ਬਰਨਾਲਾ- 2392 ਦੇ ਆਗੂ ਜਸਵੰਤ ਹਰੀਗੜ ਦੀ ਅਗੁਵਾਈ ਵਿੱਚ ਅਧਿਆਪਕ ਵਫ਼ਦ ਨੇ ਮੁੱਖ ਮੰਤਰੀ ਦੇ ਨਾਮ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਮੰਗ ਪੱਤਰ ਦਿੱਤਾ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪੰਜਾਬ ਅੰਦਰ 2392 ਮਾਸਟਰ ਕਾਡਰ ਅਧਿਆਪਕਾਂ ਦੀ ਭਰਤੀ ਕੀਤੀ ਗਈ ਸੀ, ਜਿਸ ਵਿਚ ਜ਼ਿਆਦਾਤਰ ਨਿਯੁਕਤੀਆਂ ਸਰਹੱਦੀ ਜ਼ਿਲ੍ਹਿਆਂ ਵਿੱਚ ਹੋਈਆਂ ਹਨ, ਜਦਕਿ ਨਿਯੁਕਤ ਅਧਿਆਪਕਾਂ ਦੇ ਪਿੱਤਰੀ ਜਿਲ੍ਹਿਆਂ ਵਿੱਚ ਵੀ ਅਸਾਮੀਆਂ ਖਾਲੀ ਹਨ। ਸੋ ਆਪ ਜੀ ਨੂੰ ਹੇਠ ਲਿਖੀਆਂ ਮੰਗਾਂ ਵੱਲ ਤੁਰੰਤ ਧਿਆਨ ਦੇ ਕੇ ਯੋਗ ਹੱਲ ਕਰਨ ਕੀਤਾ ਜਾਵੇ।ਇਸ ਮੌਕੇ ਮਾਸਟਰ ਲਵਪ੍ਰੀਤ ਸਿੰਘ ਭਦੌੜ,ਮੈਡਮ ਜਸਵੀਰ ਕੌਰ ਫਰਵਾਹੀ ,ਮੈਡਮ ਗੁਰਪ੍ਰੀਤ ਕੌਰ ਸ਼ਹਿਣਾ ਆਦਿ ਹਾਜ਼ਰ ਸਨ।
ਇਹ ਹਨ ਮੰਗਾਂ:
1- ਇਸ ਕੇਡਰ ਅਧੀਨ ਨਿਯੁਕਤ ਅਧਿਆਪਕਾਂ ਨੂੰ ਵੀ 3704 ਮਾਸਟਰ ਕੇਡਰ ਵਾਂਗ ਆਪਣੇ ਨੇੜਲੇ ਖਾਲੀ ਸਟੇਸ਼ਨਾਂ ਉੱਤੇ ਬਦਲੀ ਦਾ ਮੌਕਾ ਦਿੱਤਾ ਜਾਵੇ।
2 - ਨਿਯੁਕਤ ਅਧਿਆਪਕਾਂ ਦੀ ਤਨਖਾਹ ਆਰਡਰ ਮਿਲਣ ਦੀ ਤਾਰੀਖ ਤੋ ਜਾਰੀ ਕੀਤੀ ਜਾਵੇ।ਨਾ ਕਿ ਸਕੂਲ ਜੁਆਇਨਿੰਗ ਦੀ ਤਾਰੀਖ ਤੋ।
3- ਕੇਂਦਰੀ ਪੇਅ ਸਕੇਲ ਦੀ ਬਜਾਏ ਪੰਜਾਬ ਦੇ ਸਕੇਲ ਲਾਗੂ ਕੀਤੇ ਜਾਣ।
4- ਪੁਰਾਣੀ ਪੈਨਸ਼ਨ ਸਕੀਮ ਮੁੜ ਤੋ ਬਹਾਲ ਕੀਤੀ ਜਾਵੇ।
5 - ਪਰਖ ਕਾਲ ਸਮਾਂ 3 ਤੋ ਘਟਾ ਕੇ 2 ਸਾਲ ਕੀਤਾ ਜਾਵੇ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Barnala