Sidhu Moose Wala Two Song Delete: ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੇ ਫੈਨਜ਼ ਲਈ ਬੁਰੀ ਖਬਰ ਸਾਹਮਣੇ ਆ ਰਹੀ ਹੈ। ਹਾਲੇ ਤੱਕ ਕਲਾਕਾਰ ਨੂੰ ਇਨਸਾਫ ਵੀ ਨਹੀਂ ਮਿਲਿਆ, ਇਸ ਵਿਚਕਾਰ ਉਨ੍ਹਾਂ ਦੇ ਗੀਤਾਂ ਨੂੰ ਯੂਟਿਊਬ ਤੋਂ ਡਿਲੀਟ ਕੀਤਾ ਜਾ ਰਿਹਾ ਹੈ। ਦਰਅਸਲ, ਸਿੱਧੂ ਦੇ ਦੋ ਹੋਰ ਗੀਤ (outlaw) ਗੈਰ ਕਾਨੂੰਨੀ ਯਾਰ ਮੇਰੇ ਅਤੇ ਤੁਸੀ ਭੁੱਲ ਜਾਓ (Forget About It) ਨੂੰ ਡਿਲੀਟ ਕਰ ਦਿੱਤਾ ਗਿਆ ਹੈ।
ਗਨ ਕਲਚਰ ਨੂੰ ਦੇ ਰਹੇ ਸੀ ਬੜਾਵਾ
ਦੱਸ ਦੇਈਏ ਕਿ outlaw ਅਤੇ Forget About It ਦੋਵੇਂ ਗੀਤ ਸਾਲ 2019 ਵਿੱਚ ਰਿਲੀਜ਼ ਹੋਏ ਸੀ। ਜਿਸ ਨੂੰ ਪ੍ਰਸ਼ੰਸ਼ਕਾਂ ਦੁਆਰਾ ਬੇਹੱਦ ਪਸੰਦ ਕੀਤਾ ਗਿਆ। ਪਰ ਪ੍ਰਸ਼ੰਸ਼ਕ ਹੁਣ ਇਨ੍ਹਾਂ ਦੋ ਗੀਤਾਂ ਨੂੰ ਨਹੀਂ ਸੁਣ ਸਕਣਗੇ। ਗੀਤਾਂ ਨੂੰ ਡਿਲੀਟ ਕਰਨ ਦੀ ਵਜ੍ਹਾਂ ਗਨ ਕਲਚਰ ਨੂੰ ਬੜਾਵਾ ਦੇਣਾ ਦਿੱਤੀ ਗਈ ਹੈ। ਜਾਣਕਾਰੀ ਲਈ ਦੱਸ ਦੇਈਏ ਕਿ ਇਹ ਗੀਤ ਫੈਨਜ਼ ਮਰਹੂਮ ਗਾਇਕ ਦੇ ਯੂਟਿਊਬ ਚੈਨਲ ਉੱਪਰ ਸੁਣ ਸਕਦੇ ਹਨ।
ਕਾਬਿਲੇਗੌਰ ਹੈ ਕਿ ਕਲਾਕਾਰ ਦੇ ਹੁਣ ਤੱਕ ਯੂਟਿਊਬ ਤੋਂ ਤਿੰਨ ਗੀਤ ਡਿਲੀਟ ਕੀਤੇ ਜਾ ਚੁੱਕੇ ਹਨ। ਇਸ ਤੋਂ ਪਹਿਲਾਂ ਮਰਹੂਮ ਗਾਇਕ ਦਾ ਗੀਤ ਐਸਵਾਈਐਲ (SYL) ਵੀ ਯੂਟਿਊਬ ਤੋਂ ਡਿਲੀਟ ਕੀਤਾ ਗਿਆ ਸੀ। ਦੱਸ ਦੇਈਏ ਕਿ ਗੀਤ ਐਸਵਾਈਐਲ ਨਹਿਰ ਦੇ ਗਠਨ ਨੂੰ ਲੈ ਕੇ ਪੰਜਾਬ ਵਿੱਚ ਰਾਜਨੀਤੀ ਜ਼ੋਰਾਂ 'ਤੇ ਭਖ ਗਈ ਸੀ। ਗੀਤ 'ਚ ਮੂਸੇਵਾਲਾ ਨੇ ਐਸਵਾਈਐਲ ਅਤੇ ਬੰਦੀ ਸਿੰਘਾਂ ਦਾ ਮਸਲਾ ਜ਼ੋਰ-ਸ਼ੋਰ ਨਾਲ ਚੁੱਕਿਆ ਸੀ। ਪਰ ਸਿਆਸਤਦਾਨਾਂ ਵਿੱਚ ਇਸ ਗੀਤ ਨਾਲ ਤਹਿਲਕਾ ਮੰਚ ਗਿਆ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Entertainment news, Mansa, Punjab, Punjabi industry, Sidhu Moose Wala, Sidhu moosewala murder case