ਪੰਜਾਬ ਨੈਸ਼ਨਲ ਬੈਂਕ ਵਿੱਚ 11,330 ਕਰੋੜ ਰੁਪਏ ਦੀ ਧੋਖਾ ਧੜੀ ਦਾ ਮਾਮਲਾ ਆਇਆ ਸਾਹਮਣੇ, ਨਿਵੇਸ਼ਕਾਂ ਦੇ ਡੁੱਬੇ ਤਿੰਨ ਹਜ਼ਾਰ ਕਰੋੜ


Updated: February 14, 2018, 4:44 PM IST
ਪੰਜਾਬ ਨੈਸ਼ਨਲ ਬੈਂਕ ਵਿੱਚ 11,330 ਕਰੋੜ ਰੁਪਏ ਦੀ ਧੋਖਾ ਧੜੀ ਦਾ ਮਾਮਲਾ ਆਇਆ ਸਾਹਮਣੇ, ਨਿਵੇਸ਼ਕਾਂ ਦੇ ਡੁੱਬੇ ਤਿੰਨ ਹਜ਼ਾਰ ਕਰੋੜ

Updated: February 14, 2018, 4:44 PM IST
ਦੇਸ਼ ਦੇ ਦੂਸਰੇ ਸਭ ਤੋ ਵੱਡੇ ਪੀ ਐਸ ਯੂ ਬੈਂਕ -ਪੰਜਾਬ ਨੈਸ਼ਨਲ ਬੈਂਕ ਨੇ ਕਰੀਬ 1.77 ਅਰਬ ਡਾਲਰ ਮਤਲਬ ਕਿ 11,330 ਕਰੋੜ ਰੁਪਏ ਦਾ ਫਾਰਜ਼ੀਵਾੜਾ ਫੜਿਆ ਹੈ।ਇਹ ਮਾਮਲਾ ਮੁੰਬਈ ਦੀ ਇਕ ਬ੍ਰਾਂਚ ਤੋ ਜਾਲਸਾਜੀ ਦੇ ਨਾਲ  ਅਣਅਧਿਕਾਰਤ ਟ੍ਰਾਂਜ਼ੈਕਸ਼ਨ ਨਾਲ ਜੁੜਿਆ ਹੋਇਆ ਹੈ।ਇਸ ਫਰਜ਼ੀਵਾੜੇ ਤੋ ਬਾਅਦ ਪੀ ਐਨ ਬੀ ਦਾ ਸ਼ੇਅਰ 8 ਫੀਸਦੀ ਤੱਕ ਟੁੱਟ ਗਿਆ,ਜਿਸ ਨਾਲ ਨਿਵੇਸ਼ਕਾਂ ਦੇ 3000 ਕਰੋੜ ਰੁਪਏ ਡੁੱਬ ਗਏ।


ਇਸ ਫਰਜ਼ੀਵਾੜੇ ਦੇ ਨਾਲ ਕੁੱਝ ਖ਼ਾਸ ਖਾਤਾਧਾਰਕਾ ਨੂੰ ਫਾਇਦਾ ਪਹੁੰਚਾਇਆ ਜਾ ਰਿਹਾ ਸੀ।ਬੈਂਕ ਨੇ ਬੰਬਈ ਸਟਾਕ ਨੂੰ ਇਸਦੀ ਜਾਣਕਾਰੀ ਦੇ ਦਿੱਤੀ ਹੈ।ਦੱਸਿਆ ਜਾ ਰਿਹਾ ਕਿ ਇਹ ਫਰਜ਼ੀਵਾੜੇ ਦਾ ਅਸਰ ਕੁੱਝ ਦੂਸਰੇ ਬੈਂਕਾਂ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਹੈ।ਬੈਂਕ ਨੇ ਹਾਲਾਂਕਿ ਇਸ ਫਰਜ਼ੀਵਾੜੇ ਵਿੱਚ ਸ਼ਾਮਲ ਕਿਸੇ ਵਿਅਕਤੀ ਦਾ ਨਾਮ ਨਹੀਂ ਲਿਆ ਹੈ।ਹਾਲਾਂਕਿ ਬੈਂਕ ਨੇ ਕਿਹਾ ਹੈ ਕਿ ਉਸਨੇ ਇਸਦੇ ਬਾਰੇ ਵਿੱਚ ਜਾਣਕਾਰੀ ਜਾਂਚ ਏਜੇਂਸੀਆਂ ਨੂੰ ਦੇ ਦਿੱਤੀ ਹੈ।ਬੈਂਕ ਹੁਣ ਇਸ ਗੱਲ ਨੂੰ ਦੇਖ ਰਿਹਾ ਕਿ ਇਹਨਾਂ ਟ੍ਰਾਂਜੈਕਸ਼ਨਸ ਦੇ ਨਾਲ ਉਹਨਾਂ ਦੀ ਕੋਈ ਦੇਣਦਾਰੀ ਤਾਂ ਨਹੀ ਬਣਦੀ ਹੈ। ਇਸ ਫਰਜ਼ੀਵਾੜੇ ਤੋ ਬਾਅਦ ਪੀ ਐਨ ਬੀ ਦਾ ਸ਼ੇਅਰ 8 ਫੀਸਦੀ ਤੱਕ ਟੁੱਟ ਗਿਆ,ਜਿਸ ਨਾਲ ਨਿਵੇਸ਼ਕਾਂ ਦੇ 3000 ਕਰੋੜ ਰੁਪਏ ਡੁੱਬ ਗਏ।


ਪੰਜਾਬ ਨੈਸ਼ਨਲ ਬੈਂਕ ਪਹਿਲਾਂ ਤੋ ਹੀ ਇਸ ਤਰ੍ਹਾਂ ਦੇ ਫਰਜ਼ੀਵਾੜੇ ਦੀ ਜਾਂਚ ਕਰ ਰਿਹਾ ਸੀ।ਪਿਛਲੇ ਸਪਤਾਹ ਸੀ ਬੀ ਆਈ ਨੇ ਕਿਹਾ ਸੀ ਕਿ ਉਸਨੇ ਪੰਜਾਬ ਨੈਸ਼ਨਲ ਬੈਂਕ ਦੀ ਸ਼ਿਕਾਇਤ ਤੇ ਅਰਬਪਤੀ ਜਵੈੱਲਰ ਨੀਰਵ ਮੋਦੀ ਦੇ ਖਿਲਾਫ ਜਾਂਚ ਸ਼ੁਰੂ ਕਰ ਦਿੱਤੀ ਹੈ।ਪੰਜਾਬ ਨੈਸ਼ਨਲ ਬੈਂਕ ਨੇ ਇਸ ਜਵੈੱਲਰੀ ਅਤੇ ਕੁੱਝ ਹੋਰ ਉੱਪਰ 4.4 ਕਰੋੜ ਡਾਲਰ ਦੇ ਫਰਜ਼ੀਵਾੜੇ ਦੀ ਰਿਪੋਰਟ ਦਰਜ ਕਰਵਾਈ ਹੈ।ਹਾਲਾਂਕਿ ਹੁਣ ਤਕ ਇਹ ਨਹੀਂ ਪਤਾ ਚੱਲਿਆ ਕਿ ਮੌਜੂਦਾ ਖੁਲਾਸਾ ਇਸ ਮਾਮਲੇ ਨਾਲ ਜੁੜਿਆ ਹੈ ਜਾ ਅਲੱਗ ਹੈ।


ਇਹਨਾਂ ਖਾਤਾਧਾਰਕਾ ਨੂੰ ਹੋਵੇਗਾ ਫ਼ਾਇਦਾ


ਸਟਾਕ ਐਕਸਚੇਂਜ ਬੀ ਏਸ ਈ ਨੂੰ ਦਿੱਤੀ ਜਾਣਕਾਰੀ ਵਿੱਚ ਬੈਂਕ ਨੇ ਇਕ ਸਟੇਟਮੈਂਟ ਵਿੱਚ ਕਿਹਾ ਹੈ ਕਿ ਇਹ ਟ੍ਰਾਂਜ਼ੈਕਸ਼ਨ ਕੁੱਝ ਖ਼ਾਸ ਖਾਤਾਧਾਰਕਾ ਨੂੰ ਫਾਇਦਾ ਪਹੁੰਚਾਣ ਲਈ ਹੋਏ ਸੀ ਅਤੇ ਨਾਲ ਹੀ ਇਸ ਟ੍ਰਾਂਜ਼ੈਕਸ਼ਨ ਦੇ ਅਧਾਰ ਤੇ ਦੂਸਰੇ ਬੈਂਕਾਂ ਨੇ ਇਹਨਾਂ ਖਾਤਾਧਾਰਕਾ ਨੂੰ ਵਿਦੇਸ਼ ਵਿੱਚ ਅਡਵਾਂਸ ਪੈਸੇ ਟਰਾਂਸਫਰ ਕਰ ਦਿੱਤੇ।First published: February 14, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...