ਜਸਵੀਰ ਬਰਾੜ
ਲੁਧਿਆਣਾ ਮੈਡੀਕਲ ਵਿਗਿਆਨੀ ਜਿਥੇ ਕੈਂਸਰ ਦੇ ਇਲਾਜ ਦੀ ਖੋਜ ਵਿੱਚ ਲੱਗੇ ਹੋਏ ਹਨ ਪਰ ਹਾਲੇ ਤੱਕ ਉਨ੍ਹਾਂ ਨੂੰ ਖਾਸ ਸਫਲਤਾ ਨਹੀਂ ਮਿਲੀ ਪਰ ਦੂਜੇ ਪਾਸੇ ਭਾਰਤ ਦੀ ਪੁਰਾਤਨ ਵਿਧੀ ਆਯੂਰਵੈਧਿਕੀ ਪ੍ਰਣਾਲੀ ਨਾਲ ਕੈਂਸਰ ਦਾ ਸਫਲ ਕਰਨ ਦਾ ਦਾਅਵਾ ਕੀਤਾ ਹੈ। ਦੋ ਆਯੂਰਵੈਦਿਕ ਡਾਕਟਰਾਂ ਨੇ ਉਨ੍ਹਾਂ ਅਨੁਸਾਰ ਉਹ ਸੈਕੜੇ ਕੈੈਂਸਰ ਮਰੀਜ਼ਾਂ ਦਾ ਇਲਾਜ ਕਰ ਚੁੱਕੇ ਹਨ ਜਿਨਾਂ ਨੂੰ ਨਾਮੀ ਹਸਪਤਾਲਾਂ ਤੋਂ ਜਵਾਬ ਮਿਲ ਚੁਕਿਆ ਸੀ। ਇਹ ਪ੍ਰਗਟਾਵਾ ਪਿੰਡ ਕੋਹਾੜਾ ਸਥਿਤ , ਜ਼ਿਲ੍ਹਾ ਲੁਧਿਆਣਾ ਵਿਖੇ ਇੱਕ ਆਯੂਰਵੈਧਿਕੀ ਕੈਂਸਰ ਸੋਸਾਇਟੀ ਰਜਿ : ਦੇ ਡਾਕਟਰ ਹਰਭਿੰਦਰ ਸਿੰਘ ਅਤੇ ਰਿਟਾ,ਆਯੂਰਵੈਧਿਕ ਏ , ਐਮ.ਓ . ਡਾ . ਬਲਵਿੰਦਰ ਪਾਲ ਸਿੰਘ ਨੇ ਕੀਤਾ ।
ਉਨ੍ਹਾਂ ਦੱਸਿਆ ਕਿ ਪਿਛਲੇ 30 ਸਾਲਾਂ ਤੋਂ ਆਯੂਰਵੈਧਿਕੀ ਪ੍ਰਣਾਲੀ ਨਾਲ ਹਰ ਤਰਾਂ ਦੇ ਕੈਂਸਰ ਦਾ ਇਲਾਜ ਕਰਦੇ ਆ ਰਹੇ ਹਨ । ਉਨ੍ਹਾਂ ਦੱਸਿਆ ਲਗਭਗ 6 ਮਹੀਨੇ ਦਵਾਈ ਖਾਣ ਨਾਲ ਦੂਜੇ ਸਟੇਜ ਦਾ ਇਲਾਜ ਸੰਭਵ ਹੈ । ਉਨ੍ਹਾਂ ਦੱਸਿਆ ਕਿ ਪਿੰਡ ਚੰਦ ਪੁਰਾਣਾ ਜਿਲ੍ਹਾ ਮੋਗਾ ਸਥਿਤ 5000 ਵਰਗ ਗਜ ਦਾ ਮਲਟੀ ਸਪੈਸ਼ਲ ਹਸਪਤਾਲ ਸਥਾਪਿਤ ਕੀਤਾ ਗਿਆ ਹੈ । ਜਿੱਥੇ ਜ਼ਰੂਰਤਮੰਦ ਮਰੀਜ਼ਾਂ ਦੀ ਮੁਫਤ ਜਾਂਚ ਕੀਤੀ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਗੁਰਦੇ ਫੇਲ ਦਾ ਇਲਾਜ ਆਯੂਰਵੈਧਿਕੀ ਵਿਧੀ ਨਾਲ ਕੀਤਾ ਜਾਂਦਾ ਹੈ।
ਉਨ੍ਹਾਂ ਨੇ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਤੋਂ ਸਹਿਯੋਗ ਦੇਣ ਦੀ ਅਪੀਲ ਕੀਤੀ ਤਾਂ ਜੋ ਜ਼ਰੂਰਤਮੰਦ ਮਰੀਜਾਂ ਦਾ ਇਲਾਜ ਕੀਤਾ ਜਾ ਸਕੇ ਉਨ੍ਹਾਂ ਦੱਸਿਆ ਕਿ ਪੰਜਾਬ ਡਰੰਗ ਅਥਾਰਟੀ ਵੱਲੋਂ ਮਾਨਤਾ ਪ੍ਰਾਪਤ ਰਮਨ ਆਯੂਰਵੈਧਿਕੀ ਫਾਰਮੈਂਸੀ ਕੋਹਾੜਾ ਵਿਖੇ ਸਥਾਪਿਤ ਕੀਤੀ ਗਈ ਜਿਥੇ ਜੜੀ - ਬੂਟੀਆਂ ਦੀ ਜਾਂਚ ਪੜਤਾਲ ਕਰਕੇ ਲੈਬੋਟਰੀ ਵਿੱਚ ਟੈਸਟ ਕਰਕੇ ਕੈਂਸਰ ਦੀ ਦਵਾਈ ਤਿਆਰ ਕੀਤੀ ਜਾਂਦੀ ਹੈ।
ਉਨ੍ਹਾਂ ਦੱਸਿਆ ਕਿ ਕੈਂਸਰ ਹੋਣ ਦਾ ਮੁੱਖ ਕਾਰਨ ਸਬਜ਼ੀਆਂ ਉਪਰ ਪੈਸਟੀਸਾਈਡ ਦਾ ਛਿੜਕਾਉ ਹਵਾ , ਪ੍ਰਦੂਸ਼ਨ , ਖਾਣ ਪੀਣ ਵਾਲੀ ਵਸਤੂਆਂ ਵਿੱਚ ਮਿਲਾਵਟ , ਦੂਸ਼ਿਤ ਪਾਣੀ , ਐਲਮੂਨੀਅਮ ਦੇ ਬਰਤਨਾਂ ਨਾਲ ਕੈਂਸਰ ਅਤੇ ਗੁਰਦੇ ਦੀ ਬਿਮਾਰੀ ਵਿੱਚ ਵਾਧਾ ਹੋ ਰਿਹਾ ਹੈ ।
ਉਨ੍ਹਾਂ ਦਸਿਆ ਕਿ ਹੁਣ ਤੱਕ ਅਨੇਕਾ ਹੀ ਵਿਦੇਸ਼ੀ ਮਰੀਜ਼ ਕੇਨੈਡਾ , ਅਮੇਰੀਕਾ , ਐਸਟੈਲੀਆ , ਨਿਊਜ਼ੀਲੈਂਡ ਅਤੇ ਯੂਰਪ ਦੇ ਮਰੀਜ਼ ਠੀਕ ਕਰ ਚੁੱਕੇ ਹਨ ਤੇ ਉਧਰ 20 ਸਾਲ ਪਹਿਲਾਂ ਕੈਂਸਰ ਦੀ ਬਿਮਾਰੀ ਤੋਂ ਪੀੜਤ ਮਰੀਜ਼ ਨੇ ਦੱਸਿਆ ਕਿ ਉਹ ਆਯੂਰਵੈਦਿਕ ਦਵਾਈ ਨਾਲ ਠੀਕ ਹੋਏ ਨੇ ਅਤੇ ਅੱਜ ਕੈਂਸਰ ਦਾ ਨਾਮੋ ਨਿਸ਼ਾਨ ਨਹੀਂ ਨਿੱਜੀ ਹਸਪਤਾਲ ਦੇ ਡਾਕਟਰਾਂ ਨੇ ਉਸ ਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਉਹ ਕੁਝ ਮਹੀਨੇ ਦਾ ਮਹਿਮਾਨ ਹੈ ਪਰ ਅੱਜ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ ਅਤੇ ਸਾਰਾ ਖੇਤੀ ਦਾ ਕੰਮ ਕਰਦਾ ਹੈ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।