VIDEO-ਪਠਾਨਕੋਟ ਵਿਚ ਆਟੋ ਵਾਲੇ ਦਾ 5 ਹਜ਼ਾਰ ਦਾ ਚਲਾਨ, ਸੜਕ 'ਤੇ ਹੀ ਕੀਤੀ ਫਾਹਾ ਲੈਣ ਦੀ ਕੋਸ਼ਿਸ਼

News18 Punjabi | News18 Punjab
Updated: January 6, 2020, 8:20 PM IST
share image
VIDEO-ਪਠਾਨਕੋਟ ਵਿਚ ਆਟੋ ਵਾਲੇ ਦਾ 5 ਹਜ਼ਾਰ ਦਾ ਚਲਾਨ, ਸੜਕ 'ਤੇ ਹੀ ਕੀਤੀ ਫਾਹਾ ਲੈਣ ਦੀ ਕੋਸ਼ਿਸ਼
ਪਠਾਨਕੋਟ ਵਿਚ ਆਟੋ ਵਾਲੇ ਦਾ 5 ਹਜ਼ਾਰ ਦਾ ਚਲਾਨ, ਸੜਕ 'ਤੇ ਹੀ ਕੀਤੀ ਫਾਹਾ ਲੈਣ ਦੀ ਕੋਸ਼ਿਸ਼

  • Share this:
  • Facebook share img
  • Twitter share img
  • Linkedin share img

ਪਠਾਨਕੋਟ ਵਿਚ ਪੁਲਿਸ ਨੇ ਇਕ ਆਟੋ ਵਾਲੇ ਦਾ 5 ਹਜਾਰ ਰੁਪਏ ਦਾ ਚਲਾਨ ਕਰ ਦਿੱਤਾ। ਜਿਸ ਤੋਂ ਬਾਅਦ ਇਸ ਆਟੋ ਵਾਲੇ ਨੇ ਸ਼ਰੇਆਮ ਸੜਕ ਉਤੇ ਫਾਹਾ ਲੈਣ ਦੀ ਕੋਸ਼ਿਸ਼ ਕੀਤੀ ਹਾਲਾਂਕਿ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਬਚਾ ਲਿਆ।

ਆਟੋ ਵਾਲੇ ਦਾ ਕਹਿਣਾ ਸੀ ਕਿ ਉਹ ਗਰੀਬ ਹੈ ਤੇ ਅਜੇ ਇਕ ਦਿਨ ਪਹਿਲਾਂ ਹੀ 5 ਹਜਾਰ ਦਾ ਚਲਾਨ ਭਰ ਕੇ ਆਇਆ ਹੈ। ਹੁਣ ਫਿਰ ਪੁਲਿਸ ਨੇ ਉਸ ਦਾ ਵੱਧ ਸਵਾਰੀਆਂ ਬਿਠਾਉਣ ਦਾ ਚਲਾਨ ਕਰ ਦਿੱਤਾ। ਉਥੇ ਮੌਜੂਦ ਲੋਕਾਂ ਨੇ ਵੀ ਪੁਲਿਸ ਉਤੇ ਦੋਸ਼ ਲਾਏ ਕਿ ਸ਼ਰੇਆਮ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਹਾਲਾਂਕਿ ਪੁਲਿਸ ਇਸ ਮਾਮਲੇ ਵਿਚ ਕੁਝ ਵੀ ਬੋਲਣ ਤੋਂ ਟਾਲਾ ਵੱਟਦੀ ਨਜ਼ਰ ਆਈ।

ਦੱਸ ਦਈਏ ਕਿ ਪੰਜਾਬ ਸਰਕਾਰ ਨੇ ਪਿਛਲੇ ਮਹੀਨੇ ਤੋਂ ਨਵੇਂ ਟ੍ਰੈਫਿਕ ਨਿਯਮ ਲਾਗੂ ਕਰ ਦਿੱਤੇ ਹਨ ਜਿਸ ਕਾਰਨ ਜੁਰਮਾਨੇ ਦੀ ਰਾਸ਼ੀ ਕਈ ਗੁਣਾ ਵਧਾ ਦਿੱਤੀ ਦਿੱਤੀ ਗਈ ਹੈ।

 
First published: January 6, 2020
ਹੋਰ ਪੜ੍ਹੋ
ਅਗਲੀ ਖ਼ਬਰ