• Home
  • »
  • News
  • »
  • punjab
  • »
  • BALDEV SINGH SARAN CMD POWERCOM WISHES NEW YEAR TO POWER CONSUMERS

ਇੰਜ: ਬਲਦੇਵ ਸਿੰਘ ਸਰਾਂ ਸੀ.ਐਮ.ਡੀ.ਪਾਵਰਕੌਮ ਵੱਲੋਂ ਬਿਜਲੀ ਖਪਤਕਾਰਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ

ਸੀ.ਐਮ.ਡੀ.ਪਾਵਰਕੌਮ ਵੱਲੋਂ ਬਿਜਲੀ ਖਪਤਕਾਰਾਂ ਨੂੰ ਨਵੇਂ ਵਰ੍ਹੇ ਦੀਆਂ ਸ਼ੁਭਕਾਮਨਾਵਾਂ

  • Share this:
    ਪਟਿਆਲਾ - 2021 ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਸੀ. ਐਮ.ਡੀ.ਇੰਜ: ਬਲਦੇਵ ਸਿੰਘ ਸਰਾਂ ਨੇ ਸਾਲ 2022 ਦੇ ਸ਼ੁਭ ਆਰੰਭ ਦੇ ਮੌਕੇ ਤੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਨਵੇਂ ਵਰ੍ਹੇ ਦੀਆਂ ਵਧਾਈਆਂ ਦਿੱਤੀਆਂ ਅਤੇ ਪੰਜਾਬ ਦੇ ਵਡਮੁੱਲੇ ਬਿਜਲੀ ਖਪਤਕਾਰਾਂ ਨੂੰ ਵਿਸ਼ਵਾਸ ਦਿਵਾਇਆ ਹੈ ਕਿ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਆਪਣੇ ਬਿਜਲੀ ਖਪਤਕਾਰਾਂ ਨੂੰ ਨਿਰਵਿਘਨ,ਪਾਏਦਾਰ ਅਤੇ ਸਸਤੀ ਬਿਜਲੀ ਅਤੇ ਹੋਰ ਚੰਗੀਆਂ ਖਪਤਕਾਰ ਪੱਖੀ ਸਹੂਲਤਾਂ ਦੇਣ ਲਈ ਹਰ ਸੰਭਵ ਯਤਨ ਕਰੇਗਾ।

    ਇਸ ਮੌਕੇ ਤੇ ਓਹਨਾਂ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ ਦੇ ਅਫਸਰ/ ਕਰਮਚਾਰੀਆਂ ਅਤੇ ਓਹਨਾਂ ਦੇ ਪਰਿਵਾਰਾਂ ਨੂੰ ਵੀ ਇਕ ਸੰਦੇਸ਼ ਵਿੱਚ ਸਾਲ 2022 ਦੇ ਸ਼ੁਭ ਆਰੰਭ ਮੌਕੇ ਸ਼ੁਭ ਕਾਮਨਾਵਾਂ ਦਿੱਤੀਆਂ ਅਤੇ ਓਹਨਾਂ ਨੂੰ ਹੋਰ ਜ਼ਿਆਦਾ ਮਿਹਨਤ,ਲਗਨ ਅਤੇ ਈਮਾਨਦਾਰੀ ਨਾਲ ਬਿਜਲੀ ਖਪਤਕਾਰਾਂ ਦੀ ਸੇਵਾ ਕਰਨ ਦੇ ਨਿਸ਼ਚੇ ਨੂੰ ਅਮਲੀ ਜਾਮਾ ਪਹਿਨਾਓਣ ਲਈ ਪ੍ਰਣ ਕਰਨ ਲਈ ਪ੍ਰੇਰਿਆ।
    Published by:Ashish Sharma
    First published: