Home /News /punjab /

Barnala-ਪਤਨੀ ਦੀ ਠੱਗੀ ਤੋਂ ਨਿਰਾਸ਼ ਖ਼ੁਦਕੁਸ਼ੀ ਕਰਨ ਵਾਲੇ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਪੁੱਜੇ ਚੇਅਰਪਰਸਨ ਮੁਨੀਸ਼ਾ ਗੁਲਾਟੀ

Barnala-ਪਤਨੀ ਦੀ ਠੱਗੀ ਤੋਂ ਨਿਰਾਸ਼ ਖ਼ੁਦਕੁਸ਼ੀ ਕਰਨ ਵਾਲੇ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਪੁੱਜੇ ਚੇਅਰਪਰਸਨ ਮੁਨੀਸ਼ਾ ਗੁਲਾਟੀ

  • Share this:

ਬਰਨਾਲਾ- ਜਿਲ੍ਹੇ ਦੇ ਕਸਬਾ ਧਨੌਲਾ ਦੇ ਕੋਠੇ ਗੋਬਿੰਦਪੁਰਾ ਦੇ ਨੌਜਵਾਨ ਲਵਪ੍ਰੀਤ ਸਿੰਘ ਦੀ ਖ਼ੁਦਕੁਸ਼ੀ ਦਾ ਮਾਮਲਾ ਸ਼ੋਸ਼ਲ ਮੀਡੀਆ ਤੇ ਕਾਫ਼ੀ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਪਰਿਵਾਰ ਦਾ ਦੋਸ਼ ਹੈ ਕਿ ਲਵਪ੍ਰੀਤ ਵਲੋਂ ਖੁਦਕੁਸ਼ੀ ਉਸਦੀ ਕੈਨੇਡਾ ਗਈ ਪਤਨੀ ਵਲੋਂ ਦਿੱਤੇ ਧੋਖੇ ਕਾਰਨ ਕੀਤੀ ਗਈ ਹੈ। ਅੱਜ ਲਵਪ੍ਰੀਤ ਦੇ ਪਰਿਵਾਰ ਨੂੰ ਮਿਲਣ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮੈਡਮ ਮੁਨੀਸ਼ਾ ਗੁਲਾਟੀ ਮਿਲਣ ਪੁੱਜੇ। ਜਿਹਨਾਂ ਨੇ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ਼ ਲਈ ਹਰ ਸੰਭਵ ਮੱਦਦ ਦਾ ਭਰੋਸਾ ਦਿੱਤਾ।

ਇਸ ਮੌਕੇ ਗੱਲਬਾਤ ਕਰਦਿਆਂ ਮੈਡਮ ਮੁਨੀਸ਼ਾ ਗੁਲਾਟੀ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿੱਚ ਕੰਟਰੈਕਟ ਵਿਆਹ ਹੋਣ ਲੱਗੇ ਹਨ ਅਤੇ ਇਹਨਾਂ ਵਿਆਹਾਂ ਕਾਰਨ ਪੰਜਾਬ ਦੇ ਲੜਕੇ ਅਤੇ ਲੜਕੀਆਂ ਧੋਖੇ ਦਾ ਸਿਕਾਰ ਹੋ ਰਹੇ ਹਨ। ਇਸੇ ਕਾਰਨ ਹੀ ਲਵਪ੍ਰੀਤ ਦੀ ਮੌਤ ਹੋਈ ਹੈ। ਜਿਸਨੂੰ ਲੈ ਕੇ ਉਹ ਅੱਜ ਉਸਦੇ ਪਰਿਵਾਰ ਨੂੰ ਮਿਲੇ ਹਨ। ਉਹਨਾਂ ਵਲੋਂ ਅੱਜ ਲਵਪ੍ਰੀਤ ਦੇ ਪਰਿਵਾਰ ਨੂੰ ਇਨਸਾਫ਼ ਦੇਣ ਦਾ ਵਿਸਵਾਸ਼ ਦਿੱਤਾ ਹੈ। ਇਸ ਮਾਮਲੇ ਦੀ ਉਚ ਪੱਧਰੀ ਅਧਿਕਾਰੀਆਂ ਵਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਦੋਸ਼ਾਂ ਦਾ ਸਾਹਮਣਾ ਕਰ ਰਹੀ ਲਵਪ੍ਰੀਤ ਦੀ ਕੈਨੇਡਾ ਰਹਿੰਦੀ ਪਤਨੀ ਬੇਅੰਤ ਅਤੇ ਬੇਅੰਤ ਦੇ ਪਰਿਵਾਰ ਨਾਲ ਵੀ ਉਹਨਾਂ ਦੀ ਗੱਲ ਹੋਈ ਹੈ। ਬੇਅੰਤ ਨੇ ਲਵਪ੍ਰੀਤ ਦੀ ਮੌਤ ਖ਼ੁਦਕੁਸ਼ੀ ਕਾਰਨ ਨਹੀਂ ਹੋਈ ਕਿਹਾ ਹੈ। ਪਰ ਫਿ਼ਰ ਵੀ ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਹੋਵੇਗੀ। ਬੇਅੰਤ ਨੂੰ ਵੀ ਕਿਹਾ ਗਿਆ ਹੈ ਕਿ ਜਾਂਚ ਲਈ ਉਸਨੂੰ  ਕੈਨੇਡਾ ਤੋਂ ਭਾਰਤ ਆਉਣਾ ਪੈ ਸਕਦਾ ਹੈ। ਜੇਕਰ ਉਹ ਇਸ ਮਾਮਲੇ ਵਿੱਚ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਵਿਰੁੱਧ ਬਣਦੀ ਕਾਰਵਾਈ ਵੀ ਹੋਵੇਗੀ ਅਤੇ ਕੈਨੇਡਾ ਤੋਂ ਡਿਪੋਰਟ ਵੀ ਹੋਵੇਗੀ। ਉਹਨਾਂ ਕਿਹਾ ਕਿ ਅੱਜ ਜੋ ਵੀ ਨੌਜਵਾਨ ਠੱਗੀ ਦਾ ਸਿਕਾਰ ਹਨ, ਉਹਨਾਂ ਨੂੰ ਇਨਸਾਫ ਦਿਵਾਉਣ ਲਈ ਉਹ ਯਤਨ ਕਰੇਗੀ।,

ਇਸ ਮੌਕੇ ਲਵਪ੍ਰੀਤ ਦੇ ਚਾਚਾ ਹਰਜਿੰਦਰ ਸਿੰਘ ਨੇ ਕਿਹਾ ਕਿ ਉਹਨਾਂ ਵਲੋਂ ਆਪਣੇ ਭਤੀਜੇ ਅਤੇ ਪਰਿਵਾਰ ਨਾਲ ਹੋਏ ਧੋਖੇ ਨੂੰ ਲੈ ਕੇ ਆਪਣੀ ਆਵਾਜ਼ ਸੋ਼ਸਲ ਮੀਡੀਆ ਤੇ ਉਠਾਈ ਸੀ। ਜਿਸ ਕਾਰਨ ਅੱਜ ਉਹਨਾਂ ਦੇ ਘਰ ਮੈਡਮ ਮੁਨੀਸ਼ਾ ਗੁਲਾਟੀ ਆਏ ਹਨ। ਉਹਨਾਂ ਕਿਹਾ ਕਿ ਅਸੀਂ ਲੱਖਾਂ ਰੁਪਏ ਬੇਅੰਤ ਨੂੰ ਵਿਦੇਸ਼ ਭੇਜਣ ਲਈ ਲਗਾਏ ਸਨ। ਪਰ ਉਸਦੀ ਪਤਨੀ ਨੇ ਲਵਪ੍ਰੀਤ ਨੂੰ ਲਿਜਾਣ ਲਈ ਕੋਈ ਪੈਰਵਾਈ ਨਹੀਂ ਕੀਤੀ। ਉਹਨਾਂ ਮਹਿਲਾ ਕਮਿਸ਼ਨ ਤੋਂ ਮੰਗ ਕੀਤੀ ਕਿ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ। ਉਹਨਾਂ ਕੈਪਟਨ ਸਰਕਾਰ ਤੋਂ ਮੰਗ ਕੀਤੀ ਕਿ ਆਪਣੇ ਰਾਜ ਦੇ ਆਖਰੀ ਮਹੀਨਿਆਂ ਵਿੱਚ ਉਹਨਾਂ ਸਮੇਤ ਹੋਰ ਠੱਗੀ ਦੇ ਸਿਕਾਰ ਪਰਿਵਾਰ ਨੂੰ ਇਨਸਾਫ਼ ਦਿੱਤਾ ਜਾਵੇ। ਉਹਨਾਂ ਕਿਹਾ ਕਿ ਲਵਪ੍ਰੀਤ ਦੀ ਮੌਤ ਲਈ ਜਿੰਮੇਵਾਰ ਉਸਦੀ ਪਤਨੀ ਅਤੇ ਉਸਦੇ ਪਰਿਵਾਰ ਵਿਰੁੱਧ ਬਣਦੀ ਕਾਰਵਾਈ ਕੀਤੀ ਜਾਵੇ।

ਉਥੇ ਇਸ ਮੌਕੇ ਵੱਡੀ ਗਿਣਤੀ ਵਿੱਚ ਨੌਜਵਾਨ ਮੈਡਮ ਮੁਨੀਸ਼ਾ ਗੁਲਾਟੀ ਨੂੰ ਮਿਲਣ ਪੁੱਂਜੇ, ਜੋ ਠੱਗੀ ਦਾ ਸਿ਼ਕਾਰ ਹਨ। ਉਹਨਾਂ ਨੇ ਕਿਹਾ ਕਿ ਉਹਨਾਂ ਦੀਆਂ ਪਤਨੀਆਂ ਨੇ ਉਹਨਾਂ ਨਾਲ ਵਿਦੇਸ਼ ਜਾਣ ਲਈ ਲੱਖਾਂ ਦੀ ਠੱਗੀ ਕਰ ਲਈ। ਉਹਨਾਂ ਨੂੰ ਨਾ ਤਾਂ ਵਿਦੇਸ਼ ਲਿਜਾਇਆ ਗਿਆ ਅਤੇ ਨਾ ਹੀ ਉਹਨਾਂ ਦੇ ਲੱਖਾਂ ਰੁਪਏ ਮੋੜੇ ਗਏ। ਉਹਨਾਂ ਕਿਹਾ ਕਿ ਮੈਡਮ ਮੁਨੀਸ਼ਾ ਗੁਲਾਟੀ ਤੋਂ ਉਹਨਾਂ ਨੁੰ ਇਨਸਾਫ਼ ਮਿਲਣ ਦੀ ਉਮੀਦ ਹੈ।

Published by:Ashish Sharma
First published:

Tags: Barnala