• Home
  • »
  • News
  • »
  • punjab
  • »
  • BALMGARH SARPANCH SUSPENDED EMBEZZLEMENT GRAM SEVAK DISMISSED IN EMBEZZLEMENT CASE

ਗਬਨ ਦੇ ਮਾਮਲੇ 'ਚ ਬੱਲਮਗੜ੍ਹ ਦੀ ਸਰਪੰਚ ਸਸਪੈਂਡ, ਮੇਟ ਅਤੇ ਗਰਾਮ ਸੇਵਕ ਬਰਖਾਸਤ

ਗਬਨ ਦੇ ਮਾਮਲੇ 'ਚ ਬੱਲਮਗੜ੍ਹ ਦੀ ਸਰਪੰਚ ਸਸਪੈਂਡ, ਮੇਟ ਅਤੇ ਗਰਾਮ ਸੇਵਕ ਬਰਖਾਸਤ

  • Share this:
    ਅਸ਼ਫਾਕ ਢੁੱਡੀ
    ਸ੍ਰੀ ਮੁਕਤਸਰ ਸਾਹਿਬ : ਗਬਨ ਦੇ ਮਾਮਲੇ ਵਿੱਚ ਬੱਲਮਗੜ੍ਹ ਦੀ ਸਰਪੰਚ ਸਸਪੈਂਡ, ਮੇਟ ਅਤੇ  ਗਰਾਮ ਸੇਵਕ ਬਰਖਾਸਤਸ੍ਰੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਮਗਨਰੇਗਾ ਸਕੀਮ ਅਧੀਨ ਗਬਨ ਦੇ ਇਕ ਮਾਮਲੇ ਵਿਚ ਪਿੰਡ ਦੀ ਸਰਪੰਚ ਨੂੰ ਸਸਪੈਂਡ ਜਦ ਕਿ ਮੇਟ ਅਤੇ ਗ੍ਰਾਮ ਸੇਵਕ ਨੂੰ ਬਰਖਾਸਤ ਕਰ ਦਿੱਤਾ ਗਿਆ।

    ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ੍ਰੀ ਮੁਕਤਸਰ ਸਾਹਿਬ ਕੁਸ਼ਮ ਅਗਰਵਾਲ  ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਗਰਾਮ ਪੰਚਾਇਤ ਬੱਲਮਗੜ੍ਹ ਵਿਖੇ ਮਗਨਰੇਗਾ ਸਕੀਮ ਅਧੀਨ ਲੇਬਰ ਦੀਆਂ ਗਲਤ ਅਤੇ ਮ੍ਰਿਤਕ ਵਿਅਕਤੀਆਂ ਦੀਆਂ ਹਾਜ਼ਰੀਆਂ ਲਗਾ ਕੇ ਆਪਣੇ ਖਾਤੇ ਵਿੱਚ ਰਾਸ਼ੀ ਪਵਾਉਣ ਦੇ ਜੁਰਮ ਵਿੱਚ ਗੁਰਮੀਤ ਕੌਰ ਸਰਪੰਚ, ਰਾਜਿੰਦਰ ਸਿੰਘ ਮੇਟ ਅਤੇ  ਚਰਨਜੀਤ ਸਿੰਘ, ਗਰਾਮ ਰੋਜਗਾਰ ਸੇਵਕ ਖਿਲਾਫ  ਸ੍ਰੀ ਹਰਪ੍ਰੀਤ ਸਿੰਘ ਸੂਦਨ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਦੇ ਨਿਰਦੇਸ਼ਾ ਅਨੁਸਾਰ  ਢੁਕਵੀਂ  ਕਾਰਵਾਈ ਕੀਤੀ ਹੈ,  ਜਿਹਨਾ ਨੇ ਆਪਸੀ ਸਾਜਬਾਜ ਹੋ ਕੇ ਮਗਨਰੇਗਾ ਲੇਬਰ ਦੇ 1,16,206/-ਰੁਪਏ ਦਾ ਗਬਨ ਕੀਤਾ ਹੈ।

    ਉਹਨਾ ਦੱਸਿਆ ਕਿ ਜਿਲਾ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਮੁਕਤਸਰ ਸਾਹਿਬ ਦੀ ਤਜਵੀਜ਼ ਅਨੁਸਾਰ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ, ਸ੍ਰੀ ਮੁਕਤਸਰ ਸਾਹਿਬ  ਨੇ ਗੁਰਮੀਤ ਕੌਰ ਸਰਪੰਚ, ਗਰਾਮ ਪੰਚਾਇਤ ਬੱਲਮਗੜ੍ਹ ਨੂੰ ਤੁਰੰਤ ਸਰਪੰਚ ਦੇ ਅਹੁਦੇ ਤੋਂ ਮੁਅੱਤਲ  ਕਰ ਦਿੱਤਾ ਹੈ ਅਤੇ ਚਰਨਜੀਤ ਸਿੰਘ ਗਰਾਮ ਰੋਜਗਾਰ ਸੇਵਕ ਨੂੰ ਨੌਕਰੀ ਤੋਂ ਟਰਮੀਨੇਟ ਕਰਨ ਲਈ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਲਿਖ ਦਿੱਤਾ ਗਿਆ ਹੈ।ਰਾਜਿੰਦਰ ਸਿੰਘ ਮੇਟ ਨੂੰ ਵੀ ਤੁਰੰਤ ਮੇਟ ਦੇ ਕੰਮ ਤੋਂ ਹਟਾ ਦਿੱਤਾ ਹੈ ਅਤੇ ਸਬੰਧਿਤ ਦੋਸ਼ੀਆਂ ਪਾਸੋਂ  ਗਬਨ ਕੀਤੀ ਗਈ ਰਾਸ਼ੀ ਦੀ ਰਕਮ ਰਿਕਵਰ ਕੀਤੀ  ਜਾ ਰਹੀ ਹੈ ਅਤੇ ਜਿਲਾ ਅਟਾਰਨੀ ਪਾਸੋਂ ਕਾਨੂੰਨੀ ਰਾਇ ਲੈ ਕੇ ਦੋਸ਼ੀਆਂ ਵਿਰੁੱਧ ਪੁਲਿਸ ਕੇਸ ਵੀ ਦਰਜ਼ ਕਰਵਾਇਆ ਜਾਵੇਗਾ।

    ਓਧਰ ਡਿਪਟੀ ਕਮਿਸ਼ਨਰ ਹਰਪ੍ਰੀਤ ਸਿੰਘ ਸੂਦਨ ਦਾ ਕਹਿਣਾ ਹੈ ਕਿ ਪਿੰਡ ਬੱਲਮਗੜ੍ਹ ਵਿਖੇ ਪੈਸੇ ਦੀ ਹੇਰ-ਫ਼ੇਰ ਨੂੰ ਲੈ ਕੇ ਮੁੱਢਲੀ ਪੜਤਾਲ ਰਿਪੋਰਟ ਉਹਨਾਂ ਦੇ ਕੋਲ ਸਬਮੇਟ ਕੀਤੀ ਗਈ, ਜਿਸ ਨੂੰ ਜਾਂਚਣ ਤੋਂ ਬਾਅਦ ਕਾਨੂੰਨ ਅਨੁਸਾਰ ਬਣਦੀ ਕਾਰਵਾਈ ਤੁਰੰਤ ਕਰ ਦਿੱਤੀ ਗਈ ਹੈ, ਕਾਨੂੰਨ ਅਨੁਸਾਰ ਜੋ ਕਾਰਵਾਈ ਬਾਕੀ ਰਹਿੰਦੀ ਹੈ ਉਹ ਵੀ ਜਲਦ ਕੀਤੀ ਜਾ ਰਹੀ ਹੈ।
    Published by:Ashish Sharma
    First published:
    Advertisement
    Advertisement