Home /News /punjab /

Barnala- ਆਜ਼ਾਦ ਚੋਣ ਲੜੇ ਨੌਜਵਾਨ ਆਗੂ ਗੁਰਮੇਲ ਬਿੱਟੂ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਲ

Barnala- ਆਜ਼ਾਦ ਚੋਣ ਲੜੇ ਨੌਜਵਾਨ ਆਗੂ ਗੁਰਮੇਲ ਬਿੱਟੂ ਸਮਰਥਕਾਂ ਸਮੇਤ ਕਾਂਗਰਸ 'ਚ ਸ਼ਾਮਲ

- ਬਰਨਾਲਾ ਦੇ ਵਾਰਡ ਨੰਬਰ 4 ਤੋਂ ਗੁਰਮੇਲ ਬਿੱਟੂ ਤੇ ਉਸਦੇ ਸਮੱਰਥਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ ਕੇਵਲ ਸਿੰਘ ਢਿੱਲੋਂ

- ਬਰਨਾਲਾ ਦੇ ਵਾਰਡ ਨੰਬਰ 4 ਤੋਂ ਗੁਰਮੇਲ ਬਿੱਟੂ ਤੇ ਉਸਦੇ ਸਮੱਰਥਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਦੇ ਹੋਏ ਕੇਵਲ ਸਿੰਘ ਢਿੱਲੋਂ

ਬਰਨਾਲਾ ਦੇ ਵਾਰਡ ਨੰਬਰ 4 ਵਿੱਚ ਕਾਂਗਰਸ ਪਾਰਟੀ ਨੂੰ ਮਿਲਿਆ ਵੱਡਾ ਬਲ ਆਜ਼ਾਦ ਚੋਣ ਲੜੇ ਨੌਜਵਾਨ ਆਗੂ ਗੁਰਮੇਲ ਬਿੱਟੂ ਸਮੱਰਥਕਾਂ ਸਮੇਤ ਕਾਂਗਰਸ ਵਿੱਚ ਸ਼ਾਮਲ

  • Share this:

ਬਰਨਾਲਾ ਸ਼ਹਿਰ ਦੇ ਵਾਰਡ ਨੰਬਰ 4 ਤੋਂ ਕਾਂਗਰਸ ਪਾਰਟੀ ਨੂੰ ਵੱਡਾ ਬਲ ਮਿਲਿਆ ਹੈ। ਇਸ ਵਾਰਡ ਤੋਂ ਐਮਸੀ ਦੀ ਚੋਣ ਆਜ਼ਾਦ ਤੌਰ ਤੇ ਲੜਨ ਵਾਲੇ ਨੌਜਵਾਨ ਆਗੂ ਗੁਰਮੇਲ ਸਿੰਘ ਬਿੱਟੂ ਆਪਣੇ ਵੱਡੀ ਗਿਣਤੀ ਸਮੱਰਥਕਾਂ ਸਮੇਤ ਕਾਂਗਰਸ ਪਾਰਟੀ ਵਿੱਚ ਸ਼ਾਮਲ ਹੋਏ। ਜਿਹਨਾਂ ਨੂੰ ਪੰਜਾਬ ਕਾਂਗਰਸ ਦੇ ਮੀਤ ਪ੍ਰਧਾਨ ਕੇਵਲ ਸਿੰਘ ਢਿੱਲੋਂ ਵਲੋਂ ਸਿਰੋਪਾਓ ਪਾ ਕੇ ਕਾਂਗਰਸ ਪਾਰਟੀ ਵਿੱਚ ਸ਼ਾਮਲ ਕੀਤਾ ਗਿਆ।


ਇਸ ਮੌਕੇ ਕੇਵਲ ਸਿੰਘ ਢਿੱਲੋਂ ਨੇ ਕਿਹਾ ਕਿ ਉਹਨਾਂ ਦੀ ਰਾਜਨੀਤੀ ਦਾ ਮੁੱਖ ਏਜੰਡਾ ਵਿਕਾਸ ਦਾ ਹੀ ਹੈ। ਬਿਨਾਂ ਕਿਸੇ ਪੱਖਪਾਤ ਤੋਂ ਬਰਨਾਲਾ ਸ਼ਹਿਰ ਦਾ ਨਿਰੰਤਰ ਵਿਕਾਸ ਜਾਰੀ ਹੈ। ਬਰਨਾਲਾ ਨੂੰ ਜ਼ਿਲ੍ਹਾ ਬਨਾਉਣ ਤੋਂ ਲੈ ਕੇ ਹਰ ਸੁਵਿਧਾਵਾਂ ਲਿਆਉਣ ਲਈ ਯਤਨ ਜਾਰੀ ਹਨ। ਜਿਸ ਤਹਿਤ ਹੀ ਬਰਨਾਲਾ ਜ਼ਿਲ੍ਹੇ ਵਿੱਚ ਵੱਡਾ ਮਲਟੀਸਪੈਸਲਿਟੀ ਹਸਪਤਾਲ ਲਿਆਂਦਾ ਗਿਆ ਹੈ। ਉਹਨਾਂ ਕਿਹਾ ਕਿ ਚੋਣ ਲੜਨ ਅਤੇ ਜਿੱਤਣ ਤੋਂ ਜ਼ਿਆਦਾ ਜ਼ਰੂਰੀ ਆਪਣੇ ਲੋਕਾਂ ਨੂੰ ਸੁੱਖ ਸੁਵਿਧਾਵਾਂ ਦੇਣਾ ਹੈ। ਉਹਨਾਂ ਦੀ ਨਿੱਜੀ ਇੱਛਾ ਹੈ ਕਿ ਮੇਰੇ ਸ਼ਹਿਰ ਦੇ ਲੋਕਾਂ ਨੂੰ ਘਰ ਬੈਠੇ ਸਿਹਤ, ਸਿੱਖਿਆ ਸਮੇਤ ਹਰ ਸੁਵਿਧਾ ਦਿੱਤੀ ਜਾ ਸਕੇ। ਇਸ ਲਈ ਉਹ ਨਿਰੰਤਰ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਹਨ। ਇਸ ਮੌਕੇ ਗੁਰਮੇਲ ਬਿੱਟੂ ਨੇ ਕਿਹਾ ਕਿ ਉਹ ਅਤੇ ਉਹਨਾਂ ਦੇ ਸਮੱਰਥਕਾਂ ਨੇ ਕੇਵਲ ਢਿੱਲੋਂ ਦੀਆਂ ਵਿਕਾਸ ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਕਾਂਗਰਸ ਪਾਰਟੀ ਨਾਲ ਜੁੜਨ ਦਾ ਫੈਸਲਾ ਲਿਆ ਹੈ ਅਤੇ ਚਾਹੁੰਦੇ ਹਨ ਕਿ ਕੇਵਲ ਢਿੱਲੋਂ ਵੱਡੀ ਲੀਡ ਨਾਲ ਜਿੱਤ ਕੇ ਪੰਜਾਬ ਸਰਕਾਰ ਵਿੱਚ ਮੰਤਰੀ ਬਨਣ ਤਾਂ ਜ਼ੋ ਬਰਨਾਲਾ ਨੂੰ ਇੱਕ ਨੰਬਰ ਜ਼ਿਲ੍ਹਾ ਬਣਾਇਆ ਜਾ ਸਕੇ।

ਇਸ ਮੌਕੇ ਗੁਰਮੇਲ ਬਿੱਟੂ ਤੋਂ ਇਲਾਵਾ ਮੱਖਣ ਸਿੰਘ ਦਰਸ਼ਨ ਸਿੰਘ, ਮਹਿੰਦਰ ਸਿੰਘ, ਭੋਲਾ ਸਿੰਘ, ਮੱਘਰ ਸਿੰਘ, ਮੇਹਰ ਸਿੰਘ, ਬੰਤ ਸਿੰਘ, ਗੱਗੀ, ਬੱਬੂ, ਗੱਗੀ, ਬੌਬੀ, ਲਵਪ੍ਰੀਤ ਸਿੰਘ, ਹਰਸ਼ਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਮਨਿੰਦਰ ਸਿੰਘ, ਹੈਪੀ, ਅਵਤਾਰ ਸਿੰਘ, ਵੀਰੂ, ਬੂਟਾ ਸਿੰਘ, ਜੱਗੀ ਸਿੰਘ, ਅਨਮੋਲ ਸਿੰਘ, ਰਮਨਜੀਤ ਕੌਰ, ਪਰਮਜੀਤ ਕੌਰ, ਕਰਮਜੀਤ ਕੌਰ, ਗੁਰਮੀਤ ਕੌਰ, ਹਰਪਾਲ ਕੌਰ, ਹਾਕਮ ਸਿੰਘ, ਗੁਰਨਾਮ ਕੌਰ, ਭਾਨ ਸਿੰਘ, ਨਿਰਭੈ ਸਿੰਘ ਤੋਂ ਇਲਾਵਾ ਹੋਰ ਵੱਡੀ ਗਿਣਤੀ ਲੋਕਾਂ ਨੇ ਕੇਵਲ ਸਿੰਘ ਢਿੱਲੋਂ ਦੀ ਅਗਵਾਈ ਕਬੂਲ ਕੀਤੀ। ਇਸ ਮੌਕੇ ਚੇਅਰਮੈਨ ਮੱਖਣ ਸ਼ਰਮਾ, ਪ੍ਰਧਾਨ ਗੁਰਜੀਤ ਸਿੰਘ ਔਲਖ, ਨਰਿੰਦਰ ਨੀਟਾ, ਜੱਗਾ ਮਾਨ, ਨਰਿੰਦਰ ਸ਼ਰਮਾ, ਸੁਖਜੀਤ ਕੌਰ ਸੁੱਖੀ, ਯਾਦਵਿੰਦਰ ਸ਼ੰਟੀ ਆਦਿ ਵੀ ਹਾਜ਼ਰ ਸਨ।

Published by:Ashish Sharma
First published:

Tags: Barnala, Punjab Congress