Home /News /punjab /

ਜੋ ਵਿਦੇਸ਼ਾਂ 'ਚ ਹੁੰਦਾ ਸੀ, ਇਸ ਕਿਸਾਨ ਨੇ ਪੰਜਾਬ 'ਚ ਉਗਾ ਦਿੱਤਾ, ਹੁਣ ਕਣਕ-ਝੋਨੇ ਤੋਂ 10 ਗੁਣਾ ਵਧ ਕਮਾਈ ਲੈਣ ਲੱਗਾ..

ਜੋ ਵਿਦੇਸ਼ਾਂ 'ਚ ਹੁੰਦਾ ਸੀ, ਇਸ ਕਿਸਾਨ ਨੇ ਪੰਜਾਬ 'ਚ ਉਗਾ ਦਿੱਤਾ, ਹੁਣ ਕਣਕ-ਝੋਨੇ ਤੋਂ 10 ਗੁਣਾ ਵਧ ਕਮਾਈ ਲੈਣ ਲੱਗਾ..

  • Share this:

ਖ਼ੁਦੀ ਕੋ ਕਰ ਬੁਲੰਦ ਇਤਨਾ ਕਿ ਹਰ ਤਕਦੀਰ ਸੇ ਪਹਿਲਾ ਖ਼ੁਦਾ ਖ਼ੁਦ ਬੰਦ ਸੇ ਪੁਛੇ..ਬਤਾ ਤੇਰੀ ਕਿਆ ਰਜ਼ਾ ਹੈ। ਇਹ ਸ਼ੇਅਰ ਜਿਸ ਵੀ ਸ਼ਾਇਰ ਨੇ ਕਿਹਾ ਪਰ ਬਰਨਾਲਾ ਦੇ ਕਿਸਾਨ ਬੰਤ ਸਿੰਘ ਉੱਤੇ ਖ਼ੂਬ ਢੁੱਕਦਾ, ਜਿਸ ਨੇ ਪੰਜਾਬ ਦੀ ਧਰਤੀ ਉੱਤੇ ਆਪਣੀ ਮਿਹਨਤ ਤੇ  ਗਿਆਨ ਸਦਕਾ ਵਿਦੇਸ਼ ਫਲਾ ਪੈਦਾ ਕਰ ਦਿੱਤਾ। ਪਿੰਡ ਠੁੱਲੇਵਾਲ ਦੇ ਖੇਤਾਂ ਵਿੱਚ ਦਿਖਾਈ ਦੇ ਰਹੇ ਇਹ ਬੂਟੇ ਜਿੰਨੇ ਦੇਖਣ ਨੂੰ ਖ਼ਤਰਨਾਕ, ਉਨ੍ਹਾਂ ਹੀ ਖ਼ਤਰਨਾਕ ਨਾਮ ਦਾ ਫਲ ਇਸ ਨੂੰ ਲੱਗਦਾ, ਉਹ ਫਲ ਹੈ ਡ੍ਰੈਗਨ ਫ਼ਰੂਟ। ਬੇਹੱਦ ਸਵਾਦ ਤੇ ਸਬੇੂ ਵਰਗੇ ਫਰੂਟ ਨੂੰ ਮਾਤ ਪਾਉਣ ਵਾਲਾ ਹੈ। ਇਹ ਫਲ ਹੁਣ ਤੱਕ ਬੇਸ਼ੱਕ ਵਿਦੇਸ਼ਾਂ ਵਿੱਚ ਹੁੰਦਾ ਸੀ ਪਰ ਹੁਣ ਇਹ ਬਰਨਾਲੇ ਦੇ ਖੇਤਾਂ ਚੋ ਵੀ ਨਿਕਲੇਗਾ ਜਾਂ ਇਹ ਕਹਿ ਲਓ ਕਿ ਕਿਸਾਨ ਬੰਤ ਸਿੰਘ ਨੇ ਖੇਤੀ ਦਾ ਯੁੱਗ ਬਦਲ ਕੇ ਰੱਖ ਦਿੱਤਾ।( ਹੇਠਾਂ ਦੇਖੋ ਕਿਸਾਨ ਦੀ ਵੀਡੀਓ ਸਟੋਰੀ)


ਬੰਤ ਸਿੰਘ ਆਪਣੀ ਨਰਸਰੀ ਵਿੱਚ ਹੀ ਪਹਿਲਾ ਡ੍ਰੈਗਨ ਫ਼ਰੂਟ ਦਾ ਬੂਟਾ ਤਿਆਰ ਕਰਦੇ ਹਨ। ਡ੍ਰੈਗਨ ਫ਼ਰੂਟ ਦੀ ਫ਼ਸਲ ਫਰਵਰੀ ਮਹੀਨੇ ਵਿੱਚ ਲਗਦੀ ਹੈ ਤੇ ਅਗਸਤ ਤੱਕ ਤਿਆਰ ਹੋ ਜਾਂਦੀ ਹੈ। ਯਾਨੀ 6 ਮਹੀਨੇ ਦੀ ਮਿਹਨਤ ਤੇ ਮੁਨਾਫ਼ਾ 5 ਲੱਖ ਰੁਪਏ ਪ੍ਰੀਤ ਏਕੜ ਹੈ। ਡ੍ਰੈਗਨ ਫ਼ਰੂਟ ਦੀ ਫ਼ਸਲ ਸਬੰਧੀ ਸਾਰੀ ਜਾਣਕਾਰੀ ਬੰਤ ਸਿੰਘ ਨੇ ਯੂ-ਟਿਊਬ ਤੋਂ ਹੀ ਲਈ ਹੈ। ਇੱਥੇ ਹੀ ਬੱਸ ਨਹੀਂ ਬੰਤ ਸਿੰਘ ਡ੍ਰੈਗਨ ਫਰੂਟ ਤੋਂ ਇਲਾਵਾ ਆਪਣੇ ਖੇਤਾਂ ਵਿੱਚ ਚੰਦਨ, ਅਗਰਵੁੱਡ, ਮਹਾਗੁਣੀਆ ਵਰਗੀਆਂ ਮਹਿੰਗੀਆਂ ਲੱਕੜਾਂ ਵੀ ਪੈਦਾ ਕਰਦੇ ਹਨ,  ਜੋ ਮਾਰਕੀਟ ਵਿੱਚ 5 ਹਜ਼ਾਰ ਰੁਪਏ ਪ੍ਰਤੀ ਕਿੱਲੋ ਤੱਕ ਵਿਕ ਰਹੀ ਹੈ।


ਜ਼ਿਕਰਯੋਗ ਹੈ ਕਿ ਡ੍ਰੈਗਨ ਫਰੂਟ ਆਪਣੇ ਰੰਗ ਤੇ ਆਕਾਰ ਦੇ ਕਾਰਨ ਤਿੰਨ ਪ੍ਰਕਾਰ ਦਾ ਹੁੰਦਾ ਹੈ। ਡ੍ਰੈਗਨ ਫਰੂਟ ਦਾ ਇੱਕ ਪੌਦਾ 15 ਤੋਂ 20 ਸਾਲ ਤੱਕ ਲਗਾਤਾਰ ਫਲ ਦਿੰਦਾ ਹੈ। ਇੱਕ ਪੌਦੇ ਤੋਂ ਹਰ ਸਾਲ 10 ਕਿੱਲੋ ਤੱਕ ਫਰੂਟ ਲਿਆ ਜਾ ਸਕਦਾ ਹੈ। ਯਾਨੀ ਇੱਕ ਏਕੜ ਵਿੱਚੋਂ ਇੱਕ ਸਾਲ ਵਿੱਚ 50 ਕੁ ਕੁਇੰਟਲ ਫਲ, ਜਿਸ ਦੀ ਕੀਮਤ ਕਰੀਬ 5 ਲੱਖ ਰੁਪਏ ਜਾਂ ਇਹ ਕਹਿ ਲਓ ਕਿ ਕਣਕ-ਝੋਨੇ ਤੋਂ 10 ਗੁਣਾ ਕਮਾਈ ਇੱਕ ਸਾਲ ਵਿੱਚ ਹੁੰਦੀ। ਕਿਸਾਨ ਨੂੰ ਜਿੱਥੇ ਅੱਜ ਦੇ ਸਮੇਂ ਘਾਟੇ ਦਾ ਸੌਦਾ ਕਿਹਾ ਜਾਂਦਾ ਉੱਥੇ ਹੀ ਬੰਤ ਸਿੰਘ ਚੰਗਾ ਮੁਨਾਫ਼ੇ ਕਮਾ ਰਿਹਾ। ਬੱਸ ਸਮਝਣ ਦੀ ਲੋੜ ਹੈ ਕਿ ਸਮਾਂ ਬਦਲ ਚੁੱਕਾ ਹੈ। ਖੇਤੀ ਦਾ ਯੋਗ ਬਦਲ ਚੁੱਕਿਆ ਤੇ ਖੇਤੀ ਦੇ ਇਸ ਯੁੱਗ ਨੂੰ ਬਦਲਣ ਵਾਲੇ ਵੀ ਹਰਬੰਸ ਸਿੰਘ ਵਰਗੇ ਹੀ ਕਿਸਾਨ ਹਨ।


Published by:Sukhwinder Singh
First published:

Tags: Barnala, Dragon fruit, Fruits, Progressive Farmer