Home /News /punjab /

ਮੁਜ਼ੱਫਰਨਗਰ ਮਹਾਂ-ਪੰਚਾਇਤ ਤੇ ਭਾਰਤ ਬੰਦ ਲਈ ਤਿਆਰੀਆਂ ਲਈ ਕਿਸਾਨਾਂ ਨੇ ਕੀਤੀ ਮੀਟਿੰਗ

ਮੁਜ਼ੱਫਰਨਗਰ ਮਹਾਂ-ਪੰਚਾਇਤ ਤੇ ਭਾਰਤ ਬੰਦ ਲਈ ਤਿਆਰੀਆਂ ਲਈ ਕਿਸਾਨਾਂ ਨੇ ਕੀਤੀ ਮੀਟਿੰਗ

ਮੁਜ਼ੱਫਰਨਗਰ ਮਹਾਂ-ਪੰਚਾਇਤ ਤੇ ਭਾਰਤ ਬੰਦ ਲਈ ਤਿਆਰੀਆਂ ਲਈ ਕਿਸਾਨਾਂ ਨੇ ਕੀਤੀ ਮੀਟਿੰਗ

ਮੁਜ਼ੱਫਰਨਗਰ ਮਹਾਂ-ਪੰਚਾਇਤ ਤੇ ਭਾਰਤ ਬੰਦ ਲਈ ਤਿਆਰੀਆਂ ਲਈ ਕਿਸਾਨਾਂ ਨੇ ਕੀਤੀ ਮੀਟਿੰਗ

 • Share this:
  ਆਸ਼ੀਸ਼ ਸ਼ਰਮਾ, ਬਰਨਾਲਾ

  32 ਜਥੇਬੰਦੀਆਂ 'ਤੇ ਆਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਰੇਲਵੇ ਸਟੇਸ਼ਨ 'ਤੇ ਲਾਇਆ ਧਰਨਾ 331ਵੇਂ ਦਿਨ ਵੀ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ। ਸੰਯੁਕਤ ਕਿਸਾਨ ਮੋਰਚੇ ਨੇ ਮੁਜ਼ਫਰਨਗਰ (ਯੂ.ਪੀ.) ਵਿਖੇ 5 ਸਤੰਬਰ ਨੂੰ ਕਿਸਾਨ ਮਹਾਂ-ਪੰਚਾਇਤ ਕਰਨ ਦਾ ਅਤੇ 25 ਸਤੰਬਰ ਨੂੰ ਭਾਰਤ ਬੰਦ ਕਰਨ ਦਾ ਸੱਦਾ ਦਿੱਤਾ ਹੈ।

  ਧਰਨੇ ਵਿੱਚ ਇਨ੍ਹਾਂ ਦੋਵੇਂ ਵੱਡੇ ਪ੍ਰੋਗਰਾਮਾਂ ਦੀ ਤਿਆਰੀ ਵਿੱਚ ਹੁਣੇ ਤੋਂ ਜੁਟ ਜਾਣ ਦੀ ਅਪੀਲ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਿਸਾਨ- ਮੰਗਾਂ ਪ੍ਰਤੀ ਅੜੀਅਲ ਵਤੀਰਾ ਧਾਰਨ ਕਰ ਰੱਖਿਆ ਹੈ। ਸਰਕਾਰ ਨੂੰ 'ਬੰਗਾਲ ਚੋਣਾਂ ਦੀ ਤਰ੍ਹਾਂ, ਯੂ.ਪੀ ਵਿਧਾਨ ਸਭਾ ਚੋਣਾਂ 'ਚ ਸਿਆਸੀ ਹਲੂਣਾ ਦੇਣ ਲਈ ਬੀਜੇਪੀ ਨੂੰ ਹਰਾਉਣਾ ਜਰੂਰੀ ਹੈ। ਇਸੇ ਨੀਤੀ ਤਹਿਤ 5 ਸਤੰਬਰ ਨੂੰ ਮੁਜ਼ਫਰਨਗਰ ਵਿੱਚ ਇੱਕ ਕਿਸਾਨ ਮਹਾਂ-ਪੰਚਾਇਤ ਆਯੋਜਿਤ ਕੀਤੀ ਜਾ ਰਹੀ ਹੈ। ਉਸ ਪ੍ਰੋਗਰਾਮ ਦੀ ਵਿਰਾਟਤਾ ਤੋਂ ਸਰਕਾਰ ਨੂੰ ਸਪੱਸ਼ਟ ਸੁਨੇਹਾ ਮਿਲ ਜਾਵੇਗਾ ਕਿ ਖੇਤੀ ਕਾਨੂੰਨ ਰੱਦ ਕਰਨ ਤੋਂ ਇਲਾਵਾ ਉਸ ਕੋਲ ਹੋਰ ਕੋਈ ਚਾਰਾ ਨਹੀਂ। 25 ਸਤੰਬਰ ਨੂੰ ਮਜਦੂਰ,ਮੁਲਾਜ਼ਮ, ਵਿਦਿਆਰਥੀ ਤੇ ਨੌਜਵਾਨ ਜਥੇਬੰਦੀਆਂ ਦੇ ਸਹਿਯੋਗ ਨਾਲ ਭਾਰਤ ਬੰਦ ਕੀਤਾ ਜਾਵੇਗਾ।

  Farmers hold meeting at Muzaffarnagar Maha Panchayat to prepare for Bharat Bandh
  ਮੁਜ਼ੱਫਰਨਗਰ ਮਹਾਂ-ਪੰਚਾਇਤ ਤੇ ਭਾਰਤ ਬੰਦ ਲਈ ਤਿਆਰੀਆਂ ਲਈ ਕਿਸਾਨਾਂ ਨੇ ਕੀਤੀ ਮੀਟਿੰਗ


  ਬੁਲਾਰਿਆਂ ਨੇ ਧਰਨਾਕਾਰੀਆਂ ਨੂੰ ਇਨ੍ਹਾਂ ਪ੍ਰੋਗਰਾਮਾਂ  ਦੀ ਸਫਲਤਾ ਲਈ ਹੁਣੇ ਤੋਂ ਤਿਆਰੀਆਂ ਵਿੱਢਣ ਲਈ ਕਿਹਾ। ਅੱਜ ਧਰਨੇ ਨੂੰ ਕਰਨੈਲ ਸਿੰਘ ਗਾਂਧੀ, ਬਾਬੂ ਸਿੰਘ ਖੁੱਡੀ ਕਲਾਂ, ਉਜਾਗਰ ਸਿੰਘ ਬੀਹਲਾ, ਨਛੱਤਰ ਸਿੰਘ ਸਹੌਰ, ਜਸਪਾਲ ਚੀਮਾ, ਨੇਕਦਰਸ਼ਨ ਸਿੰਘ, ਗੁਰਦੇਵ ਸਿੰਘ ਮਾਂਗੇਵਾਲ, ਧਰਮਪਾਲ ਕੌਰ, ਗੁਰਚਰਨ ਸਿੰਘ ਸੁਰਜੀਤਪੁਰਾ, ਬਲਜੀਤ ਸਿੰਘ ਚੌਹਾਨਕੇ, ਗੁਰਦਰਸ਼ਨ ਸਿੰਘ ਦਿਉਲ, ਹਰਚਰਨ ਚੰਨਾ ਨੇ ਸੰਬੋਧਨ ਕੀਤਾ।

  ਧਰਨੇ ਨੂੰ ਮੇਜਰ ਸਿੰਘ, ਬਲਵਿੰਦਰ ਸਿੰਘ, ਜਰਨੈਲ ਸਿੰਘ ਤੇ ਦਲੀਪ ਸਿੰਘ ਨੇ ਸੰਬੋਧਨ ਕੀਤਾ।ਅੱਜ ਰਾਜਵਿੰਦਰ ਸਿੰਘ ਮੱਲੀ ਦੇ ਕਵੀਸ਼ਰੀ ਜਥੇ ਨੇ ਕਵੀਸ਼ਰੀ ਤੇ ਕਰਨੈਲ ਸਿੰਘ ਗੁੰਮਟੀ ਨੇ ਇਨਕਲਾਬੀ ਗੀਤ ਪੇਸ਼ ਕੀਤਾ।
  Published by:Krishan Sharma
  First published:

  Tags: Bandh, Barnala, Central government, Farmers Protest, Modi government, Punjab farmers

  ਅਗਲੀ ਖਬਰ