Home /News /punjab /

Barnala- ਪਿੰਡ ਬਡਬਰ ਦੇ ਆਪ ਅਤੇ ਅਕਾਲੀ ਪੰਚਾਇਤ ਮੈਂਬਰ ਕਾਂਗਰਸ 'ਚ ਹੋਏ ਸ਼ਾਮਲ

Barnala- ਪਿੰਡ ਬਡਬਰ ਦੇ ਆਪ ਅਤੇ ਅਕਾਲੀ ਪੰਚਾਇਤ ਮੈਂਬਰ ਕਾਂਗਰਸ 'ਚ ਹੋਏ ਸ਼ਾਮਲ

ਬਡਬਰ ਦੇ ਪੰਚਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ ਕੇਵਲ ਸਿੰਘ ਢਿੱਲੋਂ।

ਬਡਬਰ ਦੇ ਪੰਚਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ ਕੇਵਲ ਸਿੰਘ ਢਿੱਲੋਂ।

  • Share this:

ਹਲਕਾ ਬਰਨਾਲਾ ਵਿੱਚ ਕਾਂਗਰਸ ਪਾਰਟੀ ਦੇ ਕਾਫਲੇ ਵਿੱਚ ਵਾਧਾ ਨਿਰੰਤਰ ਜਾਰੀ ਹੈ। ਹਲਕੇ ਦੇ ਪਿੰਡ ਬਡਬਰ ਵਿਖੇ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵੱਡਾ ਝਟਕਾ ਲੱਗਿਆ ਹੈ। ਜਿੱਥੋਂ ਆਪ ਨਾਲ ਜੁੜੇ ਦੋ ਅਤੇ ਅਕਾਲੀ ਦਲ ਨਾਲ ਜੁੜੇ ਇੱਕ ਪੰਚਾਇਤ ਮੈਂਬਰ ਨੇ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਵਿੱਚ ਕਾਂਗਰਸ ਪਾਰਟੀ ਵਿੱਚ ਸ਼ਮੂਲੀਅਤ ਕਰ ਲਈ।

ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਕਾਂਗਰਸ ਪਾਰਟੀ ਦੀਆਂ ਵਿਕਾਸ ਪੱਖੀ ਨੀਤੀਆਂ ਤੋਂ ਹਰ ਵਰਗ ਪ੍ਰਭਾਵਿਤ ਅਤੇ ਖੁਸ਼ ਹੈ। ਜਿਸ ਕਰਕੇ ਵਿਕਾਸ ਦੇ ਏਜੰਡੇ ਤੋਂ ਖਾਲੀ ਆਪ ਅਤੇ ਅਕਾਲੀ ਦਲ ਤੋਂ ਲੋਕ ਲਗਾਤਾਰ ਕਿਨਾਰਾ ਕਰਦੇ ਜਾ ਰਹੇ ਹਨ ਅਤੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋ ਰਹੇ ਹਨ। ਉਹਨਾਂ ਕਿਹਾ ਕਿ ਬਰਨਾਲਾ ਹਲਕੇ ਦੇ ਪਿੰਡਾਂ ਵਿੱਚ ਵਿਕਾਸ ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਇਸ ਮੌਕੇ ਪੰਚਾਇਤ ਮੈਂਬਰ ਜਗਰਾਜ ਸਿੰਘ ਜੱਗਾ, ਪ੍ਰਗਟ ਸਿੰਘ ਅਤੇ ਬੂਟਾ ਸਿੰਘ ਨੇ ਕਿਹਾ ਕਿ ਉਹ ਕੇਵਲ ਸਿੰਘ ਢਿੱਲੋਂ ਵਲੋਂ ਕਰਵਾਏ ਗਏ ਵਿਕਾਸ ਤੋਂ ਖੁਸ਼ ਹੋ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ ਹਨ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਸ.ਢਿੱਲੋਂ ਦੀ ਜਿੱਤ ਲਈ ਪੂਰਾ ਜ਼ੋਰ ਲਗਾਉਣਗੇ। ਇਹ ਤਿੰਨੇ ਪੰਚ ਬਲਾਕ ਸੰਮਤੀ ਪ੍ਰਦੀਪ ਸਿੰਘ ਚੀਮਾ ਦੀ ਪ੍ਰੇਰਨਾ ਸਦਕਾ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ।

Published by:Ashish Sharma
First published:

Tags: Barnala