Home /News /punjab /

ਜਾਣੋ ਬਾਬਾ ਮੋਤੀ ਰਾਮ ਮਹਿਰਾ ਬਾਰੇ, ਜਿਨ੍ਹਾਂ ਨੇ ਠੰਡੇ ਬੁਰਜ 'ਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਪਿਆਇਆ ਸੀ ਦੁੱਧ..

ਜਾਣੋ ਬਾਬਾ ਮੋਤੀ ਰਾਮ ਮਹਿਰਾ ਬਾਰੇ, ਜਿਨ੍ਹਾਂ ਨੇ ਠੰਡੇ ਬੁਰਜ 'ਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਪਿਆਇਆ ਸੀ ਦੁੱਧ..

  • Share this:

ਸ੍ਰੀ ਫ਼ਤਹਿਗੜ੍ਹ ਸਾਹਿਬ ਆਪਣੇ ਆਪ ਵਿੱਚ ਇੱਕ ਵੱਡਾ ਇਤਿਹਾਸ ਸੰਜੋਏ ਹੋਏ ਹੈ। ਇਸ ਧਰਤੀ ਨੂੰ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਤੋਂ ਜਾਣਿਆ ਜਾਂਦਾ ਹੈ ਉੱਥੇ ਹੀ ਇਸ ਇਤਿਹਾਸ ਵਿੱਚ ਦੀਵਾਨ ਟੋਡਰ ਮੱਲ ਤੋਂ ਬਾਅਦ ਬਾਬਾ ਮੋਤੀ ਰਾਮ ਮਹਿਰਾ ਦਾ ਨਾਮ ਵੀ ਆਉਂਦਾ ਹੈ। ਇਸ ਲਾਸਾਨੀ ਸ਼ਹਾਦਤ ਵਿੱਚ ਬਾਬਾ ਮੋਤੀ ਰਾਮ ਮਹਿਰਾ ਨੂੰ ਭੁਲਾਇਆ ਨਹੀਂ ਜਾ ਸਕਦਾ।


ਬਾਬਾ ਮੋਤੀ ਰਾਮ ਮਹਿਰਾ ਨੇ ਆਪਣੀ ਜ਼ਿੰਦਗੀ ਨੂੰ ਖ਼ਤਰੇ ਵਿੱਚ ਪਾ ਕੇ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਤਿੰਨ ਰਾਤਾਂ ਤੱਕ ਦੁੱਧ ਪਿਲਾਉਣ ਦੀ ਸੇਵਾ ਨਿਭਾਈ ਸੀ, ਜਿਸ ਤੋਂ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪਿਸਵਾ ਦੇਣ ਦੀ ਸਜ਼ਾ ਸੁਣਾਈ ਸੀ।

ਜਾਣੋ ਪੂਰਾ ਇਤਿਹਾਸ...


ਬਾਬਾ ਮੋਤੀ ਰਾਮ ਮਹਿਰਾ ਇੱਕ ਛੋਟੇ ਤੇ ਗਰੀਬ ਪਰਿਵਾਰ ਨਾਲ ਸੰਬੰਧ ਰੱਖਦੇ ਸਨ ਜਿਨ੍ਹਾਂ ਦੀ ਡਿਊਟੀ ਨਵਾਬ ਵਾਜਿਦ ਖਾਨ ਨੇ ਕੈਦੀਆਂ ਨੂੰ ਭੋਜਨ ਖਵਾਉਣ ਦੀ ਲਗਾਈ ਸੀ। 27 ਦਸੰਬਰ 1704 ਨੂੰ ਦੋਨੋਂ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ, ਬਾਬਾ ਫ਼ਤਹਿ ਸਿੰਘ ਨੂੰ ਸ਼ਹੀਦ ਕੀਤਾ ਗਿਆ ਤੇ ਮਾਤਾ ਗੁਜਰੀ ਜੀ ਨੇ ਇਸ ਵਿਯੋਗ ਵਿੱਚ ਆਪਣੇ ਪ੍ਰਾਣ ਤਿਆਗ ਦਿੱਤੇ ਸਨ। ਇਸ ਤੋਂ ਬਾਅਦ ਕਿਸੇ ਤਰ੍ਹਾਂ ਨਵਾਬ ਨੂੰ ਪਤਾ ਲੱਗ ਗਿਆ ਕਿ ਬਾਬਾ ਮੋਤੀ ਰਾਮ ਨੇ ਦੋਨੋਂ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਕੌਰ ਜੀ ਨੂੰ ਕੈਦ ਦੌਰਾਨ ਦੁੱਧ ਪਿਆਉਣ ਤੇ ਪਾਣੀ ਪਿਆਉਣ ਦੀ ਸੇਵਾ ਕੀਤੀ ਸੀ। ਜਿਸ ਤੋਂ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਤੇ ਉਸਦੀ ਮਾਤਾ, ਪਤਨੀ ਤੇ ਇੱਕ ਛੋਟੇ ਪੁੱਤਰ ਨੂੰ ਗ੍ਰਿਫ਼ਤਾਰ ਕਰਨ ਦਾ ਹੁਕਮ ਸੁਣਾਇਆ ਪਰ ਮੋਤੀ ਰਾਮ ਨੇ ਆਪਣੇ ਕੀਤੇ ਨੂੰ ਲੁਕਾਉਣ ਦਾ ਯਤਨ ਨਹੀਂ ਕੀਤਾ ਤੇ ਦਲੇਰੀ ਦੇ ਨਾਲ ਨਵਾਬ ਨੂੰ ਕਿਹਾ ਕਿ ਕੈਦੀ ਬੱਚਿਆਂ ਤੇ ਉਨ੍ਹਾਂ ਦੀ ਦਾਦੀ ਦੀ ਸੇਵਾ ਕਰਨਾ ਉਸਦੀ ਪਵਿੱਤਰ ਡਿਊਟੀ ਸੀ। ਜਿਸ ਤੋਂ ਬਾਅਦ ਨਵਾਬ ਨੇ ਬਾਬਾ ਮੋਤੀ ਰਾਮ ਮਹਿਰਾ ਤੇ ਉਨ੍ਹਾਂ ਦੇ ਪਰਿਵਾਰ ਨੂੰ ਕੋਹਲੂ ਵਿੱਚ ਪਿੱਸਵਾ ਦਿੱਤਾ ਸੀ।


ਉਨ੍ਹਾਂ ਦੀ ਯਾਦ ਵਿੱਚ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਬੱਸੀ ਪਠਾਣਾ ਰੋਡ ਉੱਤੇ ਗੁਰਦੁਆਰਾ ਸਾਹਿਬ ਅਮਰ ਸ਼ਹੀਦ ਬਾਬਾ ਮੋਤੀ ਰਾਮ ਮਹਿਰਾ ਜੀ ਸਥਿਤ ਹੈ। ਇੱਥੇ ਅੱਜ ਵੀ ਉਹ ਗਿਲਾਸ ਮੌਜੂਦ ਹਨ ਜਿਨ੍ਹਾਂ ਵਿੱਚ ਬਾਬਾ ਮੋਤੀਰਾਮ ਮਹਿਰਾ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਨੂੰ ਦੁੱਧ ਪਿਆਇਆ ਸੀ।

Published by:Sukhwinder Singh
First published:

Tags: Char sahibzade, Fatehgarh Sahib, Sikhs