ਬੇਅਦਬੀ ਕਾਂਡ ਦੇ ਮੁੱਖ ਗਵਾਹ ਨੂੰ ਖ਼ਰੀਦਣ ਦੀ ਕੋਸ਼ਿਸ਼, 2 ਲੱਖ ਦਾ ਦਿੱਤਾ ਚੈੱਕ

News18 Punjab
Updated: September 16, 2019, 7:02 PM IST
ਬੇਅਦਬੀ ਕਾਂਡ ਦੇ ਮੁੱਖ ਗਵਾਹ ਨੂੰ ਖ਼ਰੀਦਣ ਦੀ ਕੋਸ਼ਿਸ਼, 2 ਲੱਖ ਦਾ ਦਿੱਤਾ ਚੈੱਕ

  • Share this:
ਮੋਗਾ ਦੇ ਕਸਬਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਮੱਲ੍ਹਕੇ 'ਚ ਨਵੰਬਰ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੇ ਮੁੱਖ ਗਵਾਹ ਸੇਵਕ ਸਿੰਘ ਨੂੰ ਗਵਾਹੀ ਤੋਂ ਮੁੱਕਰਨ ਲਈ 2 ਲੱਖ ਰੁਪਏ ਦਾ ਚੈੱਕ ਤੇ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਸੇਵਕ ਸਿੰਘ ਨੇ ਹੀ ਮੋਗਾ ਦੇ ਐਸਐਸਪੀ ਨੂੰ ਇਸ ਦੀ ਸ਼ਿਕਾਇਤ ਕੀਤੀ ਹੈ। ਇਸ ਮਾਮਲੇ 'ਚ ਥਾਣਾ ਸਮਾਲਸਰ ਪੁਲਿਸ ਨੇ 5 ਡੇਰਾ ਪ੍ਰੇਮੀਆਂ 'ਤੇ ਮਾਮਲਾ ਦਰਜ ਕੀਤਾ ਸੀ।

ਇਹ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ, ਜਿਸ 'ਚ ਸੇਵਕ ਸਿੰਘ ਦੀ ਮੁੱਖ ਗਵਾਹ ਹੈ। ਸੇਵਕ ਸਿੰਘ ਮੁਤਾਬਕ ਪਿੰਡ ਦੇ 2 ਵਿਅਕਤੀ ਉਸ ਨੂੰ ਗਵਾਹੀ ਤੋਂ ਮੁੱਕਰਨ ਲਈ ਕਹਿ ਰਹੇ ਸਨ, ਜਿਸ ਦੇ ਬਦਲੇ ਉਨ੍ਹਾਂ ਨੇ 2 ਲੱਖ ਦਾ ਚੈੱਕ ਵੀ ਦਿੱਤਾ ਅਤੇ 2 ਲੱਖ ਅੱਜ 16 ਤਰੀਕ ਨੂੰ ਅਦਾਲਤ 'ਚ ਗਵਾਹੀ ਮੁੱਕਰਨ ਦੇ ਬਾਅਦ ਦੇਣ ਦਾ ਤੈਅ ਕੀਤਾ ਸੀ, ਪਰ ਮੁੱਖ ਗਵਾਹ ਨੇ ਇਸ ਦੀ ਲਿਖਤੀ ਸ਼ਿਕਾਇਤ ਐੱਸ.ਐੱਸ.ਪੀ. ਮੋਗਾ ਨੂੰ ਦਿੱਤੀ ਅਤੇ ਉਨ੍ਹਾਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
Loading...
First published: September 16, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...