Home /News /punjab /

Australia ਧੀ ਨੂੰ ਮਿਲਣ ਗਏ ਪਿਤਾ ਦੀ ਸੜਕ ਹਾਦਸੇ 'ਚ ਮੌਤ

Australia ਧੀ ਨੂੰ ਮਿਲਣ ਗਏ ਪਿਤਾ ਦੀ ਸੜਕ ਹਾਦਸੇ 'ਚ ਮੌਤ

ਮ੍ਰਿਤਕ ਦੀ ਫਾਇਲ ਫੋਟੋ

ਮ੍ਰਿਤਕ ਦੀ ਫਾਇਲ ਫੋਟੋ

ਬਲਜਿੰਦਰ ਕੰਗ ਹੋਰ ਵਿਅਕਤੀਆਂ ਦੇ ਨਾਲ ਗੱਡੀ ਵਿੱਚ ਅਸੈਪਟਨ ਘੁੰਮਣ ਗਏ ਸੀ। ਜਦੋਂ ਉਹ ਅਸੈਪਟਨ ਤੋਂ ਵਾਪਸ ਆ ਰਹੇ ਸਨ ਤਾਂ ਰਾਹ ਵਿੱਚ ਗੱਡੀ ਦਾ ਐਕਸੀਡੈਂਟ ਹੋ ਗਿਆ । ਇਸ ਹਾਦਸੇ ਵਿੱਚ ਬਲਜਿੰਦਰ ਸਿੰਘ ਕੰਗ ਸਮੇਤ ਕਾਰ ਵਿੱਚ ਸਵਾਰ 4 ਵਿਅਕਤੀਆਂ ਦੀ ਮੌਕੇ ਉਤੇ ਮੌਤ ਹੋ ਗਈ।

  • Share this:

ਤਰਨਤਾਰਨ ਦੇ ਪਿੰਡ ਕੰਗ ਦੇ ਇੱਕ ਵਿਅਕਤੀ ਦੀ ਆਸਟਰੇਲੀਆ ਵਿੱਚ ਸੜਕ ਹਾਦਸੇ ਵਿੱਚ ਮੌਤ ਹੋ ਗਈ। ਜਾਣਕਾਰੀ ਅਨੁਸਾਰ ਬਲਜਿੰਦਰ ਕੰਗ ਆਪਣੀ ਬੇਟੀ ਨੂੰ ਮਿਲਣ ਲਈ ਕਰੀਬ ਦੋ ਮਹੀਨੇ ਪਹਿਲਾਂ ਮੈਲਬੋਰਨ ਗਿਆ ਸੀ। ਬੀਤੇ ਦਿਨੀਂ ਬਲਜਿੰਦਰ ਕੰਗ ਹੋਰ ਵਿਅਕਤੀਆਂ ਦੇ ਨਾਲ ਗੱਡੀ ਵਿੱਚ ਅਸੈਪਟਨ ਘੁੰਮਣ ਗਏ ਸੀ। ਜਦੋਂ ਉਹ ਅਸੈਪਟਨ ਤੋਂ ਵਾਪਸ ਆ ਰਹੇ ਸਨ ਤਾਂ ਰਾਹ ਵਿੱਚ ਗੱਡੀ ਦਾ ਐਕਸੀਡੈਂਟ ਹੋ ਗਿਆ । ਇਸ ਹਾਦਸੇ ਵਿੱਚ ਬਲਜਿੰਦਰ ਸਿੰਘ ਕੰਗ ਸਮੇਤ ਕਾਰ ਵਿੱਚ ਸਵਾਰ 4 ਵਿਅਕਤੀਆਂ ਦੀ ਮੌਕੇ ਉਤੇ ਮੌਤ ਹੋ ਗਈ। ਜਦਕਿ ਡਰਾਈਵਰ ਨੇ ਅਗਲੇ ਦਿਨ ਹਸਪਤਾਲ ਵਿੱਚ ਦਮ ਤੋੜ ਦਿੱਤਾ।

ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਉਨ੍ਹਾਂ ਦੀ ਬੇਟੀ ਜਸਨਪ੍ਰੀਤ ਕੌਰ ਮਿਲਣ ਗਿਆ ਸੀ। ਉਨ੍ਹਾਂ ਦੀ ਧੀ 5 ਸਾਲ ਪਹਿਲਾਂ ਆਸਟਰੇਲੀਆ ਗਈ ਸੀ।  ਹਾਦਸੇ ਦੀ ਖਬਰ ਮਿਲਦਿਆਂ ਹੀ ਪੂਰੇ ਪਿੰਡ ਵਿੱਚ ਸੋਗ ਦੀ ਲਹਿਰ ਦੌੜ ਗਈ। ਪਰਿਵਾਰਕ ਮੈਂਬਰਾਂ ਦਾ ਰੋ-ਰੋ ਕੇ ਬੁਰਾ ਹਾਲ ਹੋ ਗਿਆ ਹੈ। ਪਰਿਵਾਰਕ ਮੈਂਬਰਾਂ ਨੇ ਪੰਜਾਬ ਸਰਕਾਰ ਨੂੰ ਗੁਹਾਰ ਲਾਈ ਹੈ ਕਿ ਬਲਜਿੰਦਰ ਕੰਗ ਦੀ ਮ੍ਰਿਤਕ ਦੇਹ ਪੰਜਾਬ ਲਿਆਂਦੀ ਜਾਵੇ ਤਾਂ ਜੋ ਉਨ੍ਹਾਂ ਦਾ ਰਮਸਾਂ ਨਾਲ ਅੰਤਮ ਸਸਕਾਰ ਕੀਤਾ ਜਾ ਸਕੇ।

Published by:Ashish Sharma
First published:

Tags: Australia, Car accident, Death, Tarn taran