
ਪੱਟੀ ਵਿਚ ਲੁਟੇਰਿਆਂ ਨੇ ਬੈਂਕ ਆਫ ਬੜੌਦਾ ਨੂੰ ਬਣਾਇਆ ਨਿਸ਼ਾਨਾ, 7 ਲੱਖ ਲੁੱਟੇ
ਸਿਧਾਰਥ ਅਰੋੜਾ
ਤਰਨ ਤਾਰਨ : ਕਸਬਾ ਪੱਟੀ ਦੀ ਦਾਣਾ ਮੰਡੀ ਨੇੜੇ ਬੈਂਕ ਆਫ ਬੜੌਦਾ ਬ੍ਰਾਂਚ ਵਿੱਚ ਚਾਰ ਹਥਿਆਰ ਬੰਦ ਲੁਟੇਰਿਆ ਨੇ ਬੈਂਕ ਅੰਦਰ ਦਾਖਿਲ ਹੋ ਕੇ ਸਟਾਫ ਨੂੰ ਬੰਦੀ ਬਨਾਉਣ ਉਪਰੰਤ ਕੈਸ਼ੀਅਰ ਕੋਲੋ ਕਰੀਬ 7 ਲੱਖ ਰੁਪਏ ਦੀ ਬੈਂਕ ਵਿੱਚ ਲੁੱਟ ਕੀਤੀ। ਇੰਨਾ ਹੀ ਨਹੀਂ ਜਾਂਦੇ-ਜਾਂਦੇ ਲੁਟੇਰੇ ਨੇ ਬੈਂਕ ਦੇ ਗਾਰਡ ਕੋਲੋ 12 ਬੋਰ ਦੁਨਾਲੀ ਬੰਦੂਕ ਵੀ ਖੋਹ ਕੇ ਫਰਾਰ ਹੋ ਗਏ। ਇਥੋਂ ਤੱਕ ਕਿ ਦਿਨ-ਦਿਹਾੜੇ ਬੈਂਕ ਵਿੱਚੋ ਲੁਟੇਰੇ ਡੀਵੀਆਰ ਵੀ ਆਪਣੇ ਨਾਲ ਲੈ ਕੇ ਫਰਾਰ ਹੋ ਗਏ। ਫਿਲਹਾਲ ਪੁਲਿਸ ਨੇ ਮਾਮਲੇ ਦੀ ਤਫ਼ਤੀਸ਼ ਸ਼ੁਰੂ ਕਰ ਦਿੱਤੀ ਹੈ ਤੇ ਲੁਟੇਰਿਆਂ ਨੂੰ ਫੜਨ ਦੇ ਲਈ ਭਾਲ ਕੀਤੀ ਜਾ ਰਹੀ ਹੈ। ਇਹ ਘਟਨਾ ਬੀਤੇ ਦਿਨ ਦੀ ਹੈ।
ਇਸ ਮੌਕੇ ਬੈਂਕ ਮੈਨਜਰ ਕਮਲਦੀਪ ਸਿੰਘ ਨੇ ਦੱਸਿਆਂ ਕਿ ਚਾਰ ਹਥਿਆਰਬੰਦ ਲੁਟੇਰਿਆ ਵੱਲੋਂ ਬੈਕ ਅੰਦਰ ਦਾਖਿਲ਼ ਹੋ ਕੇ ਸਟਾਫ ਨੂੰ ਬੰਦੀ ਬਣਾ ਕੇ ਗਾਰਡ ਕੋਲੋ ਬੰਦੂਕ ਖੋਹ ਲਈ ਅਤੇ ਕੈਸੀਅਰ ਕੋਲੋ ਕਰੀਬ 7 ਲੱਖ ਨੱਗਦੀ ਵੀ ਲੁੱਟ ਲਈ ਉਕਤ ਲੇਟੇਰੇ ਜਾਂਦੇ-ਜਾਂਦੇ ਬੈਂਕ ਵਿੱਚ ਸੀਸੀਟੀਟੀਵੀ ਦੀ ਡੀਵੀਆਰ ਅਤੇ ਨੈਟ ਸਿਸਟਮ ਉਖਾੜ ਕੇ ਨਾਲ ਲੈ ਗਏ। ਬੈਂਕ ਅੰਦਰ ਖਪਤਕਾਰ ਵੀ ਮੌਜੂਦ ਸਨ ਪਰ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾਅ ਰਿਹਾ। ਬੈਂਕ ਮੈਨਜਰ ਨੇ ਦੱਸਿਆ ਕਿ ਤਰੁੰਤ ਪੁਲਿਸ ਥਾਣਾ ਸਿਟੀ ਪੱਟੀ ਤੇ ਪੀਸੀਆਰ ਨੂੰ ਸੂਚਿਤ ਕੀਤਾ ਗਿਆ ਹੈ। ਪੁਲਿਸ ਮੌਕੇ ਤੇ ਪੁੱਜ ਕੇ ਜਾਂਚ ਕਰ ਰਹੀ ਹੈ।
ਮੌਕੇ 'ਤੇ ਪਹੁੰਚੇ ਡੀਐਸਪੀ ਪੱਟੀ ਮਨਿੰਦਰਪਾਲ ਸਿੰਘ ਦਾ ਨੇ ਕਿਹਾ ਕਿ ਉਕਤ ਲੁਟੇਰੇ ਅਪੋਲੋ ਕਾਰ ਵਿੱਚ ਆਏ ਸਨ। ਅੱਗੇ ਜਾ ਕੇ ਕਾਰ ਛੱਡ ਕੇ ਫਰਾਰ ਹੋ ਗਏ। ਫਿਲਹਾਲ ਕਾਰ ਨੂੰ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਅਤੇ ਕਾਰ ਦੀ ਜਾਂਚ ਕੀਤੀ ਜਾ ਰਹੀ ਹੈ ਵੱਖ-ਵੱਖ ਪੁਲੀਸ ਪਾਰਟੀ ਦੀਆ ਟੀਮਾਂ ਬਣਾਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਲੁਟੇਰੇ ਜਲਦ ਹੀ ਪੁਲਿਸ ਦੀ ਹਿਰਾਸਤ ਵਿੱਚ ਹੋਣਗੇ।
Published by:Sukhwinder Singh
First published:
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।