Home /News /punjab /

ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜਾ ਦੀ ਜੇਲ੍ਹ ਵਿਚ ਕੁੱਟਮਾਰ!, ਬੰਬੀਹਾ ਗਰੁੱਪ ਨੇ ਕੀਤਾ ਦਾਅਵਾ

ਮੂਸੇਵਾਲਾ ਦੀ ਰੇਕੀ ਕਰਨ ਵਾਲੇ ਕੇਕੜਾ ਦੀ ਜੇਲ੍ਹ ਵਿਚ ਕੁੱਟਮਾਰ!, ਬੰਬੀਹਾ ਗਰੁੱਪ ਨੇ ਕੀਤਾ ਦਾਅਵਾ

(ਫਾਇਲ ਫੋਟੋ)

(ਫਾਇਲ ਫੋਟੋ)

  • Share this:
    ਸਿੱਧੂ ਮੂਸੇਵਾਲਾ ਦੀ ਹੱਤਿਆ ਤੋਂ ਪਹਿਲਾਂ ਰੇਕੀ ਕਰਨ ਦੇ ਦੋਸ਼ ਹੇਠ ਨਾਮਜ਼ਦ ਸੰਦੀਪ ਕੇਕੜਾ ਦੀ ਮੁਕਤਸਰ ਜੇਲ੍ਹ ’ਚ ਕੁੱਟਮਾਰ ਦੀ ਖਬਰ ਹੈ। ਸ਼ੋਸ਼ਲ ਮੀਡੀਆ ’ਤੇ ਵਾਇਰਲ ਇਕ ਪੋਸਟ ਵਿਚ ਦਵਿੰਦਰ ਬੰਬੀਹਾ ਗਰੁੱਪ ਵੱਲੋਂ ਕੁੱਟਮਾਰ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ। ਗਰੁੱਪ ਨੇ ਆਖਿਆ ਹੈ ਕਿ ਪੁਲਿਸ ਨੇ ਵਿਚਾਲੇ ਪੈ ਕੇ ਕੇਕੜਾ ਦਾ ਬਚਾਅ ਕੀਤਾ।

    ਹਾਲਾਂਕਿ ਪੁਲਿਸ ਨੇ ਆਖਿਆ ਹੈ ਕਿ ਕੋਈ ਕੁੱਟਮਾਰ ਨਹੀਂ ਹੋਈ ਸਗੋਂ ਮਾਮੂਲੀ ਬਹਿਸ ਹੋਈ ਸੀ। ਇਸ ਤੋਂ ਬਾਅਦ ਮਾਮਲਾ ਸ਼ਾਂਤ ਹੋ ਗਿਆ ਸੀ।

    ਉਧਰ, ਬੰਬੀਹਾ ਗਰੁੱਪ ਨੇ ਚਿਤਾਵਨੀ ਦਿੱਤੀ ਹੈ ਕਿ ਸਿੱਧੂ ਮੂਸੇਵਾਲਾ ਦੀ ਹੱਤਿਆ ਕਰਨ ਦੇ ਮਾਮਲੇ ’ਚ ਕਾਬੂ ਕੀਤੇ ਗੈਂਗਸਟਰਾਂ ਦਾ ਵੀ ਇਹੋ ਹਸ਼ਰ ਕੀਤਾ ਜਾਵੇਗਾ। ਮੁਕਤਸਰ ਦੇ ਐੱਸਐੱਸਪੀ ਧਰੁਮਨ ਐੱਚ ਨਿੰਬਾਲੇ ਨੇ ਕੁੱਟਮਾਰ ਦੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ ਹੈ।

    ਉਨ੍ਹਾਂ ਕਿਹਾ ਕਿ ਸੰਦੀਪ ਨੂੰ ਤਿੰਨ ਦਿਨ ਪਹਿਲਾਂ ਗੋਇੰਦਵਾਲ ਜੇਲ੍ਹ ’ਚ ਤਬਦੀਲ ਕੀਤਾ ਗਿਆ ਹੈ ਤੇ ਸੰਦੀਪ ਨੇ ਸਿਰਫ ਇਕ ਰਾਤ ਹੀ ਮੁਕਤਸਰ ਜੇਲ੍ਹ ’ਚ ਗੁਜ਼ਾਰੀ।
    Published by:Gurwinder Singh
    First published:

    Tags: Sidhu Moose Wala, Sidhu Moosewala

    ਅਗਲੀ ਖਬਰ