ਨਾਭਾ: ਨੌਕਰੀ ਨਾ ਮਿਲਣ 'ਤੇ ਬੀ ਟੈੱਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ

ਨੌਕਰੀ ਨਾ ਮਿਲਣ 'ਤੇ ਬੀ ਟੈੱਕ ਨੌਜਵਾਨ ਵੱਲੋਂ ਨਹਿਰ 'ਚ ਛਾਲ ਮਾਰ ਕੇ ਖੁਦਕੁਸ਼ੀ

 • Share this:
  ਭੁਪਿੰਦਰ ਸਿੰਘ ਨਾਭਾ
  ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵਿੱਚ ਘਰ-ਘਰ ਨੌਕਰੀ ਦੇਣ ਦਾ ਵਾਅਦਾ ਕੀਤਾ ਗਿਆ ਸੀ। ਜ਼ਮੀਨੀ ਪੱਧਰ ਉਤੇ ਇਹ ਦਾਅਵੇ ਬਿਲਕੁਲ ਖੋਖਲੇ ਵਿਖਾਈ ਦੇ ਰਹੇ ਹਨ ਅਤੇ ਨੌਜਵਾਨ ਦਿਨੋਂ-ਦਿਨ ਨੌਕਰੀ ਨਾ ਮਿਲਣ ਦੇ ਚੱਲਦਿਆਂ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।

  ਇਸ ਤਰ੍ਹਾਂ ਦੀ ਤਾਜ਼ਾ ਘਟਨਾ ਵੇਖਣ ਨੂੰ ਮਿਲੀ ਨਾਭਾ ਵਿਖੇ ਜਿੱਥੇ ਵਿਸ਼ਾਲ ਕੁਮਾਰ ਉਮਰ 25 ਸਾਲ ਜੋ ਥਾਪਰ ਯੂਨੀਵਰਸਿਟੀ ਵਿੱਚੋਂ ਬੀ.ਟੈੱਕ. ਦੀ ਪੜ੍ਹਾਈ ਕਰਕੇ ਨੌਕਰੀ ਦੀ ਤਲਾਸ਼ ਵਿੱਚ ਸੀ ਪਰ ਨੌਕਰੀ ਨਾ ਮਿਲਣ ਦੇ ਚੱਲਦਿਆਂ ਨਾਭਾ ਰੋਹਟੀ ਪੁਲ ਨਹਿਰ ਵਿੱਚ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

  ਵਿਸ਼ਾਲ ਕੁਮਾਰ ਵਲੋਂ ਕੀਤੀ ਆਤਮਹੱਤਿਆ ਦੀ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਵਿਸ਼ਾਲ ਕੁਮਾਰ ਘਰ ਦਾ ਇਕਲੌਤਾ ਪੁੱਤਰ ਸੀ ਅਤੇ ਇਸ ਘਟਨਾ ਤੋਂ ਬਾਅਦ ਪਰਿਵਾਰ 'ਚ ਸੋਗ ਦੀ ਲਹਿਰ ਦੌੜ ਗਈ। ਮ੍ਰਿਤਕ ਪਿਤਾ ਨੇ ਦੱਸਿਆ ਕਿ ਅਸੀਂ ਆਪਣੇ ਪੁੱਤ ਨੂੰ ਪੜ੍ਹਾ ਲਿਖਾ ਕੇ ਇਸ ਮੁਕਾਮ ਤੱਕ ਪਹੁੰਚਾ ਦਿੱਤਾ ਸੀ ਕਿ ਉਹ ਨੂੰ ਇਕ ਵਧੀਆ ਨੌਕਰੀ ਮਿਲੇਗੀ ਪਰ ਉਸ ਨੂੰ ਨੌਕਰੀ ਨਹੀਂ ਮਿਲੀ ਜਿਸ ਕਰਕੇ ਉਸ ਨੇ ਇਹ ਕਦਮ ਚੁੱਕ ਕੇ ਜੀਵਨ ਲੀਲਾ ਸਮਾਪਤ ਕਰ ਲਈ।

  ਜਦੋਂ ਵਿਸ਼ਾਲ ਕੁਮਾਰ ਨੇ ਛਾਲ ਮਾਰੀ ਤਾਂ ਰਾਹਗੀਰ ਵੀ ਮੂਕ ਦਰਸ਼ਕ ਬਣਕੇ ਵੇਖਦੇ ਦਿਖਾਈ ਦਿੱਤੇ ਅਤੇ ਕਿਸੇ ਨੇ ਹਿੰਮਤ ਨਹੀਂ ਕੀਤੀ ਕਿ ਵਿਸ਼ਾਲ ਕੁਮਾਰ ਨੂੰ ਬਚਾ ਲਿਆ ਜਾਵੇ। ਸੀਸੀਟੀਵੀ ਕੈਮਰੇ ਵਿੱਚ ਇਕ ਨੌਜਵਾਨ ਜੋ ਮੋਟਰਸਾਈਕਲ ਉਤੇ ਜਾ ਰਿਹਾ ਹੈ, ਉਸ ਨੇ ਵੀ ਵੇਖਿਆ, ਦੂਸਰੇ ਮੋਟਰਸਾਈਕਲ ਦੀ ਤਸਵੀਰ ਇਕ ਔਰਤ ਅਤੇ ਵਿਅਕਤੀ ਨੇ ਵੀ ਇਹ ਘਟਨਾ ਨੂੰ ਦੇਖਿਆ ਤੇ ਤੀਸਰੀ ਘਟਨਾ ਮੋਟਰਸਾਈਕਲ ਸਵਾਰ ਨੇ ਬਿਲਕੁਲ ਨਜ਼ਦੀਕ ਹੁੰਦਿਆਂ ਵੇਖ ਕੇ ਉਹ ਵਾਪਸ ਹੀ ਆਪਣੇ ਰਸਤੇ ਚਲਦਾ ਬਣਿਆ। ਪਰਿਵਾਰ ਵੱਲੋਂ ਆਪਣੇ ਇਕਲੌਤੇ ਪੁੱਤਰ ਨੂੰ ਲੱਭਣ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਜਿਸ ਦੀ ਲਾਸ਼ ਤਿੰਨ ਦਿਨਾਂ ਬਾਅਦ ਹੀ ਨਹਿਰ ਤੋਂ ਬਰਾਮਦ ਹੁੰਦੀ ਹੈ। ਹੁਣ ਘਰ ਵਿੱਚ ਮਾਂ ਬਾਪ ਅਤੇ ਉਸ ਦੀ ਭੈਣ ਹੀ ਰਹਿ ਗਏ ਹਨ।

  ਇਸ ਮੌਕੇ ਉਤੇ ਆਮ ਪਾਰਟੀ ਪਾਰਟੀ ਐਸ.ਸੀ. ਵਿੰਗ ਪੰਜਾਬ ਦੇ ਜੁਆਇੰਟ ਸੈਕਟਰੀ ਜਸਬੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਚੋਣ ਮੈਨੀਫੈਸਟੋ ਵੇਲੇ ਵਾਅਦਾ ਕੀਤਾ ਗਿਆ ਸੀ ਅਸੀਂ ਘਰ-ਘਰ ਨੌਕਰੀ ਦੇਵਾਂਗੇ ਪਰ ਇਸ ਦਾ ਅੰਜਾਮ ਸਾਹਮਣੇ ਆ ਰਿਹਾ ਹੈ ਅਤੇ ਪੜ੍ਹੇ ਲਿਖੇ ਨੌਜਵਾਨ  ਆਤਮਹੱਤਿਆ ਕਰ ਰਹੇ ਹਨ। ਇਹ ਜੋ ਘਟਨਾ ਵਾਪਰੀ ਹੈ ਬਹੁਤ ਹੀ ਮੰਦਭਾਗੀ ਹੈ ਸਰਕਾਰ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਵੇ।ਇਸ ਮੌਕੇ ਮੁਹੱਲਾ ਨਿਵਾਸੀ ਨੇ ਕਿਹਾ ਕਿ ਵਿਸ਼ਾਲ ਕੁਮਾਰ ਬਹੁਤ ਹੀ ਹੋਣਹਾਰ ਲੜਕਾ ਸੀ ਅਤੇ ਬਹੁਤ ਮਿਹਨਤੀ ਸੀ ਜਿਸ ਨੇ ਬੀ ਟੈੱਕ ਕਰ ਕੇ ਉਹ ਆਪਣੇ ਪੈਰਾਂ ਉਤੇ ਖੜ੍ਹਾ ਹੋਣਾ ਚਾਹੁੰਦਾ ਸੀ ਪਰ ਨੌਕਰੀ ਨਾ ਮਿਲਣ ਕਰਕੇ ਉਸ ਨੇ ਇਹ ਬੇਖੌਫ ਕਦਮ ਚੁੱਕਿਆ।

  ਵਿਸ਼ਾਲ ਕੁਮਾਰ ਵੱਲੋਂ ਚੁੱਕਿਆ ਖੌਫ਼ਨਾਕ ਕਦਮ ਨੇ ਜਿੱਥੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ ਉੱਥੇ ਹੀ ਪੰਜਾਬ ਸਰਕਾਰ ਵਲੋਂ ਕੀਤੇ ਘਰ-ਘਰ ਨੌਕਰੀ ਦੇ ਵਾਅਦਿਆਂ ਦੀ ਵੀ ਪੋਲ ਖੋਲ੍ਹ ਦਿੱਤੀ ਹੈ।
  Published by:Gurwinder Singh
  First published: