ਬਲਬੀਰ ਸਿੱਧੂ ਦਾ ਬੀਜੇਪੀ ਦੇ ਮਲਿਕ 'ਤੇ ਪਲਟਵਾਰ

News18 Punjabi | News18 Punjab
Updated: May 12, 2021, 8:26 PM IST
share image
ਬਲਬੀਰ ਸਿੱਧੂ ਦਾ ਬੀਜੇਪੀ ਦੇ ਮਲਿਕ 'ਤੇ ਪਲਟਵਾਰ
ਬਲਬੀਰ ਸਿੱਧੂ ਦਾ ਬੀਜੇਪੀ ਦੇ ਮਲਿਕ 'ਤੇ ਪਲਟਵਾਰ

  • Share this:
  • Facebook share img
  • Twitter share img
  • Linkedin share img
ਸੂਬੇ ਵਿਚ ਆਕਸੀਜਨ ਪਲਾਂਟ ਲਗਾਉਣ ਵਿਚ ਬੇਲੋੜੀ ਦੇਰ ਸਬੰਧੀ ਸੰਸਦ ਮੈਂਬਰ ਸ਼ਵੇਤ ਮਲਿਕ ਦੇ ਬਿਆਨ ਨੂੰ ਸ਼ਰਮਨਾਕ ਕਰਾਰ ਦਿੰਦੇ ਹੋਏ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਉਨ੍ਹਾਂ ਨੂੰ ਦੋਸ਼ ਲਗਾਉਣ ਦੀ ਬਜਾਏ ਪੰਜਾਬ ਵਿਚ ਜਲਦ ਤੋਂ ਜਲਦ ਆਕਸੀਜਨ ਪਲਾਂਟ ਲਗਾਉਣ ਲਈ ਭਾਰਤ ਸਰਕਾਰ ‘ਤੇ ਦਬਾਅ ਪਾਉਣ ਲਈ ਕਿਹਾ ਹੈ।

ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਕੋਵਿਡ ਕੇਸਾਂ ਅਤੇ ਇਸ ਦੀ ਮੌਤ ਦਰ ਵਿੱਚ ਤੇਜ਼ੀ ਨਾਲ ਵਾਧਾ ਹੋਣ ਨਾਲ ਮੈਡੀਕਲ ਐਮਰਜੈਂਸੀ ਵਾਲਾ ਮਹੌਲ ਬਣਿਆ ਹੋਇਆ ਹੈ ਅਤੇ ਆਕਸੀਜਨ ਕੋਟੇ ਨੂੰ ਵਧਾਉਣ ਲਈ ਪੰਜਾਬ ਸਰਕਾਰ ਵੱਲੋਂ ਵਾਰ ਵਾਰ ਅਪੀਲ ਕਰਨ ਦੇ ਬਾਵਜੂਦ ਵੀ ਭਾਰਤ ਸਰਕਾਰ ਵੱਲੋਂ ਸੂਬੇ ਦੀ ਜ਼ਰੂਰਤ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਫ਼ਰੀਦਕੋਟ ਵਿਖੇ ਸਿਰਫ 1 ਪਲਾਂਟ ਪੀਐਸਏ (1000 ਐਲ ਪੀ ਐੱਮ) ਸਥਾਪਤ ਕੀਤਾ ਗਿਆ ਹੈ ਜਿਸ ਨੂੰ ਮਾਰਚ 2021 ਵਿਚ ਚਾਲੂ ਕੀਤਾ ਗਿਆ ਹੈ। ਪੰਜਾਬ ਸਰਕਾਰ ਵੱਲੋਂ ਵਾਰ-ਵਾਰ ਯਾਦ ਕਰਾਉਣ ਅਤੇ ਬੇਨਤੀਆਂ ਦੇ ਬਾਵਜੂਦ, ਭਾਰਤ ਸਰਕਾਰ ਵੱਲੋਂ ਅਜੇ ਵੀ ਜੀ.ਐਮ.ਸੀ.ਐਚ. ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਦੋ ਪਲਾਂਟ ਸਥਾਪਤ ਨਹੀਂ ਕੀਤੇ ਗਏ।

ਮੰੰਤਰੀ ਸਿੱਧੂ ਨੇ ਕਿਹਾ ਕਿ 12 ਅਕਤੂਬਰ 2020 ਨੂੰ ਭਾਰਤ ਸਰਕਾਰ ਵੱਲੋਂ ਕਹੇ ਅਨੁਸਾਰ 3 ਮੈਡੀਕਲ ਕਾਲਜਾਂ (ਅੰਮ੍ਰਿਤਸਰ, ਪਟਿਆਲਾ ਅਤੇ ਫਰੀਦਕੋਟ) ਵਿੱਚ ਪੀਐਸਏ ਪਲਾਂਟਾਂ ਸਥਾਪਤ ਕਰਨ ਦੀ ਮੰਗ ਨਿਰਧਾਰਤ ਫਾਰਮੈਟ ’ਤੇ ਭੇਜੀ ਗਈ ਜਿਸ ਤਹਿਤ ਪਹਿਲੇ ਪੜਾਅ ਦੌਰਾਨ ਪਲਾਂਟ 15 ਅਕਤੂਬਰ, 2020 ਤੱਕ ਭਾਰਤ ਸਰਕਾਰ ਵੱਲੋਂ ਸੈਂਟਰਲ ਮੈਡੀਕਲ ਸਰਵਿਸਿਜ਼ ਸੁਸਾਇਟੀ ਰਾਹੀਂ ਸਥਾਪਤ ਕੀਤੇ ਜਾਣੇ ਸਨ। ਉਨ੍ਹਾਂ ਕਿਹਾ ਕਿ 2 ਨਵੰਬਰ, 2020 ਨੂੰ ਕੇਂਦਰ ਸਰਕਾਰ ਨੇ ਦੇਸ਼ ਵਿਚ ਲਗਾਏ ਜਾਣ ਵਾਲੇ 162 ਪੀਐਸਏ ਪਲਾਂਟਾਂ ਦੇ ਸੂਚੀ ਜਾਰੀ ਕੀਤੀ ਜਿਸ ਵਿਚ ਪੰਜਾਬ ‘ਚ ਸਥਾਪਤ ਕੀਤੇ ਜਾਣ ਵਾਲੇ ਇਹ 3 ਪਲਾਂਟ ਸ਼ਾਮਲ ਸਨ।ਉਹਨਾਂ ਕਿਹਾ ਕਿ ਸੂਬਾ ਸਰਕਾਰ ਨੇ 31 ਦਸੰਬਰ, 2020 ਨੂੰ ਸਾਈਟ ਤਿਆਰ ਕਰਨ ਦੇ ਸਰਟੀਫਿਕੇਟ ਜਿਵੇਂ ਕਿ ਸ਼ੈੱਡ, ਪਲੇਟਫਾਰਮ ਅਤੇ ਜੈਨਸੈੱਟ ਆਦਿ ਭਾਰਤ ਸਰਕਾਰ ਨੂੰ ਭੇਜ ਕੇ ਸਾਰੇ ਲੋੜੀਂਦੇ ਕੰਮਾਂ ਨੂੰ ਨੇਪਰੇ ਚਾੜ੍ਹਿਆ।
ਉਨ੍ਹਾਂ ਅੱਗੇ ਕਿਹਾ ਕਿ ਇਹ ਮੰਦਭਾਗਾ ਹੈ ਕਿ ਪੰਜਾਬ ਵਿੱਚ ਸਿਰਫ਼ ਫਰੀਦਕੋਟ ਵਿਖੇ ਹੁਣ ਤੱਕ ਸਿਰਫ ਇੱਕ ਪਲਾਂਟ ਲਗਾਇਆ ਗਿਆ ਹੈ।ਸ. ਸਿੱਧੂ ਨੇ ਕਿਹਾ ਕਿ ਪਤਾ ਲੱਗਾ ਹੈ ਕਿ ਅੰਮ੍ਰਿਤਸਰ ਅਤੇ ਪਟਿਆਲਾ ਵਿਖੇ ਪਲਾਂਟ ਸਥਾਪਤ ਕਰਨ ਸਬੰਧੀ ਭਾਰਤ ਸਰਕਾਰ ਨੇ ਠੇਕੇਦਾਰ (ਉੱਤਮ ਏਅਰ) ਨੂੰ ਕੰਮ ਦਿੱਤਾ ਸੀ ਪਰ ਉਸ ਨੇ ਇਹ ਕੰਮ ਸ਼ੁਰੂ ਕਰਨ ਤੋਂ ਮਨ੍ਹਾ ਕਰ ਦਿੱਤਾ ਸੀ ਅਤੇ ਇਹ ਠੇਕਾ 17 ਅਪ੍ਰੈਲ 2021 ਨੂੰ ਇੱਕ ਨਵੇਂ ਵਿਕਰੇਤਾ ਏਅਰ ਆਕਸ ਨੂੰ ਦਿੱਤਾ ਗਿਆ ਹੈ।ਜ਼ਿਕਰਯੋਗ ਹੈ ਕਿ ਸਾਰੇ 50 ਬੈੱਡਾਂ ਵਾਲੇ ਸਰਕਾਰੀ ਹਸਪਤਾਲਾਂ ਨੂੰ ਪੀਐਸਏ ਪਲਾਂਟ ਨਾਲ ਜੋੜਨ ਸਬੰਧੀ ਕਾਰਜ ਜੰਗੀ ਪੱਧਰ 'ਤੇ ਹੈ।
Published by: Ashish Sharma
First published: May 12, 2021, 8:26 PM IST
ਹੋਰ ਪੜ੍ਹੋ
ਅਗਲੀ ਖ਼ਬਰ