ਬੰਤ ਸਿੰਘ ਕਾਲਰਾਂ ਨੇ ਪਨਗ੍ਰੇਨ ਦੇ ਚੇਅਰਮੈਨ ਦਾ ਅਹੁਦਾ ਸੰਭਾਲਿਆ

 • Share this:
  ਚੰਡੀਗੜ: ਅੱਜ ਸਵੇਰੇ ਇੱਥੇ ਪਨਗ੍ਰੇਨ ਦੇ ਚੇਅਰਮੈਨ ਬੰਤ ਸਿੰਘ ਕਾਲਰਾਂ ਨੇ ਆਪਣਾ ਅਹੁਦਾ ਸੰਭਾਲਦਿਆਂ ਭਰੋਸਾ ਜਤਾਇਆ ਕਿ ਵਿਭਾਗ ਹਮੇਸ਼ਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਕਰਦਾ ਰਹੇਗਾ।

  ਸ੍ਰੀ ਕਾਲਰਾਂ ਨੇ ਇਸ ਨਾਜ਼ੁਕ ਸਥਿਤੀ ਨਾਲ ਨਜਿੱਠਣ ਲਈ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਉਨਾਂ ਵਿੱਚ ਭਰੋਸਾ ਜਤਾਉਣ ਲਈ ਮੁੱਖ ਮੰਤਰੀ ਦਾ ਧੰਨਵਾਦ ਕੀਤਾ। ਉਨਾਂ ਕਿਹਾ ਕਿ ਮੁੱਖ ਮੰਤਰੀ ਦੀ ਯੋਗ ਅਗਵਾਈ ਅਤੇ ਢੁਕਵੀਆਂ ਹਦਾਇਤਾਂ ਹੀ ਵਿਭਾਗ ਦੇ ਉੱਤਮ ਯੋਗਦਾਨ ਅਤੇ ਸਖਤ ਮਿਹਨਤ ਦਾ ਪ੍ਰੇਰਣਾ ਸਰੋਤ ਹੈ।

  ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਨਵੇਂ ਚੇਅਰਮੈਨ ਨੂੰ ਵਧਾਈ ਦਿੱਤੀ ਅਤੇ ਸਮੁੱਚੇ ਵਿਭਾਗ ਵੱਲੋਂ ਉਨਾਂ ਨੂੰ ਸੁਭ ਸ਼ੁਭਕਾਮਨਾਵਾਂ ਅਤੇ ਸਹਿਯੋਗ ਦਿੱਤਾ।
  Published by:Ashish Sharma
  First published: