ਬਰਨਾਲਾ : 13 ਸਾਲਾ ਦਲਿਤ ਲੜਕੀ ਨਾਲ ਗੈਂਗਰੇਪ, ਚਾਰ ਖਿਲਾਫ ਮਾਮਲਾ ਦਰਜ

Ashish Sharma | News18 Punjab
Updated: March 11, 2021, 2:23 PM IST
share image
ਬਰਨਾਲਾ : 13 ਸਾਲਾ ਦਲਿਤ ਲੜਕੀ ਨਾਲ ਗੈਂਗਰੇਪ, ਚਾਰ ਖਿਲਾਫ ਮਾਮਲਾ ਦਰਜ
ਬਰਨਾਲਾ : 13 ਸਾਲਾ ਦਲਿਤ ਲੜਕੀ ਨਾਲ ਗੈਂਗਰੇਪ, ਚਾਰ ਖਿਲਾਫ ਮਾਮਲਾ ਦਰਜ

  • Share this:
  • Facebook share img
  • Twitter share img
  • Linkedin share img
ਬਰਨਾਲਾ ਜ਼ਿਲੇ ਪਿੰਡ ਧੌਲਾ ਵਿਖੇ ਇੱਕ ਨਾਬਾਲਿਗ ਲੜਕੀ ਨਾਲ ਗੈਂਗਰੇਪ ਦਾ ਮਾਮਲਾ ਸਾਹਮਣੇ ਆਇਆ ਹੈ । ਪੀੜਤ ਲੜਕੀ ਇੱਕ ਦਲਿਤ ਪਰਿਵਾਰ ਨਾਲ ਸਬੰਧਤ ਹੈ। ਇਸ ਗੈਂਪਰੇਪ ਦੇ ਚਾਰੇ ਮੁਲਜ਼ਮ ਵੀ ਲੜਕੀ ਦੇ ਪਿੰਡ ਤੋਂ ਹੀ ਹਨ। ਪੁਲਿਸ ਵਲੋਂ ਪੀੜਤ ਲੜਕੀ ਨੂੰ ਸਰਕਾਰੀ ਹਸਪਤਾਲ ਬਰਨਾਲਾ ਵਿੱਚ ਦਾਖ਼ਲ ਕਰਵਾ ਕੇ ਮੈਡੀਕਲ ਕਰਵਾਇਆ ਗਿਆ ਹੈ । ਜਦੋਂਕਿ ਇਸ ਮਾਮਲੇ ਵਿੱਚ ਚਾਰੇ ਮੁੁਲਜ਼ਮਾਂ ਵਿਰੁੱਧ ਗੈਂਗਰੇਪ ਦੀ ਧਾਰਾ ਅਤੇ ਐਸਸੀ ਐਕਟ ਅਧੀਨ ਮਾਮਲਾ ਦਰਜ਼ ਕਰ ਲਿਆ ਹੈ ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਪੀੜਤ ਲੜਕੀ ਦੇ ਪਿਤਾ ਨੇ ਇਨਸਾਫ਼ ਦੀ ਗੁਹਾਰ ਲਗਾਉਂਦਿਆਂ ਕਿਹਾ ਕਿ ਉਸਦੀ ਲੜਕੀ ਨੂੰ ਚਾਰ ਲੜਕੇ ਵਰਗਲਾ ਕੇ ਘਰ ਤੋਂ ਲੈ ਗਏ, ਜਿਸ ਤੋਂ ਬਾਅਦ ਇਸ ਘਿਨੌਣੀ ਹਰਕਤ ਨੂੰ ਅੰਜ਼ਾਮ ਦਿੱਤਾ ਗਿਆ ਹੈ। ਪੁਲਿਸ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਹੈ ਕਿ ਦੋਸ਼ੀਆਂ ਦੇ ਵਿਰੁੱਧ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ ।

ਉਧਰ ਇਸ ਸਬੰਧੀ ਮਾਮਲੇ ਦੀ ਜਾਂਚ ਕਰਨ ਵਾਲੇ ਡੀ ਐਸ ਪੀ ਬਲਜੀਤ ਸਿੰਘ ਬਰਾੜ ਨੇ ਦੱਸਿਆ ਕਿ ਇਸ ਮਾਮਲੇ ਵਿੱਚ 13 ਸਾਲਾ ਲੜਕੀ ਨਾਲ ਗੈਂਗਰੇਪ ਦੀ ਘਟਨਾ ਵਾਪਰੀ ਹੈ। ਇਸ ਸਬੰਧੀ ਚਾਰੇ ਮੁਲਾਜ਼ਮਾਂ ਵਿਰੁੱਧ ਪਰਚਾ ਦਰਜ਼ ਕਰ ਲਿਆ ਹੈ ਅਤੇ ਪੀੜਤ ਲੜਕੀ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ । ਉਹਨਾਂ ਕਿਹਾ ਕਿ ਚਾਰੇ ਮੁਲਜ਼ਮਾਂ ਨੂੰ ਗਿ੍ਰਫ਼ਤਾਰ ਕਰਨ ਲਈ ਵੀ ਕਾਰਵਾਈ ਆਰੰਭ ਦਿੱਤੀ ਹੈ।
ਜ਼ਿਲਾ ਬਰਨਾਲਾ ਵਿਖੇ ਇੱਕ ਮਹੀਨੇ ਵਿੱਚ ਦੋ ਗੈਂਗਰੇਪ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ। ਪਿਛਲੇ ਦਿਨੀਂ 8 ਮਹੀਨੇ ਬਾਅਦ ਘਰ ਵਰਤੀ 23 ਸਾਲਾ ਲੜਕੀ ਨੇ ਗੈਂਗਰੇਪ ਕਰਨ ਦੇ ਦੋਸ਼ ਲਗਾਏ ਸਨ। ਜਿਸ ਸਬੰਧੀ ਪੁਲੀਸ ਵਲੋਂ ਕਈ ਮੁਲਜ਼ਮਾਂ ਵਿਰੁੱਧ ਪਰਚਾ ਦਰਜ਼ ਕਰਕੇ ਗਿ੍ਰਫ਼ਤਾਰ ਕੀਤਾ ਸੀ। ਜਦੋਂਕਿ ਇਸ ਮਾਮਲੇ ਵਿੱਚ ਤਿੰਨ ਪੁਲਿਸ ਮੁਲਾਜ਼ਮ ਵੀ ਸਸਪੈਂਡ ਹੋਏ ਸਨ। ਇਸੇ ਦਰਮਿਆਨ ਜ਼ਿਲੇ ਵਿੱਚ ਇੱਕ ਹੋਰ ਗੈਂਗਰੇਪ ਦੀ ਘਟਨਾ ਵਾਪਰੀ ਹੈ।
Published by: Ashish Sharma
First published: March 11, 2021, 2:23 PM IST
ਹੋਰ ਪੜ੍ਹੋ
ਅਗਲੀ ਖ਼ਬਰ