ਲੁਧਿਆਣਾ ਦੇ ਪ੍ਰੋਲਾਈਫ ਹਸਪਤਾਲ ਨੂੰ ਬਲੱਡ ਬੈਂਕ ਦੀਆਂ ਜਰੂਰੀ ਸ਼ਰਤਾਂ ਦੀ ਪਾਲਣਾ ਨਾ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ

News18 Punjabi | News18 Punjab
Updated: February 13, 2020, 8:55 PM IST
share image
ਲੁਧਿਆਣਾ ਦੇ ਪ੍ਰੋਲਾਈਫ ਹਸਪਤਾਲ ਨੂੰ ਬਲੱਡ ਬੈਂਕ ਦੀਆਂ ਜਰੂਰੀ ਸ਼ਰਤਾਂ ਦੀ ਪਾਲਣਾ ਨਾ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ
ਹਸਪਤਾਲ ਨੂੰ ਬਲੱਡ ਬੈਂਕ ਦੀਆਂ ਜਰੂਰੀ ਸ਼ਰਤਾਂ ਦੀ ਪਾਲਣਾ ਨਾ ਕਰਨ ਸਬੰਧੀ ਕਾਰਨ ਦੱਸੋ ਨੋਟਿਸ ਜਾਰੀ,,

ਟੀਮ ਵੱਲੋਂ  ਦੂਹਰੀ ਪਰਤ ਦੀਆਂ ਖੂਨ ਇਕੱਠਾ ਕਰਨ ਵਾਲੀਆਂ 37 ਥੈਲੀਆਂ ਵੀ ਜ਼ਬਤ ਕੀਤੀਆਂ ਗਈਆਂ। ਇਹਨਾਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦੀ ਮਿਆਦ ਖਤਮ ਹੋ ਚੁੱਕੀ ਸੀ ਅਤੇ ਸਟਾਕ ਰਜਿਸਟਰ ਵਿਚ ਇਨ ਥੈਲੀਆਂ ਦੀ ਵੀ ਕੋਈ ਐਂਟਰੀ ਨਹੀਂ ਮਿਲੀ।

  • Share this:
  • Facebook share img
  • Twitter share img
  • Linkedin share img
ਲੁਧਿਆਣਾ ਦੇ ਇੱਕ ਪ੍ਰਾਈਵੇਟ ਬਲੱਡ ਬੈਂਕ ਵੱਲੋਂ ਜਰੂਰੀ ਸਰਤਾਂ ਦੀ ਉਲੰਘਣਾ ਦਾ ਸਖਤ ਨੋਟਿਸ ਲੈਂਦਿਆਂ, ਪੰਜਾਬ ਦੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਅੱਜ ਪ੍ਰੋਲਾਈਫ ਹਸਪਤਾਲਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰਨ ਦੇ ਆਦੇਸ ਦਿੱਤੇ ਹਨ, ਜਿਥੇ ਇਹ ਸਹੂਲਤ ਦਿੱਤੀ ਜਾ ਰਹੀ ਸੀ।
ਸਿਹਤ ਵਿਭਾਗ ਦੇ ਸਰਕਾਰੀ ਬੁਲਾਰੇ ਨੇ ਇਹ ਜਾਣਕਾਰੀ ਦਿੰਦਿਆਂ ਦੱਸਿਆ ਕਿ ਮੁੱਖ ਮੰਤਰੀ ਦੇ ਨਿਰਦੇਸਾਂ 'ਤੇ ਸਿਹਤ ਮੰਤਰੀ ਸ. ਬਲਬੀਰ ਸਿੰਘ ਸਿੱਧੂ ਨੇ ਸਰਕਾਰੀ ਅਤੇ ਪ੍ਰਾਇਵੇਟ ਹਸਪਤਾਲਾਂ ਵਿੱਚ ਦਿੱਤੀਆਂ ਜਾ ਰਹੀਆਂ ਬਲੱਡ ਬੈਂਕ ਸਹੂਲਤਾਂ ਦਾ ਆਡਿਟ ਕਰਵਾਉਣ ਲਈ ਇਕ ਵਿਸੇਸ ਮੁਹਿੰਮ ਸੁਰੂ ਕਰਨ ਲਈ ਟੀਮਾਂ ਦਾ ਗਠਨ ਕੀਤਾ ਸੀ। ਜਿਸ ਤਹਿਤ ਅਗਲੇ ਹੁਕਮਾਂ ਤੱਕ ਇਸ ਬਲੱਡ ਬੈਂਕ ਦੇ ਕੰਮ-ਕਾਜ ਤੇ ਰੋਕ ਲਗਾ ਦਿੱਤੀ ਹੈ।
ਬੁਲਾਰੇ ਨੇ ਦੱਸਿਆ ਕਿ ਜਾਂਚ ਦੌਰਾਨ, ਇੰਚਾਰਜ ਬੀਟੀਓ ਵੱਲੋਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦਾ ਖਰੀਦ ਰਿਕਾਰਡ ਦਿਖਾਉਣ ਵਿੱਚ ਅਸਫਲ ਰਹਿਣ ਤੋਂ ਬਾਅਦ ਖੂਨ ਇਕੱਠਾ ਕਰਨ ਵਾਲੀਆਂ 43 ਥੈਲੀਆਂ ਨੂੰ ਜਬਤ ਕਰ ਲਿਆ ਗਿਆ। ਉਹਨਾਂ ਅੱਗੇ ਦੱਸਿਆ ਕਿ ਸਟਾਕ ਰਜਿਸਟਰ ਵਿਚ ਇਨ੍ਹਾਂ ਥੈਲੀਆਂ ਦੀ ਕੋਈ ਐਂਟਰੀ ਦਰਜ ਨਹੀਂ ਕੀਤੀ ਗਈ ਸੀ।
ਸੁਰੱਖਿਅਤ ਅਤੇ ਮਿਆਰੀ ਸਿਹਤ ਸੇਵਾਵਾਂ ਨੂੰ ਯਕੀਨੀ ਬਣਾਉਣ ਲਈ ਆਪਣੀ ਨਿੱਜੀ ਵਚਨਬੱਧਤਾ ਨੂੰ ਦੁਹਰਾਉਂਦਿਆਂ, ਸਿਹਤ ਮੰਤਰੀ ਨੇ ਚੇਤਾਵਨੀ ਦਿੱਤੀ ਕਿ ਇਸ ਸਬੰਧੀ ਕੋਈ ਵੀ ਅਣਗਹਿਲੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਉਨ੍ਹਾਂ ਵਿਭਾਗ ਨੂੰ ਇਹ ਮੁਹਿੰਮ ਹੋਰ ਤੇਜ਼ ਕਰਨ ਲਈ ਕਿਹਾ ਤਾਂ ਜੋ ਮੈਡੀਕਲ ਪ੍ਰੋਟੋਕੋਲ ਦੀਆਂ ਸ਼ਰਤਾਂ ਦੀ ਉਲੰਘਣਾ ਕਰਨ ਵਾਲਿਆਂ ਦਾ ਪਤਾ ਲਗਾਇਆ ਜਾ ਸਕੇ।
ਜੋਨਲ ਲਾਇਸੈਂਸਿੰਗ ਅਥਾਰਟੀ (ਡਰੱਗਜ) ਲੁਧਿਆਣਾ ਕੁਲਵਿੰਦਰ ਸਿੰਘ ਅਤੇ ਡਰੱਗਜ ਕੰਟਰੋਲਰ ਅਫਸਰ ਰੁਪਿੰਦਰ ਕੌਰ ਦੀ ਅਗਵਾਈ ਵਾਲੀ ਟੀਮ ਵੱਲੋਂ  ਦੂਹਰੀ ਪਰਤ ਦੀਆਂ ਖੂਨ ਇਕੱਠਾ ਕਰਨ ਵਾਲੀਆਂ 37 ਥੈਲੀਆਂ ਵੀ ਜ਼ਬਤ ਕੀਤੀਆਂ ਗਈਆਂ। ਇਹਨਾਂ ਖੂਨ ਇਕੱਠਾ ਕਰਨ ਵਾਲੀਆਂ ਥੈਲੀਆਂ ਦੀ ਮਿਆਦ ਖਤਮ ਹੋ ਚੁੱਕੀ ਸੀ ਅਤੇ ਸਟਾਕ ਰਜਿਸਟਰ ਵਿਚ ਇਨ ਥੈਲੀਆਂ ਦੀ ਵੀ ਕੋਈ ਐਂਟਰੀ ਨਹੀਂ ਮਿਲੀ।

 

 
First published: February 13, 2020
ਹੋਰ ਪੜ੍ਹੋ
ਅਗਲੀ ਖ਼ਬਰ