• Home
  • »
  • News
  • »
  • punjab
  • »
  • BARNALA ADMINISTRATION BOWED BEFORE FARMERS AFTER RECEIVING CHECK MARTYR FARMER TODAY

ਕਿਸਾਨਾਂ ਅੱਗੇ ਝੁਕਿਆ ਬਰਨਾਲਾ ਪ੍ਰਸ਼ਾਸਨ, ਪਰਿਵਾਰ ਨੂੰ ਮੁਆਵਜ਼ੇ ਉਪਰੰਤ ਸ਼ਹੀਦ ਨਿਰਮਲ ਸਿੰਘ ਦਾ ਕੀਤਾ ਗਿਆ ਸਸਕਾਰ

ਮੁਆਵਜ਼ੇ ਲਈ, ਅੰਦੋਲਨ 'ਚ ਸ਼ਹੀਦ ਹੋਏ ਕਿਸਾਨਾਂ ਦੇ ਵਾਰਸਾਂ ਨੂੰ ਖੱਜਲ-ਖੁਆਰ ਕਰਨਾ ਬੰਦ ਕਰੇ ਸਰਕਾਰ: ਕਿਸਾਨ ਆਗੂ

ਕਿਸਾਨਾਂ ਅੱਗੇ ਝੁਕਿਆ ਬਰਨਾਲਾ ਪ੍ਰਸ਼ਾਸਨ, ਪਰਿਵਾਰ ਨੂੰ ਮੁਆਵਜ਼ੇ ਉਪਰੰਤ ਸ਼ਹੀਦ ਨਿਰਮਲ ਸਿੰਘ ਦਾ ਕੀਤਾ ਗਿਆ ਸਸਕਾਰ

  • Share this:
32 ਜਥੇਬੰਦੀਆਂ 'ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 322ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਕਿਸਾਨਾਂ ਵੱਲੋਂ ਇਸ ਮੌਕੇ ਸ਼ਹੀਦ ਨਿਰਮਲ ਸਿੰਘ ਹਮੀਦੀ ਲਈ ਵੀ ਸੰਘਰਸ਼ ਕੀਤਾ ਜਾ ਰਿਹਾ ਸੀ, ਜਿਸ ਨੂੰ ਦੇਰ ਸ਼ਾਮ ਬੂਰ ਪਿਆ।

ਪ੍ਰਸ਼ਾਸਨ ਵੱਲੋਂ ਦੇਰ ਸ਼ਾਮ ਕਿਸਾਨੀ ਸੰਘਰਸ਼ ਅੱਗੇ ਝੁਕਦੇ ਹੋਏ ਤਿੰਨ ਦਿਨਾਂ ਬਾਅਦ ਸ਼ਹੀਦ ਨਿਰਮਲ ਸਿੰਘ ਹਮੀਦੀ ਦੇ ਵਾਰਸਾਂ ਨੂੰ ਮੁਆਵਜ਼ੇ ਦਾ ਚੈਕ ਸੌਂਪਿਆ ਗਿਆ। ਬੁਲਾਰਿਆਂ ਨੇ ਇਸ ਨੂੰ ਕਿਸਾਨ ਏਕਤਾ ਦਾ ਪ੍ਰਮਾਣ ਕਿਹਾ। ਉਪਰੰਤ ਸ਼ਹੀਦ ਦਾ ਬੁੱਧਵਾਰ ਪਿੰਡ ਹਮੀਦੀ ਵਿਖੇ ਪੂਰੇ ਜਥੇਬੰਦਕ ਸਨਮਾਨਾਂ ਸਹਿਤ ਸਸਕਾਰ ਕੀਤਾ ਗਿਆ।

Barnala administration bows before farmers, cremation of Shaheed Nirmal Singh after compensation to family
ਕਿਸਾਨਾਂ ਅੱਗੇ ਝੁਕਿਆ ਬਰਨਾਲਾ ਪ੍ਰਸ਼ਾਸਨ, ਪਰਿਵਾਰ ਨੂੰ ਮੁਆਵਜ਼ੇ ਉਪਰੰਤ ਸ਼ਹੀਦ ਨਿਰਮਲ ਸਿੰਘ ਦਾ ਕੀਤਾ ਗਿਆ ਸਸਕਾਰ


ਅੱਜ ਬੁਲਾਰਿਆਂ ਨੇ ਕਿਹਾ ਕਿ ਸਾਡਾ ਅੰਦੋਲਨ ਹਰ ਦਿਨ ਵਧੇਰੇ ਵਿਆਪਕ, ਸਥਿਰ ਤੇ ਮਜ਼ਬੂਤ ਹੋ ਰਿਹਾ ਹੈ। ਅੱਜ ਧਰਨੇ ਨੂੰ ਪ੍ਰੇਮਪਾਲ ਕੌਰ, ਗੁਰਨਾਮ ਸਿੰਘ ਠੀਕਰੀਵਾਲਾ, ਪਵਿੱਤਰ ਸਿੰਘ ਲਾਲੀ,ਮੇਲਾ ਸਿੰਘ ਕੱਟੂ, ਮਨਜੀਤ ਕੌਰ ਖੁੱਡੀ ਕਲਾਂ, ਬੂਟਾ ਸਿੰਘ ਠੀਕਰੀਵਾਲਾ, ਗੁਰਦਰਸ਼ਨ ਸਿੰਘ ਦਿਉਲ,ਜਸਪਾਲ ਕੌਰ ਕਰਮਗੜ੍ਹ, ਰਣਧੀਰ ਸਿੰਘ ਰਾਜਗੜ੍ਹ, ਅਮਨਦੀਪ ਸਿੰਘ ਭਦੌੜ, ਜਸਪਾਲ ਸਿੰਘ ਸਹਿਜੜਾ, ਹਰਚਰਨ ਸਿੰਘ ਚੰਨਾ ਨੇ ਸੰਬੋਧਨ ਕੀਤਾ।

Barnala administration bows before farmers, cremation of Shaheed Nirmal Singh after compensation to family
ਕਿਸਾਨਾਂ ਅੱਗੇ ਝੁਕਿਆ ਬਰਨਾਲਾ ਪ੍ਰਸ਼ਾਸਨ, ਪਰਿਵਾਰ ਨੂੰ ਮੁਆਵਜ਼ੇ ਉਪਰੰਤ ਸ਼ਹੀਦ ਨਿਰਮਲ ਸਿੰਘ ਦਾ ਕੀਤਾ ਗਿਆ ਸਸਕਾਰ


ਬੁਲਾਰਿਆਂ ਨੇ ਕਿਹਾ ਕਿ ਅੰਦੋਲਨ ਦੇ ਸ਼ੁਰੂ ਹੋਣ ਬਾਅਦ 600 ਤੋਂ ਵੱਧ ਕਿਸਾਨ ਸ਼ਹੀਦ ਹੋ ਚੁੱਕੇ ਹਨ। ਅੰਦੋਲਨ ਦੇ ਦਬਾਅ ਹੇਠ, ਸ਼ਹੀਦ ਕਿਸਾਨਾਂ ਦੇ ਵਾਰਸਾਂ ਨੂੰ ਮੁਆਵਜ਼ਾ ਦੇਣ ਲਈ ਸਰਕਾਰ ਨੇ ਦਿਸ਼ਾ-ਨਿਰਦੇਸ਼ ਤੈਅ ਕਰ ਰੱਖੇ ਹਨ ਪਰ ਇਸ ਦੇ ਬਾਵਜੂਦ ਜ਼ਿਲ੍ਹਾ ਪ੍ਰਸ਼ਾਸਨ ਹਰ ਵਾਰ ਵਾਰਸਾਂ ਨੂੰ ਖਾਹ-ਮਖਾਹ ਖੱਜਲ-ਖੁਆਰ ਕਰਦਾ ਹੈ।

ਧਰਨੇ ਵਿੱਚ ਰਾਜਵਿੰਦਰ ਸਿੰਘ ਮੱਲੀ, ਰਘਵੀਰ ਸਿੰਘ ਕੱਟੂ, ਬਹਾਦਰ ਸਿੰਘ ਧਨੌਲਾ, ਦਰਸ਼ਨ ਸਿੰਘ ਸ਼ੌਂਕੀ ਅਤੇ ਬਿੱਕਰ ਸਿੰਘ ਮਸਤੂਆਣਾ ਦੇ ਗੀਤ ਤੇ ਕਵਿਤਾਵਾਂ ਸੁਣਾਈਆਂ।
Published by:Ashish Sharma
First published:
Advertisement
Advertisement