੱਲ ਕਾਰ ਨੰਬਰ PB-08BT-6095 ’ਚ ਨਿਕਲਿਆ। ਉਹ ਅਤੇ ਉਸ ਦੀ ਪਤਨੀ ਕੁਝ ਖਾਣ-ਪੀਣ ਦਾ ਸਮਾਨ ਪੈਕ ਕਰਕੇ ਸਬਵੇਅ ਤੋਂ ਬਾਹਰ ਨਿਕਲੇ ਅਤੇ ਆਪਣੀ ਕਾਰ ਵਿੱਚ ਬੈਠੇ ਸਨ ਜਦੋਂ ਇੱਕ ਲੁਟੇਰਾ ਹੱਥ ਵਿੱਚ ਪਿਸਤੌਲ ਫੜ ਕੇ ਆਇਆ ਅਤੇ ਪਿਛਲੀ ਖਿੜਕੀ ਖੋਲ੍ਹ ਕੇ ਬੈਠ ਗਿਆ। ਉਸ ਨੇ ਪਤਨੀ ਦੇ ਮੱਥੇ 'ਤੇ ਪਿਸਤੌਲ ਤਾਣ ਕੇ ਸਾਰੇ ਗਹਿਣੇ ਅਤੇ ਨਕਦੀ ਦੇਣ ਲਈ ਕਿਹਾ। ਲੁਟੇਰੇ ਨੇ ਕਾਰ ਦੀਆਂ ਚਾਬੀਆਂ ਦੇਣ ਲਈ ਵੀ ਕਿਹਾ ਪਰ ਅੰਕਿਤ ਨੇ ਹਾਰ ਨਹੀਂ ਮੰਨੀ।

ਹੋਰ ਪੜ੍ਹੋ ...
 • Share this:

  ਅੰਕਿਤ ਨੇ ਪਹਿਲਾਂ ਆਪਣੀ ਪਤਨੀ ਨੂੰ ਕਾਰ ਤੋਂ ਹੇਠਾਂ ਉਤਰਨ ਲਈ ਕਿਹਾ। ਜਿਵੇਂ ਹੀ ਉਸਦੀ ਪਤਨੀ ਕਾਰ ਤੋਂ ਹੇਠਾਂ ਉਤਰੀ ਤਾਂ ਅੰਕਿਤ ਨੇ ਨਕਦੀ ਵਾਲਾ ਬੈਗ ਵੀ ਕਾਰ ਵਿੱਚੋਂ ਬਾਹਰ ਸੁੱਟ ਦਿੱਤਾ। ਇਸ ਤੋਂ ਬਾਅਦ ਅੰਕਿਤ ਨੇ ਪਿਸਤੌਲ ਫੜ ਲਈ। ਲੁਟੇਰੇ ਨੇ ਅੰਕਿਤ ਦੇ ਮੂੰਹ 'ਤੇ ਮੁੱਕਾ ਵੀ ਮਾਰਿਆ ਪਰ ਅੰਕਿਤ ਨੇ ਪਿਸਤੌਲ ਨਹੀਂ ਛੱਡਿਆ। ਲੁਟੇਰੇ ਨੇ ਕਾਰ ਦੀਆਂ ਚਾਬੀਆਂ ਕੱਢਣ ਦੀ ਕੋਸ਼ਿਸ਼ ਕੀਤੀ ਪਰ ਇਸ ਵਿੱਚ ਵੀ ਉਹ ਕਾਮਯਾਬ ਨਹੀਂ ਹੋ ਸਕਿਆ। ਦੋਵਾਂ ਪਤੀ-ਪਤਨੀ ਨੇ ਰੌਲਾ ਵੀ ਪਾਇਆ ਪਰ ਕੋਈ ਵੀ ਉਨ੍ਹਾਂ ਦੀ ਮਦਦ ਲਈ ਨਹੀਂ ਆਇਆ। ਇਸ ਤੋਂ ਬਾਅਦ ਲੁਟੇਰਾ ਆਰਾਮ ਨਾਲ ਉਥੋਂ ਫ਼ਰਾਰ ਹੋ ਗਿਆ। ਅੰਕਿਤ ਨੇ ਪੁਲਿਸ ਨੂੰ ਫ਼ੋਨ ਕੀਤਾ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਵੀ ਤੁਰੰਤ ਮੌਕੇ 'ਤੇ ਪਹੁੰਚ ਗਈ।

  ਪੁਲਿਸ ਦੀ ਗੁੰਝਲਦਾਰ ਕਾਰਵਾਈ ਤੋਂ ਪ੍ਰੇਸ਼ਾਨ ਹੋਏ ਲੋਕ

  ਦੈਨਿਕ ਭਾਸਕਰ ਦੀ ਖਬਰ ਮੁਤਾਬਕ  ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ 'ਤੇ ਪਹੁੰਚ ਗਈ, ਪਰ ਲੁਟੇਰੇ ਨੂੰ ਫੜਨ ਲਈ ਕੋਈ ਪ੍ਰਬੰਧ ਨਹੀਂ ਕੀਤਾ। ਹੁਣ ਵੀ ਪੁਲਿਸ ਅੰਗਰੇਜ਼ਾਂ ਦੇ ਬਣਾਏ ਅਮਲ ਵਿੱਚ ਫਸੀ ਹੋਈ ਹੈ। ਪਹਿਲਾਂ ਸ਼ਿਕਾਇਤ ਨੋਟ ਕਰਨਗੇ, ਮੌਕਾ ਦੇਖ ਕੇ ਫਿਰ ਕਾਰਵਾਈ ਕਰਨਗੇ, ਪਰ ਪੁਲਿਸ ਦੀ ਇੰਨੀ ਲੰਮੀ ਗੁੰਝਲਦਾਰ ਕਾਰਵਾਈ ਤੋਂ ਪ੍ਰੇਸ਼ਾਨ ਹੋ ਕੇ ਜਨਤਾ ਹੁਣ ਸਾਰਾ ਕੰਮ ਆਪ ਹੀ ਕਰਨ ਲੱਗ ਪਈ ਹੈ। ਜਦੋਂ ਲੁਟੇਰਾ ਮੌਕੇ ਤੋਂ ਭੱਜਿਆ ਤਾਂ ਇੱਕ ਸਿੱਖ ਨੌਜਵਾਨ ਪ੍ਰਿੰਸ ਨੇ ਉਸਦਾ ਪਿੱਛਾ ਕੀਤਾ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਲੁਟੇਰਾ ਆਦਰਸ਼ ਨਗਰ ਦੀ ਚੌਪਾਟੀ ਨੇੜੇ ਪਹੁੰਚਿਆ ਹੀ ਸੀ ਕਿ ਪ੍ਰਿੰਸ ਅਤੇ ਉਸ ਦੇ ਸਾਥੀਆਂ ਨੇ ਉਸ ਨੂੰ ਫੜ ਲਿਆ। ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਮੁਲਜ਼ਮ ਨੂੰ ਫੜ ਕੇ ਥਾਣੇ ਲੈ ਗਈ।

  Published by:rupinderkaursab
  First published:

  Tags: Crime, Crime news, Jalandhar, Punjab, Robbed, Robbery