• Home
 • »
 • News
 • »
 • punjab
 • »
 • BARNALA FILE A COMPLAINT AGAINST THE PRODUCER ASSAILANTS

ਬਰਨਾਲਾ: ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਪਰਚਾ ਦਰਜ

ਬਰਨਾਲਾ: ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਪਰਚਾ ਦਰਜ

ਬਰਨਾਲਾ: ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ 'ਤੇ ਪਰਚਾ ਦਰਜ

 • Share this:
  ਆਸ਼ੀਸ਼ ਸ਼ਰਮਾ

  ਬਰਨਾਲਾ: ਪ੍ਰੋਡਿਊਸਰ ਡੀਐਕਸਐਕਸ ਦੀ ਬੀਤੀ ਦਿਨੀਂ ਨਿਹੰਗਾਂ ਵਲੋਂ ਕੁੱਟਮਾਰ ਕਰ ਦਿੱਤੀ ਗਈ ਸੀ। ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉਤੇ ਵਾਇਰਲ ਹੋਈ ਹੈ। ਇਹ ਮਾਮਲਾ ਅੱਜ ਹੋਰ ਗਰਮਾ ਗਿਆ। ਇਸ ਮਾਮਲੇ ਨੂੰ ਲੈ ਕੇ ਪ੍ਰੋਡਿਊਸਰ ਵਲੋਂ ਜਿੱਥੇ ਨਿਹੰਗਾਂ ਉਤੇ ਪੈਸੇ ਮੰਗਣ ਦੇ ਦੋਸ਼ ਲਗਾਏ ਗਏ ਹਨ।

  ਥਾਣਾ ਧਨੌਲਾ ਦੀ ਪੁਲਿਸ ਵਲੋਂ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਉਤੇ ਪਰਚਾ ਦਰਜ ਕਰ ਲਿਆ ਹੈ। ਅੱਜ ਥਾਣਾ ਧਨੌਲਾ ਵਿਖੇ ਪ੍ਰੋਡਿਊਸਰ ਦੇ ਪਿੰਡ ਵਾਸੀ ਉਸ ਦੇ ਹੱਕ ਵਿੱਚ ਇਕੱਠੇ ਹੋਏ, ਉਥੇ ਨਿਹੰਗਾਂ ਦੇ ਹਮਾਇਤੀ ਵੀ ਥਾਣੇ ਵਿਚ ਵੱਡੀ ਗਿਣਤੀ ਵਿੱਚ ਪਹੁੰਚ ਗਏ। ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਪ੍ਰੋਡਿਊਸਰ ਉਰਫ ਹਰਿੰਦਰ ਸਿੰਘ ਨੇ ਕਿਹਾ ਕਿ ਉਸ ਦੀ ਕੁੱਟਮਾਰ ਕਰਨ ਵਾਲੇ ਨਿਹੰਗਾਂ ਵਲੋਂ ਉਸ ਤੋਂ ਕੁੱਝ ਸਮਾਂ ਪਹਿਲਾਂ ਪੈਸੇ ਮੰਗੇ ਸਨ ਅਤੇ 90 ਹਜ਼ਾਰ ਰੁਪਏ ਵੀ ਉਸ ਨੂੰ ਦਿੱਤੇ ਸਨ।

  ਹੁਣ ਮੁੜ ਪੈਸੇ ਦੀ ਮੰਗ ਕਰ ਰਹੇ ਸਨ ਅਤੇ ਉਸ ਨੇ ਪੈਸੇ ਦੇਣ ਤੋਂ ਜਵਾਬ ਦੇ ਦਿੱਤਾ। ਜਿਸ ਕਰਕੇ ਉਸ ਦੇ ਪਿੰਡ ਪਹੁੰਚ ਕੇ ਨਿਹੰਗਾਂ ਵਲੋਂ ਕੁੱਟਮਾਰ ਕੀਤੀ ਗਈ ਹੈ। ਨਿਹੰਗ ਉਸ ਤੋਂ ਮੋਬਾਈਲ ਅਤੇ ਪਰਸ ਖੋਹ ਕੇ ਲੈ ਗਏ। ਉਧਰ ਉਸ ਦੇ ਹੱਕ ਵਿੱਚ ਉਸ ਦਾ ਪਿੰਡ ਵੀ ਆ ਗਿਆ ਹੈ। ਪਿੰਡ ਦੇ ਸਰਪੰਚ ਨੇ ਗੱਲਬਾਤ ਕਰਦਿਆਂ ਕਿਹਾ ਕਿ ਪ੍ਰੋਡਿਊਸਰ ਦੇ ਪਿੰਡ ਪਹੁੰਚ ਗਏ ਨਿਹੰਗ ਵੱਲੋਂ ਕੁੱਟਮਾਰ ਕੀਤੀ ਗਈ ਹੈ, ਜੋ ਸਰਾਸਰ ਗਲਤ ਹੈ, ਜਿਸ ਕਰਕੇ ਅੱਜ ਸਾਰਾ ਪਿੰਡ ਉਸ ਦੇ ਹੱਕ ਵਿੱਚ ਖੜ੍ਹਾ ਹੈ।

  ਉਹਨਾਂ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਇਸ ਮਾਮਲੇ ਸਬੰਧੀ ਡੀਐੱਸਪੀ ਲਖਵੀਰ ਸਿੰਘ ਟਿਵਾਣਾ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਪ੍ਰੋਡਿਊਸਰ ਹਸਪਤਾਲ ਵਿੱਚ ਜ਼ੇਰੇ ਇਲਾਜ ਦਾਖਲ ਹੋਇਆ ਸੀ। ਜਿਸ ਦੀ ਰੁੱਕੇ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਕੁਝ ਵਿਅਕਤੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਗਈ ਹੈ ਅਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰਕੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

  ਇਸ ਸਬੰਧੀ ਪ੍ਰੋਡਿਊਸਰ ਦੀ ਕੁੱਟਮਾਰ ਕਰਨ ਵਾਲੇ ਨਿਹੰਗ ਅੰਮ੍ਰਿਤਪਾਲ ਸਿੰਘ ਨੇ ਕਿਹਾ ਕਿ ਪ੍ਰੋਡਿਊਸਰ ਲੱਚਰਤਾ ਤੇ ਨਸ਼ਿਆਂ ਨੂੰ ਪ੍ਰਮੋਟ ਕਰਦਾ ਸੀ। ਜਿਸ ਕਰਕੇ ਉਹਨਾਂ ਨੂੰ ਉਸ ਦੀ ਕੁੱਟਮਾਰ ਦਾ ਕਦਮ ਚੁੱਕਣਾ ਪਿਆ। ਉਹਨਾਂ ਕਿਹਾ ਕਿ ਭਾਵੇਂ ਪਰਚਾ ਉਹਨਾਂ ਤੇ ਦਰਜ ਹੋ ਗਿਆ, ਪਰ ਉਹਨਾਂ ਦੀ ਜ਼ਮਾਨਤ ਹੋ ਗਈ ਹੈ। ਉਹਨਾਂ ਪ੍ਰੋਡਿਊਸਰ ਵਲੋਂ ਪੈਸੇ ਮੰਗਣ ਦੇ ਦੋਸ਼ਾਂ ਦਾ ਖੰਡਨ ਕਰਦਿਆਂ ਕਿਹਾ ਕਿ ਪ੍ਰੋਡਿਊਸਰ ਇਸ ਦੇ ਸਬੂਤ ਪੇਸ਼ ਕਰੇ। ਇਹ ਦੋਸ਼ ਝੂਠੇ ਹਨ।

  ਇਹ ਲਗਾਏ ਝੂਠੇ ਦੋਸ਼ਾਂ ਦੀ ਸ਼ਿਕਾਇਤ ਉਹਨਾਂ ਨੇ ਬਰਨਾਲਾ ਦੇ ਐਸਐਸਪੀ ਨੂੰ ਦੇ ਦਿੱਤੀ ਹੈ। ਉਹਨਾਂ ਪਿੰਡ ਦੇ ਲੋਕਾਂ ਵਲੋਂ ਪ੍ਰੋਡਿਊਸਰ ਦੀ ਹਮਾਇਤ ਕਰਨ 'ਤੇ ਕਿਹਾ ਕਿ ਪ੍ਰੋਡਿਊਸਰ ਦੀਆਂ ਵੀਡੀਓਜ਼ ਪਿੰਡ ਦੀਆਂ ਸਾਰੀਆਂ ਧੀਆਂ ਭੈਣਾਂ ਦੇ ਸਾਹਮਣੇ ਦਿਖਾਵੇ। ਜੇਕਰ ਪਿੰਡ ਦੀਆਂ ਔਰਤਾਂ ਇਹ ਵੀਡੀਓਜ਼ ਦੇਖ ਗਈਆਂ ਤਾਂ ਉਹ ਪ੍ਰੋਡਿਊਸਰ ਤੋਂ ਖੁਦ ਮੁਆਫੀ ਮੰਗੇ। ਉਹਨਾਂ ਕਿਹਾ ਕਿ ਪ੍ਰੋਡਿਊਸਰ ਨਾਲ ਉਹਨਾਂ ਦੀ ਕੋਈ ਨਿੱਜੀ ਦੁਸਮਣੀ ਨਹੀਂ ਹੈ। ਪ੍ਰੋਡਿਊਸਰ ਲੱਚਰਤਾ ਵਾਲੇ ਕੰਮ ਬੰਦ ਕਰ ਦੇਵੇ, ਉਹ ਕੁਝ ਨਹੀਂ ਆਖਣਗੇ।

  ਉਧਰ ਇਸ ਮੌਕੇ ਥਾਣੇ ਵਿਚ ਮੌਜੂਦ ਨਿਹੰਗ ਅੰਮ੍ਰਿਤਪਾਲ ਸਿੰਘ ਦੇ ਸਮੱਰਥਕਾਂ ਨੇ ਕਿਹਾ ਕਿ ਪ੍ਰੋਡਿਊਸਰ ਵਲੋਂ ਫੈਲਾਈ ਜਾ ਰਹੀ ਲੱਚਰਤਾ ਨੂੰ ਰੋਕਣ ਲਈ ਅੰਮ੍ਰਿਤਪਾਲ ਨੇ ਇਹ ਕਦਮ ਚੁੱਕਿਆ ਹੈ। ਜਿਸਦਾ ਉਹ ਸਾਥ ਦਿੰਦੇ ਹਨ ਅਤੇ ਹਰ ਸੰਭਵ ਮੱਦਦ ਵੀ ਕਰਨਗੇ।
  Published by:Gurwinder Singh
  First published: