ਬਰਨਾਲਾ: ਵਰ੍ਹਦੇ ਮੀਂਹ 'ਚ ਖੜ੍ਹੀਆਂ ਰਹੀਆਂ ਆਸ਼ਾ ਵਰਕਰਾਂ, ਕੋਈ ਅਧਿਕਾਰੀ ਮੰਗ ਪੱਤਰ ਲੈਣ ਨਾ ਆਇਆ

News18 Punjabi | News18 Punjab
Updated: July 20, 2021, 7:06 PM IST
share image
ਬਰਨਾਲਾ: ਵਰ੍ਹਦੇ ਮੀਂਹ 'ਚ ਖੜ੍ਹੀਆਂ ਰਹੀਆਂ ਆਸ਼ਾ ਵਰਕਰਾਂ, ਕੋਈ ਅਧਿਕਾਰੀ ਮੰਗ ਪੱਤਰ ਲੈਣ ਨਾ ਆਇਆ
ਬਰਨਾਲਾ: ਵਰ੍ਹਦੇ ਮੀਂਹ 'ਚ ਖੜ੍ਹੀਆਂ ਰਹੀਆਂ ਆਸ਼ਾ ਵਰਕਰਾਂ, ਕੋਈ ਅਧਿਕਾਰੀ ਮੰਗ ਪੱਤਰ ਲੈਣ ਨਾ ਆਇਆ

  • Share this:
  • Facebook share img
  • Twitter share img
  • Linkedin share img
ਆਸ਼ੀਸ਼ ਸ਼ਰਮਾ

ਬਰਨਾਲਾ: ਬਰਨਾਲਾ ਵਿਚ ਅੱਜ ਕਈ ਜ਼ਿਲ੍ਹਿਆਂ ਦੀਆਂ ਆਸ਼ਾ ਵਰਕਰਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਸ਼ਹਿਰ ਦੇ ਸਰਕਾਰੀ ਹਸਪਤਾਲ ਤੋਂ ਲੈ ਕੇ ਡੀਸੀ ਦਫ਼ਤਰ ਤੱਕ ਰੋਸ ਮਾਰਚ ਕੱਢਿਆ ਗਿਆ। ਇਸੇ ਦਰਮਿਆਨ ਤੇਜ਼ ਮੀਂਹ ਸ਼ੁਰੂ ਹੋ ਗਿਆ। ਡੀਸੀ ਦਫ਼ਤਰ ਅੱਗੇ ਵਰ੍ਹਦੇ ਮੀਂਹ ਵਿੱਚ ਕਿਸੇ ਵੀ ਅਧਿਕਾਰੀ ਵਲੋਂ ਲੰਬਾ ਮੰਗ ਪੱਤਰ ਨਾ ਫੜੇ ਜਾਣ ਦੇ ਰੋਸ ਵਿਚ ਆਸ਼ਾ ਵਰਕਰਾਂ ਵੱਲੋਂ ਡੀਸੀ ਬਰਨਾਲਾ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਪ੍ਰਦਰਸ਼ਨਕਾਰੀ ਆਸ਼ਾ ਵਰਕਰਾਂ ਨੇ ਕਿਹਾ ਕਿ ਉਹਨਾਂ ਵਲੋਂ ਆਪਣੀਆਂ ਮੰਗਾਂ ਨੂੰ ਲੈ ਕੇ ਲਗਾਤਾਰ ਸੰਘਰਸ਼ ਕੀਤਾ ਜਾ ਰਿਹਾ ਹੈ। ਉਹਨਾਂ ਦੀਆਂ ਮੰਗਾਂ ਇਹ ਹਨ ਕਿ ਹਰਿਆਣਾ ਪੈਟਰਨ ਦੀ ਤਰਜ਼ 'ਤੇ ਉਹਨਾਂ ਨੂੰ ਤਨਖਾਹ ਦਿੱਤੀ ਜਾਵੇ। ਹਰਿਆਣਾ ਵਿੱਚ ਜਿਵੇਂ 4000 ਰੁਪਏ ਤਨਖਾਹ ਦਿੱਤੀ ਜਾ ਰਹੀ ਹੈ, ਉਵੇਂ ਪੰਜਾਬ ਸਰਕਾਰ ਉਹਨਾਂ ਨੂੰ 4000 ਤਨਖਾਹ ਅਤੇ ਮਾਣਭੱਤਾ ਦੇਵੇ।
ਇਹਨਾਂ ਮੰਗਾਂ ਨੂੰ ਲੈ ਕੇ ਉਹ ਅੱਜ ਡੀਸੀ ਦਫ਼ਤਰ ਮੰਗ ਪੱਤਰ ਦੇਣ ਪਹੁੰਚੇ ਸਨ। ਪਰ ਤਿੰਨ ਘੰਟੇ ਹਜ਼ਾਰਾਂ ਆਸ਼ਾ ਵਰਕਰਾਂ ਮੀਂਹ ਵਿੱਚ ਖੜੀਆਂ ਰਹੀਆਂ, ਪਰ ਕੋਈ ਅਧਿਕਾਰੀ ਉਹਨਾਂ ਤੋਂ ਮੰਗ ਪੱਤਰ ਲੈਣ ਨਹੀਂ ਪਹੁੰਚਿਆ। ਪ੍ਰਸ਼ਾਸਨ ਨੇ ਤਿੰਨ ਘੰਟੇ ਉਹਨਾਂ ਨੂੰ ਮੀਂਹ ਵਿੱਚ ਖੜਾਈ ਰੱਖਿਆ।

ਉਹਨਾਂ ਦੋਸ਼ ਲਗਾਇਆ ਕਿ ਪ੍ਰਦਰਸ਼ਨ ਦੌਰਾਨ ਉਹਨਾਂ ਨਾਲ ਪੁਲਿਸ ਪ੍ਰਸ਼ਾਸਨ ਵਲੋਂ ਵੀ ਧੱਕੇਸ਼ਾਹੀ ਕੀਤੀ ਗਈ ਹੈ। ਸਿਰਫ ਤਿੰਨ ਲੇਡੀਜ਼ ਪੁਲਿਸ ਮੁਲਾਜ਼ਮ ਸਨ, ਜਦਕਿ ਮਰਦ ਪੁਲਿਸ ਕਰਮੀਆਂ ਨੇ ਉਹਨਾਂ ਨਾਲ ਧੱਕੇਸ਼ਾਹੀ ਕੀਤੀ ਹੈ।

ਉਹਨਾਂ ਕਿਹਾ ਕਿ ਜਿਹੜਾ ਸਿਸਟਮ ਉਹਨਾਂ ਤੋਂ ਮੰਗ ਪੱਤਰ ਫੜਨ ਨਹੀਂ ਆਇਆ, ਉਹਨਾਂ ਤੋਂ ਹੋਰ ਉਮੀਦ ਨਹੀਂ ਕੀਤੀ ਜਾ ਸਕਦੀ।
Published by: Gurwinder Singh
First published: July 20, 2021, 7:04 PM IST
ਹੋਰ ਪੜ੍ਹੋ
ਅਗਲੀ ਖ਼ਬਰ